FacebookTwitterg+Mail

ਪੰਜਾਬੀ ਗੀਤ 'ਨਿਕਲੇ ਕਰੰਟ' ਨੇ ਨੇਹਾ ਕੱਕੜ ਨੂੰ ਨੱਚਣ 'ਤੇ ਕੀਤਾ ਮਜਬੂਰ, ਦੇਖੋ ਵੀਡੀਓ

neha kakkar
29 October, 2018 04:38:31 PM

ਜਲੰਧਰ (ਬਿਊਰੋ)— ਹਿੰਦੀ ਅਤੇ ਪੰਜਾਬੀ ਗੀਤਾਂ ਨਾਲ ਲੋਕਾਂ ਦੇ ਦਿਲਾਂ 'ਤੇ ਰਾਜ਼ ਕਰਨ ਵਾਲੀ ਗਾਇਕਾ ਨੇਹਾ ਕੱਕੜ ਅਤੇ ਜੱਸੀ ਗਿੱਲ ਦਾ ਗੀਤ 'ਨਿਕਲੇ ਕਰੰਟ' ਸਰੋਤਿਆਂ ਵੱਲੋਂ ਕਾਫੀ ਸਰਾਹਿਆ ਜਾ ਰਿਹਾ ਹੈ। ਹਾਲ ਹੀ 'ਚ ਨੇਹਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇਕ ਵੀਡਿਓ ਸ਼ੇਅਰ ਕੀਤੀ ਹੈ, ਜਿਸ 'ਚ ਉਹ ਆਪਣੇ ਇਸ ਗੀਤ ਦੀ ਕਾਮਯਾਬੀ 'ਤੇ ਨੱਚ ਕੇ ਖੁਸ਼ੀ ਮਨਾ ਰਹੀ ਹੈ। ਇਸ ਵੀਡਿਓ 'ਚ ਤੁਸੀਂ ਦੇਖ ਸਕਦੇ ਹੋ ਕਿ ਨੇਹਾ ਕੱਕੜ ਨਾਲ ਕੁਝ ਹੋਰ ਕੁੜੀਆਂ ਅਤੇ ਮਸ਼ਹੂਰ ਗਾਇਕਾ ਤੇ ਸੰਗੀਤਕਾਰ ਵਿਸ਼ਾਲ ਡਡਲਾਨੀ ਵੀ ਨਜ਼ਰ ਆ ਰਹੇ ਹਨ।

ਇਸ ਗੀਤ ਨੂੰ ਰਿਲੀਜ਼ ਹੋਇਆਂ ਕੁਝ ਦਿਨ ਹੀ ਹੋਏ ਹਨ ਅਤੇ ਇਸ ਦੇ 50 ਮਿਲੀਅਨ ਵਿਊਜ਼ ਹੋ ਚੁੱਕੇ ਹਨ, ਜਿਸ ਦੀ ਖੁਸ਼ੀ 'ਚ ਉਹ ਨੱਚ ਕੇ ਆਪਣੀ ਖੁਸ਼ੀ ਬਿਆਨ ਕਰ ਰਹੀ ਹੈ। ਦੱਸ ਦੇਈਏ ਕਿ ਕੁਝ ਦਿਨਾਂ ਪਹਿਲਾਂ ਹੀ ਇਹ ਗੀਤ ਰਿਲੀਜ਼ ਹੋਇਆ ਹੈ ਅਤੇ ਰਿਲੀਜ਼ਿੰਗ ਤੋਂ ਬਾਅਦ ਤੋਂ ਹੀ ਇਹ ਗੀਤ ਸਰੋਤਿਆਂ ਦੀ ਜ਼ੁਬਾਨ 'ਤੇ ਚੜ੍ਹਿਆ ਹੋਇਆ ਹੈ। ਇਸ ਗੀਤ ਨੂੰ ਲੈ ਕੇ ਨੇਹਾ ਕੱਕੜ ਕਾਫੀ ਉਤਸ਼ਾਹਿਤ ਸੀ।


Tags: Nikle Currant Jassi Gill Neha Kakkar Vishal DadlaniInstagramVideo50 Million Views

Edited By

Chanda Verma

Chanda Verma is News Editor at Jagbani.