FacebookTwitterg+Mail

ਹਿਮਾਂਸ਼ ਕੋਹਲੀ ਨੂੰ ਛੱਡ ਨੇਹਾ ਨੇ ਇਸ ਸ਼ਖਸ ਨਾਲ ਮਨਾਇਆ ਵੈਲੇਨਟਾਈਨ ਡੇਅ, ਵੀਡੀਓ

neha kakkar celebrates valentines day
14 February, 2019 01:51:41 PM

ਮੁੰਬਈ(ਬਿਊਰੋ)— ਅੱਜ ਵੈਲੇਨਟਾਈਨ ਵੀਕ ਦਾ ਆਖਿਰੀ ਦਿਨ ਹੈ। ਇਹ ਦਿਨ ਪਿਆਰ ਦਾ ਇਜ਼ਹਾਰ ਕਰਨ ਲਈ ਸਭ ਤੋਂ ਜ਼ਿਆਦਾ ਖਾਸ ਹੁੰਦਾ ਹੈ। ਅਜਿਹੇ 'ਚ ਵੈਲੇਨਟਾਈਨ ਡੇਅ ਹੋਰ ਵੀ ਖਾਸ ਹੋ ਜਾਂਦਾ ਹੈ ਜਦੋਂ ਤੁਹਾਨੂੰ ਇਸ ਦਿਨ ਕੋਈ ਬਹੁਤ ਸਪੈਸ਼ਲ ਫੀਲ ਕਰਵਾਏ। ਅਜਿਹਾ ਹੀ ਕੁਝ ਨੇਹਾ ਕੱਕੜ ਨਾਲ ਹੋਇਆ। ਕੁਝ ਘੰਟੇ ਪਹਿਲਾਂ ਨੇਹਾ ਨੇ ਆਪਣੇ ਇੰਸਟਾ 'ਤੇ ਇਕ ਵੀਡੀਓ ਸ਼ੇਅਰ ਕੀਤਾ ਹੈ। ਇਸ 'ਚ ਉਨ੍ਹਾਂ ਨੂੰ ਇਕ ਲੜਕਾ ਵਿੱਸ਼ ਕਰਦੇ ਹੋਏ ਦਿਖਾਈ ਦੇ ਰਿਹਾ ਹੈ।

 

ਇਸ ਸ਼ਖਸ ਨੇ ਨੇਹਾ ਨੂੰ ਇਕ ਬੇਹੱਦ ਖੂਬਸੂਰਤ ਫੁੱਲਾਂ ਦਾ ਗੁੱਲਦਸਤੇ ਦੇ ਨਾਲ ਕਈ ਤੋਹਫੇ ਵੀ ਦਿੱਤੇ। ਨੇਹਾ ਵੀ ਇਸ ਸ਼ਖਸ ਦੇ ਤੋਹਫਿਆਂ ਨੂੰ ਬਹੁਤ ਹੀ ਪਿਆਰ ਨਾਲ ਲੈਂਦੀ ਹੋਈ ਨਜ਼ਰ ਆ ਰਹੀ ਹੈ। ਵੀਡੀਓ ਸ਼ੇਅਰ ਕਰਦੇ ਹੋਏ ਨੇਹਾ ਨੇ ਕੈਪਸ਼ਨ ਦਿੱਤਾ,''ਬੈਕ ਸਟੇਜ ਬੀਤੀ ਰਾਤ ਮੈਨੂੰ ਵੈਲੇਨਟਾਈਨ ਡੇਅ ਸਰਪ੍ਰਾਈਜ਼ ਮਿਲਿਆ। ਮੈਂ ਬਹੁਤ ਖੁਸ਼ਕਿਸਮਤ ਹਾਂ ਕਿ ਮੇਰੇ ਕੋਲ ਤੇਰੇ ਵਰਗਾ ਨੇਹਾਰਟ ਹੈ। ਲਵ ਮਾਈ ਨੇਹਾਰਟਸ।'' ਨੇਹਾਰਟ ਦਾ ਮਤਲਬ ਨੇਹਾ ਨੂੰ ਚਾਹੁਣ ਵਾਲੇ। ਵੀਡੀਓ ਦੇਖਣ ਤੋਂ ਲੱਗ ਰਿਹਾ ਹੈ ਕਿ ਇਹ ਸ਼ਖਸ ਨੇਹਾ ਦਾ ਕਾਫੀ ਵੱਡਾ ਫੈਨ ਹੈ। ਨੇਹਾ ਵੱਲੋਂ ਸ਼ੇਅਰ ਕੀਤੇ ਗਏ ਇਸ ਵੀਡੀਓ ਨੂੰ ਹੁਣ ਤੱਕ 1,469,800 ਲੋਕ ਦੇਖ ਚੁੱਕੇ ਹਨ।
ਦੱਸ ਦੇਈਏ ਕਿ ਕੁਝ ਸਮੇਂ ਪਹਿਲਾਂ ਹੀ ਨੇਹਾ ਦਾ ਐਕਟਰ ਹਿਮਾਂਸ਼ ਕੋਹਲੀ ਨਾਲ ਬ੍ਰੇਕਅੱਪ ਹੋਇਆ ਹੈ। ਇਸ ਬਾਰੇ ਗੱਲ ਕਰਦੇ ਹੋਏ ਨੇਹਾ ਨੇ ਕਈ ਖੁਲਾਸੇ ਵੀ ਕੀਤੇ ਹਨ। ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਅਤੇ ਹਿਮਾਂਸ਼ ਵਿਚਕਾਰ ਕੁਝ ਵੀ ਠੀਕ ਨਹੀਂ ਸੀ ਪਰ ਇਸ ਵੀਡੀਓ ਨੂੰ ਦੇਖ ਕੇ ਇਹ ਸਾਬਿਤ ਹੋ ਗਿਆ ਹੈ ਕਿ ਨੇਹਾ ਆਪਣੀ ਜ਼ਿੰਦਗੀ 'ਚ ਅੱਗੇ ਵਧ ਗਈ ਹੈ।

 


Tags: Neha KakkarValentines DayInstagranVideoBollywood Celebrityਪਾਲੀਵੁੱਡ ਸਮਾਚਾਰ

About The Author

manju bala

manju bala is content editor at Punjab Kesari