FacebookTwitterg+Mail

ਟੁੱਟ ਗਈ ਤੜੱਕ ਕਰਕੇ, ਨੇਹਾ ਕੱਕੜ ਤੇ ਹਿਮਾਂਸ਼ 'ਚ ਪਈਆਂ ਦੂਰੀਆਂ

neha kakkar and himansh kohli
15 December, 2018 01:39:30 PM

ਜਲੰਧਰ (ਬਿਊਰੋ) : ਸੁਰਾਂ ਦਾ ਮੱਲਿਕਾ ਨੇਹਾ ਕੱਕੜ ਤੇ ਹਿਮਾਂਸ਼ ਕੋਹਲੀ ਦਾ ਬ੍ਰੇਕਅੱਪ ਹੋ ਚੁੱਕਾ ਹੈ। ਜੀ ਹਾਂ, ਇਹ ਅਸੀਂ ਨਹੀਂ ਸਗੋਂ ਖੁਦ ਨੇਹਾ ਕੱਕੜ ਆਖ ਰਹੀ ਹੈ। ਦਰਅਸਲ ਨੇਹਾ ਕੱਕੜ ਤੇ ਹਿਮਾਂਸ਼ ਕੋਹਲੀ ਕਾਫੀ ਸਮੇਂ ਤੋਂ ਇਕ-ਦੂਜੇ ਨੂੰ ਫਾਲੋ ਕਰ ਰਹੇ ਸਨ ਪਰ ਅਚਾਨਕ ਦੋਵਾਂ ਨੇ ਇਕ ਦੂਜੇ ਨੂੰ ਇੰਸਟਾਗ੍ਰਾਮ 'ਤੇ ਅਨਫਾਲੋ ਕਰ ਦਿੱਤਾ ਹੈ। ਇੰਨ੍ਹਾਂ ਹੀ ਨਹੀਂ ਨੇਹਾ ਨੇ ਆਪਣੀ ਇੰਸਟਾਗ੍ਰਾਮ ਸਟੋਰੀ 'ਤੇ ਆਪਣੀ ਫੀਲਿੰਗ ਵੀ ਸ਼ੇਅਰ ਕੀਤੀ ਹੈ। 

Punjabi Bollywood Tadka
ਨੇਹਾ ਕੱਕੜ ਨੇ ਬੈਕ ਟੂ ਬੈਕ ਕਈ ਪੋਸਟ ਇੰਸਟਾਗ੍ਰਾਮ ਸਟੋਰੀ 'ਤੇ ਪਾਏ ਹਨ ਅਤੇ ਆਪਣੇ ਦਿਲ ਦੇ ਦਰਦ ਨੂੰ ਬਿਆਨ ਕੀਤਾ ਹੈ। ਨੇਹਾ ਨੇ ਇੰਸਟਾ 'ਤੇ ਕੁਝ ਸਟੋਰੀਜ਼ ਪੋਸਟ ਕੀਤੀਆਂ ਹਨ, ਜਿਨ੍ਹਾਂ 'ਚ ਉਸ ਨੇ ਲਿਖਿਆ, ''ਮੈਨੂੰ ਨਹੀਂ ਪਤਾ ਸੀ ਕਿ ਦੁਨੀਆ 'ਚ ਇੰਨੇ ਬੁਰੇ ਲੋਕ ਵੀ ਰਹਿੰਦੇ ਹਨ।

Punjabi Bollywood Tadka

ਖੈਰ... ਸਾਰਾ ਕੁਝ ਗੁਵਾ ਕੇ ਹੋਸ਼ 'ਚ ਹੁਣ ਆਈ, ਮੈਂ ਜਾਣਦੀ ਹਾਂ ਕਿ ਮੈਂ ਇਕ ਸੈਲੀਬ੍ਰਿਟੀਜ਼ ਹਾਂ ਤੇ ਮੈਨੂੰ ਇਹ ਸਭ ਕੁਝ ਨਹੀਂ ਲਿਖਣਾ ਚਾਹੀਦਾ ਪਰ ਮੈਂ ਇਕ ਇਨਸਾਨ ਵੀ ਹਾਂ ਤੇ ਅੱਜ ਕੁਝ ਜ਼ਿਆਦਾ ਹੀ ਟੁੱਟ ਗਈ ਹਾਂ। ਇਸ ਲਈ ਆਪਣੀ ਫੀਲਿੰਗਸ ਨੂੰ ਕੰਟਰੋਲ ਨਹੀਂ ਕਰ ਸਕੀ। ਮੈਂ ਆਪਣਾ ਸਭ ਕੁਝ ਦਿੱਤਾ ਤੇ ਬਦਲੇ 'ਚ ਮਿਲਿਆ...ਸ਼ੇਅਰ ਵੀ ਨਹੀਂ ਕਰ ਸਕਦੀ ਕੀ ਮਿਲਿਆ।

Punjabi Bollywood Tadka
ਦੱਸ ਦੇਈਏ ਕਿ 'ਇੰਡੀਅਨ ਆਈਡਲ' ਦੇ ਮੰਚ 'ਤੇ ਹਿਮਾਂਸ਼ ਕੋਹਲੀ ਨੇ ਨੇਹਾ ਕੱਕੜ ਨੂੰ ਸਰਪ੍ਰਾਈਜ਼ ਦਿੱਤਾ ਸੀ, ਜਿਸ ਤੋਂ ਬਾਅਦ ਦੋਵਾਂ ਨੇ ਰੋਮਾਂਟਿਕ ਤਰੀਕੇ ਨਾਲ ਇਕ-ਦੂਜੇ ਲਈ ਆਪਣਾ ਪਿਆਰ ਕਬੂਲਿਆ ਸੀ ਪਰ ਹੁਣ ਦੋਵਾਂ 'ਚ ਦੂਰੀਆਂ ਆ ਗਈਆਂ ਹਨ।

Punjabi Bollywood Tadka


Tags: Neha Kakkar Breakup Himansh Kohli Instagram Stories

Edited By

Sunita

Sunita is News Editor at Jagbani.