FacebookTwitterg+Mail

ਨੇਹਾ ਕੱਕੜ ਨੇ ਮਜ਼ਦੂਰ ਔਰਤਾਂ ਨਾਲ ਕੀਤੀ ਮੁਲਾਕਾਤ, ਵੀਡੀਓ ਰਾਹੀਂ ਸ਼ੇਅਰ ਕੀਤਾ ਭਾਵੁਕ ਮੈਸੇਜ

neha kakkar
02 May, 2018 09:34:29 AM

ਜਲੰਧਰ(ਬਿਊਰੋ)— ਇਹ ਤਾਂ ਸਾਰੇ ਹੀ ਜਾਣਦੇ ਹਨ ਕਿ ਇੱਕ ਮਈ ਕੌਮਾਂਤਰੀ ਮਜ਼ਦੂਰ ਦਿਹਾੜਾ ਹੁੰਦਾ ਹੈ। ਇਸ ਦਿਨ ਮਸ਼ਹੂਰ ਅਦਾਕਾਰਾ ਆਲੀਆ ਭੱਟ ਨੇ ਆਮਿਰ ਖਾਨ ਅਤੇ ਬਾਕੀ ਸਿਤਾਰਿਆਂ ਨਾਲ ਮਿਲ ਕੇ ਮਜ਼ਦੂਰਾਂ ਦਾ ਹੱਥ ਵਟਾਇਆ। ਇਸੇ ਦਿਨ ਪਾਲੀਵੁੱਡ ਅਤੇ ਬਾਲੀਵੁੱਡ ਦੀ ਮਸ਼ਹੂਰ ਗਾਇਕਾ ਨੇਹਾ ਕੱਕੜ ਨੇ ਆਪਣੇ ਇੰਸਟਾਗਰਾਮ 'ਤੇ ਇਕ ਵੀਡੀਓ ਸ਼ੇਅਰ ਕੀਤੀ। ਇਸ ਵੀਡੀਓ 'ਚ ਨੇਹਾ ਕੁਝ ਮਜ਼ਦੂਰ ਔਰਤਾਂ ਨਾਲ ਨਜ਼ਰ ਆ ਰਹੀ ਹੈ। ਨੇਹਾ ਨੇ ਇਹ ਵੀਡੀਓ ਕੁਝ ਸਮਾਂ ਪਹਿਲਾਂ ਹੀ ਮੁੰਬਈ 'ਚ ਸ਼ੂਟ ਕੀਤਾ ਹੈ। ਆਪਣੇ ਇੰਸਟਾਗਰਾਮ 'ਤੇ ਇਸ ਖਾਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਨੇਹਾ ਨੇ ਖਾਸ ਮੈਸੇਜ ਵੀ ਲਿਖਿਆ ਹੈ।

 

A post shared by Neha Kakkar (@nehakakkar) on

ਨੇਹਾ ਨੇ ਪੋਸਟ ਕੀਤਾ, ''ਉਹ ਆਪਣੇ ਆਪ ਨੁੰਖੁਸ਼ਨਸੀਬ ਸਮਝਦੀ ਹੈ ਕਿ ਆਪਣੇ ਲਈ ਦੋ ਸਮੇਂ ਦੀ ਰੋਟੀ ਕਮਾਉਣ ਵਾਲੇ ਲੋਕਾਂ ਨੇ ਉਸ ਨੂੰ ਪਛਾਣਿਆ ਹੈ। ਉਸ ਲਈ ਮੈਂ ਬਹੁਤ ਧੰਨਵਾਦੀ ਹਾਂ ਕਿ ਉਨ੍ਹਾਂ ਨੇ ਮੈਨੂੰ ਪਛਾਣਿਆ''। ਜ਼ਿਕਰਯੋਗ ਹੈ ਕਿ 'ਪਿਆਰ ਤੇ ਜੈਗੁਆਰ', 'ਪੱਟ ਲੈਣਗੇ', 'ਮੈਨੂੰ ਇਸ਼ਕ ਲੱਗਾ' ਅਤੇ 'ਰਿੰਗ' ਵਰਗੇ ਧਮਾਕੇਦਾਰ ਗੀਤਾਂ ਨਾਲ ਨੇਹਾ ਕੱਕੜ ਪੰਜਾਬੀ ਇੰਡਸਟਰੀ 'ਚ ਵੱਖਰੀ ਪਛਾਣ ਬਣਾ ਚੁੱਕੀ ਹੈ। ਇਸ ਤੋਂ ਇਲਾਵਾ ਉਹ ਬਾਲੀਵੁੱਡ ਦੀ ਸੈਲਫੀ ਕੁਈਨ ਦੀ ਅਖਵਾਉਂਦੀ ਹੈ।


Tags: Neha KakkarInstagramVideoLabour DayRingPyaar Te JaguarPatt Lainge

Edited By

Chanda Verma

Chanda Verma is News Editor at Jagbani.