FacebookTwitterg+Mail

ਆਖਿਰ ਕਿਉਂ 6 ਮਹੀਨਿਆਂ ਤੱਕ ਲੁਕਾ ਕੇ ਰੱਖੀ ਪ੍ਰੈਗਨੈਂਸੀ ਦੀ ਗੱਲ, ਨੇਹਾ ਧੂਪੀਆ ਨੇ ਖੋਲ੍ਹੇ ਸਾਰੇ ਰਾਜ਼

neha dhupia and angad bedi
23 September, 2018 01:57:26 PM

ਨਵੀਂ ਦਿੱਲੀ(ਬਿਊਰੋ)— ਬਾਲੀਵੁੱਡ ਐਕਟਰ ਅੰਗਦ ਬੇਦੀ ਅਤੇ ਅਦਾਕਾਰਾ ਨੇਹਾ ਧੂਪੀਆ ਨੇ ਅਚਾਨਕ ਆਪਣੇ ਵਿਆਹ ਨਾਲ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਸੀ। ਇਸ ਤੋਂ ਬਾਅਦ ਨੇਹਾ ਦੀ ਪ੍ਰੈਗਨੈਂਸੀ ਨੇ ਲੋਕਾਂ ਨੂੰ ਕਾਫੀ ਹੈਰਾਨ ਕਰ ਦਿੱਤਾ। ਦਰਅਸਲ, ਨੇਹਾ ਨੇ ਪਬਲਿਕਲੀ ਪ੍ਰੈਗਨੈਂਸੀ ਦਾ ਐਲਾਨ ਕਰਨ 'ਚ ਕਾਫੀ ਸਮਾਂ ਲਿਆ। ਉਸ ਨੇ ਹਾਲ ਹੀ 'ਚ ਇਕ ਇੰਟਰਵਿਊ ਦੌਰਾਨ ਇਸ ਦਾ ਅਸਲ ਕਾਰਨ ਦੱਸਿਆ।

Punjabi Bollywood Tadka

ਨੇਹਾ ਨੇ ਗੱਲਬਾਤ ਦੌਰਾਨ ਕਿਹਾ ਕਿ ''ਮੈਂ ਆਪਣੀ ਪ੍ਰੈਗਨੈਂਸੀ ਦੇ ਸ਼ੁਰੂਆਤੀ ਸਮੇਂ 'ਚ ਲੋਕਾਂ ਨੂੰ ਇਹ ਗੱਲ ਇਸ ਲਈ ਨਹੀਂ ਦੱਸਣਾ ਚਾਹੁੰਦੀ ਸੀ ਕਿਉਂਕਿ ਮੈਨੂੰ ਡਰ ਸੀ ਲੋਕਾਂ ਦਾ ਵਰਤਾਅ ਮੇਰੇ ਲਈ ਕਿਤੇ ਬਦਲ ਨਾ ਜਾਵੇ। ਮੈਨੂੰ ਡਰ ਸੀ ਕਿ ਕਿਤੇ ਪ੍ਰੋਡਿਊਸਰ ਡਾਇਰੈਕਟਰ ਮੈਨੂੰ ਕੰਮ ਦੇਣਾ ਨਾ ਬੰਦ ਕਰ ਦੇਣ।

Punjabi Bollywood Tadka

ਮੇਰੇ ਨਾਲ ਚੰਗੀ ਗੱਲ ਇਹ ਸੀ ਸ਼ੁਰੂਆਤੀ 6 ਮਹੀਨਿਆਂ ਤੱਕ ਮੇਰਾ ਬੰਪ ਸਾਫ ਤੌਰ ਤੇ ਨਜ਼ਰ ਨਹੀਂ ਆਇਆ। ਇਸ ਦਾ ਮੈਨੂੰ ਫਾਇਦਾ ਮਿਲਿਆ, ਮੇਰਾ ਐਨਰਜੀ ਲੇਵਲ ਕਾਫੀ ਜ਼ਿਆਦਾ ਵਧਿਆ। ਇਸ ਦੌਰਾਨ ਮੈਂ 'ਈਲਾ' ਅਤੇ 'ਸਟਾਈਲਿਡ ਬਾਏ ਨੇਹਾ' ਦੀ ਸ਼ੂਟਿੰਗ ਵੀ ਪੂਰੀ ਕੀਤੀ।''

Punjabi Bollywood Tadka
ਪਿਛਲੇ ਦੋ ਮਹੀਨੇ ਨੇਹਾ ਅਤੇ ਅੰਗਦ ਨੇ ਸੋਸ਼ਲ ਮੀਡੀਆ 'ਤੇ ਇਸ ਗੱਲ ਦਾ ਐਲਾਨ ਨਹੀਂ ਕੀਤਾ ਸੀ ਕਿ ਨੇਹਾ ਪ੍ਰੈਗਨੈਂਟ ਹੈ। ਅੰਗਦ ਹਾਲ ਹੀ 'ਚ ਆਪਣੀ ਪਤਨੀ ਨੇਹਾ ਨਾਲ ਡਾਕਟਰ ਕੋਲ ਜਾਂਦੇ ਨਜ਼ਰ ਆਏ ਸੀ। ਹਾਲਾਂਕਿ ਫੈਨਜ਼ ਲਈ ਚਿੰਤਾ ਦੀ ਕੋਈ ਗੱਲ ਨਹੀਂ ਹੈ, ਇਹ ਕੇਵਲ ਰੂਟੀਨ ਚੈੱਕਅੱਪ ਹੈ।

Punjabi Bollywood Tadka

ਨੇਹਾ ਧੂਪੀਆ ਅਤੇ ਅੰਗਦ ਬੇਦੀ ਨੇ 'ਲੈਕਮੇ ਫੈਸ਼ਨ ਵੀਕ 2018' 'ਚ ਰੈਂਪ ਵਾਕ ਕੀਤਾ ਸੀ। ਬੇਬੀ ਬੰਪ ਨਾਲ ਨੇਹਾ ਦਾ ਇਹ ਪਹਿਲਾ ਰੈਂਪ ਵਾਕ ਸੀ। ਦੱਸ ਦੇਈਏ ਕਿ ਪਿਛਲੇ ਹੀ ਮਹੀਨੇ ਨੇਹਾ ਅਤੇ ਅੰਗਦ ਨੇ ਸੋਸ਼ਲ ਮੀਡੀਆ 'ਤੇ ਇਸ ਗੱਲ ਦਾ ਐਲਾਨ ਕੀਤਾ ਸੀ ਕਿ ਨੇਹਾ ਪ੍ਰੈਗਨੈਂਟ ਹੈ।

Punjabi Bollywood Tadka


Tags: Neha DhupiaPregnancyAngad BediReal ReasonBollywood Celebrity

Edited By

Sunita

Sunita is News Editor at Jagbani.