ਮੁੰਬਈ(ਬਿਊਰੋ)- ਬਾਲੀਵੁੱਡ ਦੀ ਮਸ਼ਹੂਰ ਸਿੰਗਰ ਨੇਹਾ ਕੱਕੜ ਇਨ੍ਹੀਂ ਦਿਨੀਂ ਆਪਣੇ ਗੀਤਾਂ ਤੋਂ ਇਲਾਵਾ ਇਕ ਕਾਮੇਡੀਅਨ ਕਾਰਨ ਕਾਫੀ ਚਰਚਾ ਵਿਚ ਹੈ। ਕੁਝ ਦਿਨ ਪਹਿਲਾਂ ਇਕ ਕਾਮੇਡੀ ਸ਼ੋਅ ਵਿਚ ਗੌਰਵ ਗੇਰਾ ਤੇ ਕੀਕੂ ਸ਼ਾਰਦਾ ਨੇ ਨੇਹਾ ਕੱਕੜ ਦੇ ਕੱਦ ਤੇ ਗੀਤਾਂ ਦਾ ਕਾਫੀ ਮਜ਼ਾਕ ਬਣਾਇਆ ਸੀ, ਜਿਸ ਨੇਹਾ ਕਾਫੀ ਜ਼ਿਆਦਾ ਨਾਰਾਜ਼ ਹੋ ਗਈ ਸੀ। ਨੇਹਾ ਕੱਕੜ ਨੇ ਉਨ੍ਹਾਂ ਦੇ ਇਸ ਮਜ਼ਾਕ ’ਤੇ ਨਾਰਾਜ਼ਗੀ ਜਤਾਉਂਦੇ ਹੋਏ ਕਈ ਗੱਲਾਂ ਸੁਣਾਈਆਂ ਸਨ। ਜਿਸ ਤੋਂ ਬਾਅਦ ਹੁਣ ਗੌਰਵ ਗੇਰਾ ਨੇ ਉਨ੍ਹਾਂ ਕੋਲੋਂ ਮੁਆਫੀ ਮੰਗੀ ਹੈ।
ਇਸ ਦੌਰਾਨ ਗੌਰਵ ਨੇ ਕਿਹਾ,‘‘ਮੈਂ ਉਨ੍ਹਾਂ ਨੂੰ ਹਰਟ ਨਹੀਂ ਕਰਨਾ ਚਾਹੁੰਦਾ ਸੀ, ਮੈਂ ਉਨ੍ਹਾਂ ਦਾ ਫੈਨ ਹਾਂ, ਮੈਨੂੰ ਉਨ੍ਹਾਂ ਦੇ ਗੀਤਾਂ ਦਾ ਤਰੀਕਾ ਕਾਫੀ ਪਸੰਦ ਹੈ, ਉਨ੍ਹਾਂ ਦੇ ਗੀਤ ਪਾਰਟੀ ਦੀ ਜਾਨ ਹਨ, ਚਾਹੇ ਮੈਂ ਉਨ੍ਹਾਂ ਨੂੰ ਪਰਸਨਲੀ ਨਹੀਂ ਜਾਣਦਾ ਫਿਰ ਵੀ ਜਦੋਂ ਵੀ ਅਸੀਂ ਮਿਲਦੇ ਹਾਂ, ਮੈਂ ਉਨ੍ਹਾਂ ਨੂੰ ਗਰੀਟ ਕਰਦਾ ਹਾਂ, ਉਨ੍ਹਾਂ ਦਾ ਟੈਲੇਂਟ ਵਧੀਆ ਹੈ, ਮੈਂ ਕੌਣ ਹੁੰਦਾ ਹਾਂ ਕੁਝ ਵੀ ਸਾਬਿਤ ਕਰਨ ਵਾਲਾ, ਨੇਹਾ ਦੇ ਇੰਸਟਾਗ੍ਰਾਮ ਵਿਚ 30 ਲੱਖ ਫਾਲੋਅਰਜ਼ ਹਨ, ਜੋ ਕਿ ਉਨ੍ਹਾਂ ਨੂੰ ਦੱਸਦੇ ਹਨ ਕਿ ਉਹ ਉਨ੍ਹਾਂ ਨੂੰ ਕਿੰਨਾ ਪਿਆਰ ਕਰਦੇ ਹਨ, ਮੇਰੀ ਕੋਈ ਔਕਾਤ ਨਹੀਂ ਹੈ ਕਿ ਮੈਂ ਉਨ੍ਹਾਂ ਨੂੰ ਕੁਝ ਕਹਾਂ, ਮੇਰੀ ਅਤੇ ਕੀਕੂ ਦਾ ਵੀ ਕੱਦ ਛੋਟਾ ਹੈ।’’
ਦੱਸ ਦੇਈਏ ਕਿ ਕੀਕੂ ਸ਼ਾਰਦਾ ਤੇ ਗੌਰਵ ਨੇ ਇਕ ਕਾਮੇਡੀ ਐਕਟ ਕੀਤਾ ਸੀ, ਜਿਸ ਵਿਚ ਨੇਹਾ ਦੇ ਕਿਰਦਾਰ ਨੂੰ ਕਾਫੀ ਅਜੀਬ ਦੱਸਿਆ ਗਿਆ ਸੀ। ਇਸ ਦੇ ਨਾਲ ਹੀ ਉਨ੍ਹਾਂ ਦੇ ਗੀਤਾਂ ਅਤੇ ਕੱਦ ਦਾ ਵੀ ਮਜ਼ਾਕ ਬਣਾਇਆ ਗਿਆ ਸੀ।