ਮੁੰਬਈ (ਬਿਊਰੋ) — ਬਾਲੀਵੁੱਡ ਤੇ ਪੰਜਾਬੀ ਗਾਇਕਾ ਨੇਹਾ ਕੱਕੜ ਦਾ ਪਿਛਲੇ ਸਾਲ ਆਪਣੇ ਦੋਸਤ ਹਿਮਾਂਸ਼ ਕੋਹਲੀ ਨਾਲ ਬ੍ਰੇਕਅੱਪ ਹੋ ਗਿਆ ਸੀ। ਦੋਹਾਂ ਦੇ ਰਿਸ਼ਤੇ 'ਚ ਪਈ ਤਰੇੜ ਨੂੰ ਲੱਗਪਗ ਇਕ ਸਾਲ ਹੋ ਚੁੱਕਿਆ ਹੈ। ਨੇਹਾ ਨੇ ਤਾਂ ਇਸ ਮਾਮਲੇ 'ਚ ਕਈ ਵਾਰ ਪੋਸਟਾਂ ਪਾ ਕੇ ਆਪਣੀ ਦਿਲ ਦੀ ਭੜਾਸ ਕੱਢ ਲਈ ਸੀ ਅਤੇ ਉਹ ਆਪਣੇ ਰਿਲੇਸ਼ਨਸ਼ਿਪ ਨੂੰ ਲੈ ਕੇ ਕਈ ਵਾਰ ਸ਼ੋਅ ਦੌਰਾਨ ਰੋਈ ਵੀ ਪਰ ਇਸ ਮਾਮਲੇ 'ਚ ਹਿਮਾਂਸ ਕੋਹਲੀ ਨੇ ਹਮੇਸ਼ਾ ਹੀ ਚੁੱਪ ਵੱਟ ਕੇ ਰੱਖੀ ਸੀ ਪਰ ਹੁਣ ਬ੍ਰੇਕਅੱਪ ਤੋਂ ਇਕ ਸਾਲ ਬਾਅਦ ਹਿਮਾਂਸ਼ ਨੇ ਆਪਣੀ ਚੁੱਪ ਤੋੜੀ ਹੈ। ਦਰਅਸਲ, ਇਕ ਇੰਟਰਵਿਊ ਦੌਰਾਨ ਹਿਮਾਂਸ਼ ਨੇ ਆਪਣੀ ਗੱਲ ਹੁਣ ਤਕ ਨਾ ਰੱਖਣ 'ਤੇ ਕਿਹਾ, 'ਹੁਣ ਇਕ ਸਾਲ ਹੋ ਗਿਆ ਹੈ ਅਤੇ ਮੇਰਾ ਕਦੀ ਇਸ ਬਾਰੇ ਗੱਲ ਕਰਨ ਦਾ ਮਨ ਨਹੀਂ ਕੀਤਾ। ਜੋ ਕੁਝ ਵੀ ਹੋਇਆ, ਮੈਂ ਇਸ ਨੂੰ ਹੁਣ ਬਦਲ ਨਹੀਂ ਸਕਦਾ। ਮੈਂ ਹਾਲੇ ਵੀ ਨੇਹਾ ਦਾ ਆਦਰ ਕਰਦਾ ਹਾਂ ਤੇ ਉਸ ਨੂੰ ਸ਼ੁੱਭਕਾਮਨਾਵਾਂ ਦਿੰਦਾ ਹਾਂ। ਬੁਰੇ ਸਮੇਂ 'ਚ ਅਸੀਂ ਇਕ-ਦੂਸਰੇ ਦਾ ਸਨਮਾਨ ਕਰਨਾ ਬੰਦ ਨਹੀਂ ਕਰਦੇ। ਉਹ ਇਕ ਸ਼ਾਨਦਾਰ ਕਲਾਕਾਰ ਹੈ ਤੇ ਇਕ ਬਿਹਤਰੀਨ ਇਨਸਾਨ ਹੈ। ਮੈਂ ਇਹੀ ਚਾਹੁੰਦਾ ਹਾਂ ਕਿ ਉਸ ਨੂੰ ਜ਼ਿੰਦਗੀ 'ਚ ਉਹ ਸਭ ਕੁਝ ਮਿਲੇ ਜੋ ਉਹ ਚਾਹੁੰਦੀ ਹੈ, ਉਸ ਨੂੰ ਸਾਰੀਆਂ ਖੁਸ਼ੀਆਂ ਤੇ ਤੰਦਰੁਸਤੀ ਮਿਲੇ।'
ਦੱਸ ਦਈਏ ਕਿ ਜਦੋਂ ਹਿਮਾਂਸ਼ ਕੋਹਲੀ ਤੋਂ ਪੁੱਛਿਆ ਗਿਆ ਕਿ ਨੇਹਾ ਕੱਕੜ ਨਾਲ ਕਿਸੇ ਪ੍ਰੋਜੈਕਟ 'ਤੇ ਕੰਮ ਕਰਨ ਦਾ ਮੌਕਾ ਮਿਲਿਆ ਤਾਂ ਕੀ ਉਹ ਕਰੇਗਾ? ਇਸ 'ਤੇ ਹਿਮਾਂਸ਼ ਨੇ ਕਿਹਾ ਕਿ ਉਹ ਚੰਗੇ ਕੰਮ ਨੂੰ ਨਾਂਹ ਕਿਉਂ ਕਰੇਗਾ। ਜੇਕਰ ਵਧੀਆ ਆਫਰ ਆਉਂਦਾ ਹੈ ਤਾਂ ਪ੍ਰੋਫੈਸ਼ਨਲ ਹੋਣ ਦੇ ਨਾਤੇ ਜ਼ਰੂਰ ਉਸ ਨਾਲ ਕੰਮ ਕਰਾਂਗਾ। ਦੱਸਣਯੋਗ ਹੈ ਕਿ ਉਨ੍ਹਾਂ ਦੋਵਾਂ ਦਾ ਗੀਤ 'ਹਮਸਫਰ' ਕਾਫੀ ਹਿੱਟ ਰਿਹਾ ਸੀ ਅਤੇ ਉਸ ਨੂੰ ਲੱਖਾਂ ਵਿਊਜ਼ ਮਿਲੇ।