FacebookTwitterg+Mail

ਨੇਹਾ ਕੱਕੜ ਨੂੰ ਮੁੜ ਆਈ ਪ੍ਰੇਮੀ ਦੀ ਯਾਦ, ਰਿਐਲਿਟੀ ਸ਼ੋਅ ਦੌਰਾਨ ਨਿਕਲੇ 'ਹੰਝੂ'

neha kakkar breaks down after watching an emotional dance performance
18 February, 2019 10:59:52 AM

ਜਲੰਧਰ(ਬਿਊਰੋ)— ਹਾਲ ਹੀ 'ਚ ਬਾਲੀਵੁੱਡ ਸਿੰਗਰ ਨੇਹਾ ਕੱਕੜ ਨੇ ਵੈਲੇਨਟਾਈਨ ਡੇਅ ਮਨਾਇਆ। ਉਨ੍ਹਾਂ ਦਾ ਇਹ ਵੈਲੇਨਟਾਈਨ ਡੇਅ ਇਸ ਲਈ ਖਾਸ ਸੀ ਕਿ‍ਉਂਕਿ ਉਨ੍ਹਾਂ ਦੇ ਇਕ ਫੈਨ ਨੇ ਉਨ੍ਹਾਂ ਨੂੰ ਵੈਲੇਨਟਾਈਨ ਡੇਅ 'ਤੇ ਬਹੁਤ ਹੀ ਵਧੀਆ ਤਰੀਕੇ ਨਾਲ ਗੋਡਿਆ ਭਾਰ ਬੈਠ ਕੇ ਬੁੱਕੇ ਅਤੇ ਕਾਰਡ ਦਿੱਤਾ। ਜਿਸ ਨੂੰ ਦੇਖ ਕੇ ਨੇਹਾ ਸ਼ਰਮ ਨਾਲ ਲਾਲ ਹੋ ਗਈ ਪਰ ਬ੍ਰੇਕਅੱਪ ਤੋਂ ਬਾਅਦ ਵੀ ਨੇਹਾ ਆਪਣੇ ਪੁਰਾਣੇ ਪਿ‍ਆਰ ਨੂੰ ਭੁੱਲ ਨਹੀਂ ਪਾ ਰਹੀ। ਹਿਮਾਂਸ਼ ਕੋਹਲੀ ਵਲੋਂ ਬ੍ਰੇਕਅੱਪ ਤੋਂ ਬਾਅਦ ਨੇਹਾ ਬੁਰੀ ਤਰ੍ਹਾਂ ਟੁੱਟ ਗਈ ਸੀ।

 

ਹਾਲ ਹੀ 'ਚ ਨੇਹਾ ਨਾਲ ਫਿਰ ਕੁਝ ਅਜਿਹਾ ਹੀ ਹੋਇਆ ਜਿਸ 'ਚ ਉਹ ਇਕ ਰਿਐਲਿਟੀ ਟੀ.ਵੀ. ਸ਼ੋਅ ਦੌਰਾਨ ਆਪਣੇ ਹੰਝੂ ਨਾ ਰੋਕ ਸਕੀ। ਨੇਹਾ ਨਾਲ ਇਸ ਸ਼ੋਅ 'ਚ ਜੱਜ ਦੇ ਰੂਪ 'ਚ ਸ਼ਿਲਪਾ ਸ਼ੈੱਟੀ, ਗੀਤਾ ਕਪੂਰ ਅਤੇ ਅਨੁਰਾਗ ਬਾਸੂ ਵੀ ਮੌਜ਼ੂਦ ਸਨ। ਸ਼ੋਅ 'ਚ ਇਕ 10 ਸਾਲ ਦੀ ਮੁਕਾਬਲੇਬਾਜ਼ ਦੇਵਕੀ ਨੇ ਆਪਣੀ ਗੁਰੂ ਐਸ਼ਵਰਿਆ ਨਾਲ ਨੇਹਾ ਦੇ ਮਸ਼ਹੂਰ ਗੀਤ 'ਮਾਹੀ ਵੇ' 'ਤੇ ਪਰਫਾਰਮ ਕੀਤਾ। ਇਸ ਡਾਂਸ ਪਰਫਾਰਮੈਂਸ ਨੂੰ ਦੇਖ ਕੇ ਨੇਹਾ ਭਾਵੁਕ ਹੋ ਗਈ ਅਤੇ ਉਨ੍ਹਾਂ ਦੀ ਅੱਖਾਂ 'ਚ ਹੰਝੂ ਆ ਗਏ। ਨੇਹਾ ਦੇ ਇਸ ਵੀਡੀਓ ਨੂੰ ਖੂਬ ਵਾਇਰਲ ਕੀਤਾ ਜਾ ਰਿਹਾ ਹੈ। ਇਸ ਭਾਵੁਕ ਵੀਡੀਓ ਨੂੰ ਦੇਖ ਕੇ ਲੋਕ ਇਸ ਨੂੰ ਸ਼ੇਅਰ ਵੀ ਕਰ ਰਹੇ ਹਨ।

 

ਨੇਹਾ ਨੇ ਆਪਣੇ ਇਸ ਦੁਖਭਰੀ ਘੜੀ ਨੂੰ ਲੈ ਕੇ ਖੁਲਾਸਾ ਕੀਤਾ ਸੀ ਕਿ ਉਹ ਡਿਪ੍ਰੈਸ਼ਨ ਤੋਂ ਗੁਜਰ ਰਹੀ ਹੈ। ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਲਈ ਇਸ 'ਚੋਂ ਨਿਕਲ ਪਾਉਣਾ ਕਾਫੀ ਮੁਸ਼‍ਕਲ ਹੋ ਰਿਹਾ ਹੈ। ਉਨ੍ਹਾਂ ਨੇ ਦੱਸਿਆ ਕਿ ਇਸ ਸਮੇਂ ਮੈਂ ਕਹਿ ਸਕਦੀ ਹਾਂ ਕਿ ਸਿੰਗਲ ਰਹਿੰਣਾ ਮੇਰੀ ਲਾਈਫ ਦੀ ਬੈਸਟ ਫੀਲਿੰਗ ਹੈ। ਨੇਹਾ ਨੇ ਕਿਹਾ,'ਜਦੋਂ ਮੈਂ ਰਿਲੇਸ਼ਨਸ਼ਿੱਪ 'ਚ ਸੀ ਤਾਂ ਮੈਂ ਆਪਣੀ ਫੈਮਿਲੀ ਅਤੇ ਦੋਸਤਾਂ ਨੂੰ ਸਮਾਂ ਨਹੀਂ ਦੇ ਪਾਉਂਦੀ ਸੀ। ਮੈਂ ਆਪਣਾ ਸਾਰਾ ਸਮਾਂ ਅਤੇ ਐਨਰਜੀ ਅਜਿਹੇ ਇਨਸਾਨ ਨੂੰ ਦੇ ਰਹੀ ਸੀ ਜੋ ਉਸ ਨੂੰ ਡਿਜਰਵ ਵੀ ਨਹੀਂ ਕਰਦਾ ਅਤੇ ਇਸ ਦੇ ਬਾਵਜੂਦ ਉਹ ਹਮੇਸ਼ਾ ਮੈਨੂੰ ਸ਼ਿਕਾਇਤ ਕਰਦਾ ਸੀ ਕਿ ਮੈਂ ਉਸ ਨਾਲ ਸਮਾਂ ਨਹੀਂ ਬਿਤਾਉਂਦੀ।'' ਬ੍ਰੇਕਅੱਪ ਦਾ ਦਰਦ ਨੇਹਾ ਨੇ ਆਪਣੀ ਇੰਸਟਾਗ੍ਰਾਮ ਸਟੋਰੀ ਦੇ ਰੂਪ 'ਚ ਸਾਂਝਾ ਕੀਤਾ ਹੈ।

 

 


Tags: Super Dancer Chapter 3 Shilpa Shetty Geeta Kapoor Neha Kakkar Bollywood Celebrity Newsਬਾਲੀਵੁੱਡ ਸਮਾਚਾਰ

Edited By

Manju

Manju is News Editor at Jagbani.