FacebookTwitterg+Mail

ਬਾਥਰੂਮ 'ਚ ਨੇਹਾ ਕੱਕੜ ਨੇ ਕੀਤਾ ਜ਼ਬਰਦਸਤ ਡਾਂਸ, ਵੀਡੀਓ ਵਾਇਰਲ

neha kakkar dance video
30 April, 2019 02:28:25 PM

ਮੁੰਬਈ (ਬਿਊਰੋ) — ਗਾਇਕਾ ਨੇਹਾ ਕੱਕੜ ਦੀ ਕਿਊਟਨੈੱਸ ਦੇ ਲੱਖਾਂ ਦੀਵਾਨੇ ਹਨ। ਉਸ ਦਾ ਕੋਈ ਵੀ ਗੀਤ ਰਿਲੀਜ਼ ਹੁੰਦੇ ਹੀ ਵਾਇਰਲ ਹੋ ਜਾਂਦਾ ਹੈ। ਨੇਹਾ ਕੱਕੜ ਸੋਸ਼ਲ ਮੀਡੀਆ 'ਤੇ ਕਾਫੀ ਸਰਗਰਮ ਰਹਿੰਦੀ ਹੈ। ਹਾਲ ਹੀ 'ਚ ਨੇਹਾ ਕੱਕੜ ਨੇ ਆਪਣੇ ਇੰਸਟਾਗ੍ਰਾਮ 'ਤੇ ਇਕ ਵੀਡੀਓ ਸ਼ੇਅਰ ਕੀਤੀ ਹੈ। ਇਸ ਵੀਡੀਓ 'ਚ ਉਹ ਬਾਥਰੂਮ 'ਚ ਡਾਂਸ ਕਰਦੀ ਨਜ਼ਰ ਆ ਰਹੀ ਹੈ। ਵੀਡੀਓ 'ਚ ਉਹ ਅਜੇ ਦੇਵਗਨ ਦੀ ਫਿਲਮ 'ਦੇ ਦੇ ਪਿਆਰ ਦੇ' ਦੇ ਗੀਤ 'ਹੌਲੀ ਹੌਲੀ' 'ਤੇ ਡਾਂਸ ਕਰਦੀ ਦਿਸ ਰਹੀ ਹੈ। ਦੱਸ ਦਈਏ ਕਿ ਇਸ ਗੀਤ ਨੂੰ ਨੇਹਾ ਕੱਕੜ ਤੇ ਗੈਰੀ ਸੰਧੂ ਨੇ ਗਾਇਆ ਹੈ। ਗੀਤ ਦੇ ਵੀਡੀਓ ਨੂੰ ਸ਼ੇਅਰ ਕਰਨ ਤੋਂ ਬਾਅਦ ਨੇਹਾ ਕੱਕੜ ਨੇ ਆਪਣੇ ਫੈਨਜ਼ ਤੋਂ ਪੁੱਛਿਆ ਹੈ ਕਿ 'ਕਿਵੇਂ ਲੱਗਾ ਮਾਈ ਹੌਲੀ ਹੌਲੀ ਸੌਂਗ'? ਨੇਹਾ ਕੱਕੜ ਦਾ ਇਹ ਵੀਡੀਓ ਫੈਨਜ਼ ਵਲੋਂ ਕਾਫੀ ਪਸੰਦ ਕਰ ਰਹੇ ਹਨ।


ਦੱਸਣਯੋਗ ਹੈ ਕਿ ਕੁਝ ਸਮੇਂ ਪਹਿਲਾ ਹਿਮਾਂਸ਼ ਕੋਹਲੀ ਨਾਲ ਬ੍ਰੇਕਅੱਪ ਹੋਇਆ ਹੈ। ਇਸ 'ਤੇ ਗੱਲ ਕਰਦੇ ਹੋਏ ਨੇਹਾ ਕੱਕੜ ਨੇ ਕਈ ਖੁਲਾਸੇ ਵੀ ਕੀਤੇ ਸਨ। ਨੇਹਾ ਨੇ ਇਸ ਬ੍ਰੇਕ ਬਾਰੇ ਖੁੱਲ੍ਹ ਕੇ ਗੱਲ ਕਰਦੇ ਹੋਏ ਇਸ ਦੇ ਪਿੱਛੇ ਦੀ ਵਜ੍ਹਾ ਦੱਸੀ। ਉਨ੍ਹਾਂ ਨੇ ਦੱਸਿਆ ਕਿ 'ਮੇਰੇ ਤੇ ਹਿਮਾਂਸ਼ 'ਚ ਕੁਝ ਠੀਕ ਨਹੀਂ ਸੀ।'


Tags: Neha KakkarDance MovesHauli HauliInternetVideo ViralAjay DevgnRakul Preet SinghTabu

Edited By

Sunita

Sunita is News Editor at Jagbani.