FacebookTwitterg+Mail

‘ਸੁਪਰਸਟਾਰ ਸਿੰਗਰ’ ਸ਼ੋਅ ’ਚ ਨੇਹਾ ਕੱਕੜ ਨੇ ਇਸ ਮੁਕਾਬਲੇਬਾਜ਼ ਨੂੰ ਦਿੱਤੇ 1 ਲੱਖ ਰੁਪਏ

neha kakkar gave 1 lakh rupees to harshit nath
22 September, 2019 11:30:41 AM

ਮੁੰਬਈ(ਬਿਊਰੋ)- ਸ਼ਨੀਵਾਰ ਦੇ ‘ਸੁਪਰਸਟਾਰ ਸਿੰਗਰ’ ਦੇ ਸਪੈਸ਼ਲ ਐਪੀਸੋਡ ’ਚ ਇੰਡੀਅਨ ਆਈਡਲ ਦੇ ਪ੍ਰਮੋਸ਼ਨ ਲਈ ਨੇਹਾ ਕੱਕੜ, ਵਿਸ਼ਾਲ ਦਦਲਾਨੀ ਅਤੇ ਅਨੂੰ ਮਲਿਕ ਪਹੁੰਚੇ। ਮੁਕਾਬਲੇਬਾਜ਼ਾਂ ਨੂੰ ਦੇਖ ਕੇ ਤਿਨੋਂ ਜੱਜ ਹੈਰਾਨ ਰਹਿ ਗਏ। ਸਾਰੇ ਮੁਕਾਬਲੇਬਾਜ਼ਾਂ ਨੇ ਇਕ ਤੋਂ ਵਧ ਕੇ ਪਰਫਾਰਮੈਂਸ ਦਿੱਤੀਆਂ। ਸ਼ੋਅ ’ਚ ਹਰਸ਼ਿਤ ਨਾਥ ਨੇ ਵੀ ਸ਼ਾਨਦਾਰ ਪਰਫਾਰਮੈਂਸ ਦਿੱਤੀ, ਜਿਸ ਨਾਲ ਨੇਹਾ ਕੱਕੜ ਕਾਫੀ ਪ੍ਰਭਾਵਿਤ ਹੋਈ। ਨੇਹਾ ਨੇ ਹਰਸ਼ਿਤ ਨੂੰ ਕਿਹਾ, ਤੁਹਾਨੂੰ ਜੁੱਤੀਆਂ ਬਹੁਤ ਪਸੰਦ ਹਨ ਨਾ ਤਾਂ ਮੈਂ ਤੁਹਾਨੂੰ 1 ਲੱਖ ਦੇਵਾਂਗੀ ਅਤੇ ਤੁਸੀਂ ਜਿੰਨੀਆਂ ਮਰਜ਼ੀਆਂ ਜੁੱਤੀਆਂ ਖਰੀਦ ਲਈਓ।


ਇਸ ਤੋਂ ਬਾਅਦ ਨੇਹਾ, ਅਲਕਾ ਯਾਗਨਿਕ ਨੂੰ ਕਹਿੰਦੀ ਹੈ ਕਿ ਉਨ੍ਹਾਂ ਨੂੰ ਹਰਸ਼ਿਤ ਦੇ ਗੱਲ੍ਹ ਖਿੱਚਣੇ ਹਨ। ਫਿਰ ਨੇਹਾ ਰਿਕਵੈਸਟ ਕਰਦੀ ਹੈ ਤਾਂ ਅਲਕਾ ਉਨ੍ਹਾਂ ਨੂੰ ਹਾਂ ਕਹਿ ਦਿੰਦੀ ਹੈ ਅਤੇ ਫਿਰ ਨੇਹਾ, ਹਰਸ਼ਿਤ ਦੀਆਂ ਗੱਲ੍ਹਾਂ ਖਿੱਚਦੀ ਹੈ। ਹਿਮੇਸ਼ ਰੇਸ਼ਮੀਆ ਅਤੇ ਨੇਹਾ ਕੱਕੜ ਤੋਂ ਇਲਾਵਾ ਵਿਸ਼ਾਲ ਡਡਲਾਨੀ ਅਤੇ ਅਨੂੰ ਮਲਿਕ ਨੇ ਵੀ ਆਪਣੇ ਹਿੱਟ ਗੀਤ ਗਾਏ। ਦੱਸ ਦੇਈਏ ਕਿ ਨੇਹਾ ਕੁਝ ਦਿਨਾਂ ਪਹਿਲਾਂ ਆਪਣੀ ਨਿੱਜ਼ੀ ਜ਼ਿੰਦਗੀ ਨੂੰ ਲੈ ਕੇ ਕਾਫੀ ਸੁਰਖੀਆਂ ’ਚ ਸੀ।  ਆਪਣੇ ਬਰੇਕਅੱਪ ਨਾਲ ਨੇਹਾ ਕੱਕੜ ਕਾਫ਼ੀ ਟੁੱਟ ਗਈ ਸੀ ਪਰ ਫਿਰ ਉਨ੍ਹਾਂ ਨੇ ਖੁਦ ਨੂੰ ਸੰਭਾਲਿਆ ਅਤੇ ਇਕ ਤੋਂ ਬਾਅਦ ਕਈ ਹਿੱਟ ਗੀਤ ਦਿੱਤੇ।


Tags: Neha KakkarSuperstar SingerAnu MalikVishal DadlaniHarshit NathTV Celebs Punjabi Newsਟੈਲੀਵਿਜ਼ਨ ਸਮਾਚਾਰ

About The Author

manju bala

manju bala is content editor at Punjab Kesari