FacebookTwitterg+Mail

ਲਾਡੋ ਰਾਣੀ ਦੇ 10 ਮਹੀਨੇ ਪੂਰੇ ਹੋਣ 'ਤੇ ਨੇਹਾ-ਅੰਗਦ ਨੇ ਪਾਈ ਭਾਵੁਕ ਪੋਸਟ

neha dhupia gets emotional as daughter mehr turns 10 months old
19 September, 2019 08:33:22 AM

ਮੁੰਬਈ (ਬਿਊਰੋ) — ਬਾਲੀਵੁੱਡ ਦੀ ਖੂਬਸੂਰਤ ਅਦਾਕਾਰਾ ਨੇਹਾ ਧੂਪੀਆ ਨੇ ਆਪਣੇ ਇੰਸਟਾਗ੍ਰਾਮ 'ਤੇ ਆਪਣੀ ਧੀ ਮੇਹਰ ਦੀਆਂ ਕਿਊਟ ਬੂਮਰੈਂਗ ਵੀਡੀਓ ਅਤੇ ਤਸਵੀਰ ਸਾਂਝੀ ਕੀਤੀ ਹੈ। ਇਨ੍ਹਾਂ ਨੂੰ ਸ਼ੇਅਰ ਕਰਦਿਆਂ ਨੇਹਾ ਨੇ ਕੈਪਸ਼ਨ 'ਚ ਲਿਖਿਆ ''ਸੂਰਜ ਹਮੇਸ਼ਾ ਤੁਹਾਡੇ 'ਤੇ ਚਮਕਦਾ ਰਹੇ...ਤੁਹਾਡੇ ਦਿਲ 'ਚ ਪਿਆਰ ਸਮੁੰਦਰ ਦੀ ਡੂੰਘਾਈ ਤੋਂ ਵੀ ਡੂੰਘਾ ਹੋਵੇ…ਤੁਹਾਡਾ ਸਿਰ ਹਮੇਸ਼ਾ ਉੱਚਾ ਰਹੇ, ਤੁਹਾਡੀ ਪੋਨੀਟੇਲ ਉਸ ਤੋਂ ਵੀ ਉੱਚੀ ਰਹੇ... ਮੇਰੀ ਬੇਬੀ ਗਰਲ ਅੱਜ 10 ਮਹੀਨੇ ਦੀ ਹੋ ਗਈ।'' ਤਸਵੀਰ 'ਚ ਮੇਹਰ ਦੀ ਬੈਕ ਨਜ਼ਰ ਆ ਰਹੀ ਹੈ ਤੇ ਉਸ ਦੀ ਕਿਊਟ ਹੇਅਰ ਸਟਾਇਲ ਨਜ਼ਰ ਆ ਰਿਹਾ ਹੈ। ਫੈਨਜ਼ ਕਮੈਂਟਸ ਰਾਹੀਂ ਮੁਬਾਰਕਾਂ ਦੇ ਰਹੇ ਹਨ। ਉਧਰ ਮੇਹਰ ਦੇ ਪਿਤਾ ਅੰਗਦ ਬੇਦੀ ਨੇ ਵੀ ਆਪਣੀ ਲਾਡੋ ਰਾਣੀ ਲਈ ਭਾਵੁਕ ਪੋਸਟ ਪਾਉਂਦੇ ਹੋਏ ਲਿਖਿਆ ਹੈ, ''ਹਮੇਸ਼ਾ ਆਪਣੇ ਡੈਡੀ ਦੀਆਂ ਬਾਹਾਂ 'ਚ…ਮੇਰੀ ਪਿਆਰੀ ਬੇਟੀ ਅੱਜ 10 ਮਹੀਨੇ ਦੀ ਹੋ ਗਈ।''


ਦੱਸ ਦਈਏ ਕਿ ਮੇਹਰ ਦੇ ਮਾਤਾ-ਪਿਤਾ ਵੱਲੋਂ ਪਾਈਆਂ ਪੋਸਟਾਂ ਨੂੰ ਫੈਨਜ਼ ਤੇ ਬਾਲੀਵੁੱਡ ਹਸਤੀਆਂ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ। ਨੇਹਾ ਧੂਪੀਆ ਅਤੇ ਅੰਗਦ ਬੇਦੀ ਨੇ ਪਿਛਲੇ ਸਾਲ ਵਿਆਹ ਦੇ ਪਵਿੱਤਰ ਬੰਧਨ 'ਚ ਬੱਝੇ ਗਏ ਸਨ। ਇਸ ਜੋੜੀ ਨੇ ਪੂਰੇ ਸਿੱਖ ਰੀਤੀ ਰਿਵਾਜ਼ ਮੁਤਾਬਕ ਵਿਆਹ ਕਰਵਾਇਆ ਸੀ। ਦੋਨਾਂ ਨੇ ਬੜੇ ਹੀ ਗੁੱਪਚੁੱਪ ਤਰੀਕੇ ਨਾਲ ਵਿਆਹ ਰਚਾਇਆ ਸੀ।


Tags: Neha DhupiaEmotional PostMehr10 MonthInstagramAngad Bedi

Edited By

Sunita

Sunita is News Editor at Jagbani.