FacebookTwitterg+Mail

ਡਾਂਸ ਕਰਦਿਆਂ ਸਟੇਜ 'ਤੇ ਸ਼ਰੇਆਮ ਡਿੱਗੀ ਨੇਹਾ ਕੱਕੜ, ਵੀਡੀਓ ਵਾਇਰਲ

neha kakkar fell down while dancing aditya narayan could not handle
11 November, 2019 10:00:50 AM

ਨਵੀਂ ਦਿੱਲੀ (ਬਿਊਰੋ) : ਬਾਲੀਵੁੱਡ ਦੇ ਸਭ ਤੋਂ ਪਾਪੂਲਰ ਸਿੰਗਰਜ਼ 'ਚੋਂ ਇਕ ਨੇਹਾ ਕੱਕੜ ਆਪਣੇ ਗੀਤਾਂ ਨੂੰ ਲੈ ਕੇ ਹਮੇਸ਼ਾ ਚਰਚਾ 'ਚ ਰਹਿੰਦੀ ਹੈ। ਅੱਜਕਲ੍ਹ ਨੇਹਾ ਆਪਣੇ ਖੁਸ਼ਨੁਮਾ ਅੰਦਾਜ਼ 'ਚ ਸੋਨੀ ਟੀ. ਵੀ. 'ਤੇ ਪ੍ਰਸਾਰਿਤ ਹੋਣ ਵਾਲੇ ਸ਼ੋਅ 'ਇੰਡੀਅਨ ਆਈਡਲ 10' ਨੂੰ ਜੱਜ ਕਰਦੀ ਨਜ਼ਰ ਆਉਂਦੀ ਹੈ। ਇਸ ਸ਼ੋਅ 'ਚ ਗੀਤਾਂ ਵਿਚਕਾਰ ਕੁਝ ਹਾਸੇ-ਮਜ਼ਾਕ ਦਾ ਤੜਕਾ ਵੀ ਦੇਖਣ ਨੂੰ ਮਿਲਦਾ ਹੈ ਪਰ ਬੀਤੇ ਦਿਨੀਂ ਸ਼ੋਅ 'ਚ ਇਸੇ ਡਾਂਸ-ਮਸਤੀ ਦੌਰਾਨ ਇਕ ਹਾਦਸਾ ਹੋ ਗਿਆ ਸੀ। ਜੌਨ ਅਬਰਾਹਮ ਸਟਾਰਰ ਫਿਲਮ 'ਸਤਯਮੇਵ ਜਯਤੇ' ਦੇ ਗੀਤ 'ਦਿਲਬਰ-ਦਿਲਬਰ' ਨੂੰ ਨੇਹਾ ਕੱਕੜ ਨੇ ਆਪਣੀ ਧਮਾਕੇਦਾਰ ਆਵਾਜ਼ ਦਿੱਤੀ ਹੈ। ਇਸ ਫਿਲਮ ਦੇ ਗੀਤ 'ਤੇ ਡਾਂਸ ਕਰਦਿਆਂ ਨੇਹਾ ਕੱਕੜ ਦਾ ਬੈਲੇਂਸ ਵਿਗੜ ਗਿਆ ਤੇ ਉਹ ਸਟੇਜ 'ਤੇ ਡਿੱਗ ਗਈ। ਮਾਮਲਾ ਕੁਝ ਇਹ ਹੈ ਕਿ ਬੀਤੇ ਦਿਨੀਂ ਇਕ ਕੰਟੈਸਟੈਂਟ ਦੀ ਸ਼ੋਅ 'ਚ ਪਰਫੋਰਮੈਂਸ ਤੋਂ ਬਾਅਦ ਨੇਹਾ ਕੱਕੜ ਸਟੇਜ 'ਤੇ ਪਹੁੰਚੀ। ਨੇਹਾ ਨੇ ਸ਼ੋਅ ਦੇ ਹੋਸਟ ਆਦਿਤਿਆ ਨਾਰਾਇਣ ਨੂੰ ਡਾਂਸ ਦਾ ਚੈਲੇਂਜ ਕਰਦਿਆਂ ਕਿਹਾ, ''ਚਲੋ ਆਦੀ ਆਜ ਤੁਮਹਾਰਾ ਔਰ ਮੇਰਾ ਡਾਂਸ ਹੋ ਜਾਏ।''

ਇਸ ਤੋਂ ਬਾਅਦ ਦੋਵੇਂ 'ਦਿਲਬਰ' ਗੀਤ 'ਤੇ ਸਿਜ਼ਲਿੰਗ ਮੂਵਜ਼ ਕਰਨਾ ਸ਼ੁਰੂ ਕਰ ਦਿੰਦੇ ਹਨ। ਨੇਹਾ ਗੀਤ 'ਤੇ ਬਿਹਤਰ ਡਾਂਸ ਕਰਦੀ ਨਜ਼ਰ ਆਉਂਦੀ ਹੈ, ਉੱਥੇ ਹੀ ਆਦਿਤਿਆ ਉਸ ਦੇ ਸਟੈੱਪਸ ਨੂੰ ਕੁੜੀਆਂ ਦੀਆਂ ਅਦਾਵਾਂ ਨਾਲ ਕਾਪੀ ਕਰਦੇ ਹਨ। ਜਦੋਂ ਆਦਿਤਿਆ ਨੇਹਾ ਦਾ ਹੱਥ ਫੜਦੇ ਹਨ ਤੇ ਨੇਹਾ ਘੁੰਮ ਕੇ ਉਨ੍ਹਾਂ ਕੋਲ ਆਉਂਦੀ ਹੈ। ਆਦਿਤਿਆ ਨੇਹਾ ਨੂੰ ਫੜ ਸਕਦੇ, ਪਹਿਲਾਂ ਹੀ ਉਸ ਦਾ ਬੈਲੇਂਸ ਵਿਗੜ ਜਾਂਦਾ ਹੈ ਤੇ ਉਹ ਸਟੇਜ 'ਤੇ ਡਿੱਗ ਜਾਂਦੀ ਹੈ। ਹਾਲਾਂਕਿ ਬਾਅਦ 'ਚ ਆਦਿਤਿਆ ਨਾਰਾਇਣ ਉਸ ਨੂੰ ਉਠਾਉਂਦੇ ਹੋਏ ਉਸ ਤੋਂ ਮੁਆਫੀ ਵੀ ਮੰਗਦੇ ਹਨ।

 


Tags: Neha KakkarDancingAditya NarayanVideo ViralIndian Idol 11Vishal DadlaniAnu MalikSony Entertainment ChannelOops Moment

Edited By

Sunita

Sunita is News Editor at Jagbani.