FacebookTwitterg+Mail

ਨੇਹਾ ਕੱਕੜ ਤੇ ਆਦਿਤਿਆ ਫਰਵਰੀ 'ਚ ਕਰਵਾਉਣਗੇ ਵਿਆਹ, ਭਰਾ ਟੋਨੀ ਕੱਕੜ ਨੇ ਕੀਤਾ ਕੰਫਰਮ

neha kakkar and aditya narayan
08 February, 2020 01:59:30 PM

ਨਵੀਂ ਦਿੱਲੀ (ਬਿਊਰੋ) : ਮਸ਼ਹੂਰ ਬਾਲੀਵੁੱਡ ਗਾਇਕਾ ਨੇਹਾ ਕੱਕੜ ਤੇ ਆਦਿਤਿਆ ਨਾਰਾਇਣ ਇਕ-ਦੂਜੇ ਨੂੰ ਡੇਟ ਕਰ ਰਹੇ ਹਨ ਜਾਂ ਨਹੀਂ, ਇਹ ਤਾਂ ਹਾਲੇ ਤੱਕ ਕੰਫਰਮ ਨਹੀਂ ਹੋਇਆ ਹੈ ਪਰ ਦੋਵਾਂ ਦੇ ਵਿਆਹ ਦੇ ਚਰਚੇ ਲੰਬੇ ਸਮੇਂ ਤੋਂ ਹਨ। ਨੇਹਾ ਫਿਲਹਾਲ ਸਿੰਗਿੰਗ ਰਿਐਲਿਟੀ ਸ਼ੋਅ 'ਇੰਡੀਅਨ ਆਇਡਲ 11' ਨੂੰ ਜੱਜ ਕਰ ਰਹੀ ਹਨ ਤੇ ਆਦਿਤਿਆ ਉਸ ਸ਼ੋਅ ਨੂੰ ਹੋਸਟ ਕਰ ਰਹੇ ਹਨ। ਦੋਵਾਂ ਵਿਚਕਾਰ ਵਿਆਹ ਦੇ ਚਰਚੇ ਵੀ ਇੱਥੋਂ ਸ਼ੁਰੂ ਹੋਏ ਸਨ। ਸ਼ੋਅ ਹੋਸਟ ਕਰਨ ਦੌਰਾਨ ਆਦਿਤਿਆ ਕਈ ਵਾਰ ਨੇਹਾ ਲਈ ਆਪਣੇ ਪਿਆਰ ਦਾ ਇਜ਼ਹਾਰ ਕਰ ਚੁੱਕੇ ਹਨ। ਹਾਲਾਂਕਿ ਨੇਹਾ ਨੇ ਕਦੇ ਪਰਦੇ 'ਤੇ ਆਦਿਤਿਆ ਦਾ ਪ੍ਰਪੋਜ਼ਨ ਅਸੈਪਟ ਨਹੀਂ ਕੀਤਾ ਪਰ ਦੋਵਾਂ ਦੇ ਵਿਆਹ ਦੀਆਂ ਖਬਰਾਂ ਜ਼ੋਰ-ਸ਼ੋਰ ਨਾਲ ਸਾਹਮਣੇ ਆਉਣ ਲੱਗੀਆਂ ਹਨ।


ਹੁਣ ਇਨ੍ਹਾਂ ਖਬਰਾਂ ਨੂੰ ਭਰਾ ਟੋਨੀ ਕੱਕੜ ਨੇ ਵਿਰਾਮ ਦਿੱਤਾ ਹੈ ਤੇ ਦੋਵਾਂ ਦੇ ਵਿਆਹ ਦੀ ਤਾਰੀਕ ਵੀ ਅਨਾਊਂਸ ਕਰ ਦਿੱਤੀ ਹੈ। ਜੀ ਹਾਂ, ਟੋਨੀ ਕੱਕੜ ਨੇ ਖੁਦ ਆਪਣੀ ਭੈਣ ਨੇਹਾ ਕੱਕੜ ਦੇ ਵਿਆਹ ਦੀ ਤਾਰੀਕ ਦਾ ਖੁਲਾਸਾ ਕੀਤਾ ਹੈ। ਟੋਨੀ ਨੇ ਆਪਣੇ ਇੰਸਟਾਗ੍ਰਾਮ 'ਤੇ ਇਕ ਵੀਡੀਓ ਸ਼ੇਅਰ ਕੀਤੀ ਹੈ, ਜਿਸ ਵਿਚ ਨੇਹਾ, ਆਦਿਤਿਆ ਨਾਲ ਇਕ ਬੀਚ 'ਤੇ ਨਜ਼ਰ ਆ ਰਹੀ ਹੈ। ਇਸ ਵੀਡੀਓ 'ਚ ਦਿਸ ਰਿਹਾ ਹੈ ਕਿ ਪਹਿਲਾਂ ਆਦਿਤਿਆ ਨੇਹਾ ਨਾਲ ਕੁਝ ਰੋਮਾਂਟਿਕ ਗੱਲਾਂ ਕਰ ਰਹੇ ਹਨ। ਇਸ ਤੋਂ ਬਾਅਦ ਟੋਨੀ ਕੱਕੜ ਉੱਥੇ ਆਉਂਦੇ ਹਨ ਤੇ ਕਹਿੰਦੇ ਹਨ ਕਿ ''ਮੈਂ ਸੋਚਿਆ ਇਨ੍ਹਾਂ ਦੋਵਾਂ ਦਾ ਵਿਆਹ ਹੋ ਰਿਹਾ ਹੈ 14 ਫਰਵਰੀ ਨੂੰ, ਉਸ ਤੋਂ ਪਹਿਲਾਂ ਮੈਂ ਇੱਥੇ ਆਪਣਾ ਇਕ ਵੀਡੀਓ ਸ਼ੂਟ ਕਰ ਲਵਾਂ।''

 

ਇਸ ਤੋਂ ਬਾਅਦ ਟੋਨੀ ਕੱਕੜ ਤੇ ਨੇਹਾ ਕੱਕੜ ਆਪਣੇ ਅਪਕਮਿੰਗ ਸੌਂਗ 'ਗੋਆ ਬੀਚ' ਬਾਰੇ ਜਾਣਕਾਰੀ ਦਿੰਦੇ ਹਨ, ਜੋ 10 ਫਰਵਰੀ ਨੂੰ ਰਿਲੀਜ਼ ਹੋਣ ਵਾਲਾ ਹੈ। ਇਸ ਗੀਤ ਨੂੰ ਆਵਾਜ਼ ਦਿੱਤੀ ਹੈ ਟੋਨੀ ਤੇ ਨੇਹਾ ਨੇ, ਨਾਲ ਹੀ ਇਸ ਵਿਚ ਆਦਿਤਿਆ ਨਾਰਾਇਣ ਵੀ ਨਜ਼ਰ ਆਉਣਗੇ।


Tags: Neha KakkarAditya NarayanWeddingGoa BeachTony KakkarShootsMusic VideoIndian Idol 11Udit Narayan

About The Author

sunita

sunita is content editor at Punjab Kesari