FacebookTwitterg+Mail

ਮੁਕਾਬਲੇਬਾਜ਼ ਦਾ ਦਰਦ ਸੁਣ ਭਾਵੁਕ ਹੋਈ ਨੇਹਾ ਕੱਕੜ, ਦਿੱਤੇ 1 ਲੱਖ ਰੁਪਏ

neha kakkar gifts rs 1 lakh to indian idol 11
30 October, 2019 10:58:06 AM

ਮੁੰਬਈ(ਬਿਊਰੋ)- ਨੇਹਾ ਕੱਕੜ ਇਨ੍ਹੀਂ ਦਿਨੀਂ ‘ਇੰਡੀਅਨ ਆਈਡਲ 11’ ਨੂੰ ਜੱਜ ਕਰ ਰਹੀ ਹੈ। ਰੰਗ ਮੰਚ ’ਤੇ ਕਈ ਵੱਖ-ਵੱਖ ਤਰ੍ਹਾਂ ਦੇ ਮੁਕਾਬਲੇਬਾਜ਼ ਆ ਕੇ ਆਪਣਾ ਟੈਲੇਂਟ ਦਿਖਾ ਰਹੇ ਹਨ। ਪਿਛਲੇ ਦਿਨੀਂ ਸ਼ੋਅ ਦੇ ਸੈੱਟ ’ਤੇ ਅਜਿਹੀਆਂ ਕਈ ਘਟਨਾਵਾਂ ਹੋਈਆਂ, ਜਿਨ੍ਹਾਂ ਸਾਰਿਆਂ ਨੂੰ ਹੈਰਾਨ ਕਰ ਦਿੱਤਾ। ਹਾਲ ਹੀ ਵਿਚ ਨੇਹਾ ਇਕ ਮੁਕਾਬਲੇਬਾਜ਼ ਦੀ ਕਹਾਣੀ ਸੁਣ ਕੇ ਇੰਨੀ ਭਾਵੁਕ ਹੋ ਗਈ ਕਿ ਉਨ੍ਹਾਂ ਨੇ ਉਸ ਨੂੰ ਇਕ ਲੱਖ ਰੁਪਏ ਦੇ ਦਿੱਤੇ। ਰਿਪੋਰਟ ਮੁਤਾਬਕ, ਸਟੇਜ ’ਤੇ ਜਦੋਂ ਝਾਰਖੰਡ ਦੇ ਦਿਵਾਸ ਆਡੀਸ਼ਨ ਦੇਣ ਪਹੁੰਚੇ ਤਾਂ ਉਸ ਦੀ ਪਰਫਾਰਮੈਂਸ ਤੋਂ ਜੱਜ ਕਾਫੀ ਖੁਸ਼ ਹੋਏ।
Punjabi Bollywood Tadka
ਦਿਵਾਸ ਨੇ ਦੱਸਿਆ ਕਿ ਉਨ੍ਹਾਂ ਦੇ ਗੀਤ ਦੀ ਤਾਰੀਫ ਸਚਿਨ ਤੇਂਦੁਲਕਰ ਵੀ ਕਰ ਚੁੱਕੇ ਹਨ। ਇਸ ਦੇ ਨਾਲ ਹੀ ਦਿਵਾਸ ਨੇ ਦੱਸਿਆ ਕਿ ਇਹ ਦੀਵਾਲੀ ਉਨ੍ਹਾਂ ਦੀ ਜ਼ਿੰਦਗੀ ਦੀ ਸਭ ਤੋਂ ਖਾਸ ਦੀਵਾਲੀ ਹੈ, ਕਿਉਂਕਿ ਇਸ ਵਾਰ ਉਹ ਬਹੁਤ ਹੀ ਵੱਡੇ ਜੱਜਾਂ ਸਾਹਮਣੇ ਗਾ ਰਿਹਾ ਹੈ। ਦਿਵਾਸ ਇਹ ਕਹਿੰਦਾ ਹੋਇਆ ਭਾਵੁਕ ਹੋ ਗਿਆ ਕਿ ਉਸ ਨੇ ਪਿਛਲੇ 6 ਸਾਲ ਤੋਂ ਆਪਣੇ ਪਰਿਵਾਰ ਨਾਲ ਦੀਵਾਲੀ ਨਹੀਂ ਮਨਾਈ ਕਿਉਂਕਿ ਉਹ ਇਸ ਦਿਨ ਫੈਕਟਰੀ ਵਿਚ ਕੰਮ ਕਰ ਰਹੇ ਹੁੰਦੇ ਸਨ। ਉਨ੍ਹਾਂ ਨੂੰ ਸਿਰਫ ਪਟਾਕਿਆਂ ਦੀ ਆਵਾਜ਼ ਸੁਣਾਈ ਦਿੰਦੀ ਸੀ।
Punjabi Bollywood Tadka
ਦਿਵਾਸ ਦੀ ਇਹ ਗੱਲ ਸੁਣ ਕੇ ਨੇਹਾ ਕੱਕੜ ਕਾਫੀ ਭਾਵੁਕ ਹੋ ਗਈ ਤੇ ਉਨ੍ਹਾਂ ਨੇ ਮੁਕਾਬਲੇਬਾਜ਼ ਨੂੰ ਇਕ ਲੱਖ ਰੁਪਏ ਦੇਣ ਦਾ ਐਲਾਨ ਕੀਤਾ। ਨੇਹਾ ਨੇ ਕਿਹਾ ਕਿ ਉਹ ਚਾਹੁੰਦੀ ਹੈ ਕਿ ਦਿਵਾਸ ਆਪਣੇ ਪਰਿਵਾਰ ਨਾਲ ਦੀਵਾਲੀ ਮਨਾਏ। ਇਨ੍ਹਾਂ ਪੈਸਿਆਂ ਨਾਲ ਉਹ ਆਪਣੇ ਘਰਵਾਲਿਆਂ ਲਈ ਨਵੇਂ ਕੱਪੜੇ ਅਤੇ ਮਿਠਾਈ ਖਰੀਦੇ। ਦੱਸ ਦੇਈਏ ਕਿ ਬੀਤੇ ਦਿਨੀਂ ਨੇਹਾ ਨੂੰ ਆਡੀਸ਼ਨ ਦੌਰਾਨ ਇਕ ਮੁਕਾਬਲੇਬਾਜ਼ ਨੇ ਜ਼ਬਰਦਸਤੀ ਕਿੱਸ ਕਰ ਲਈ ਸੀ। ਜਿਸ ਤੋਂ ਬਾਅਦ ਸੋਸ਼ਲ ਮੀਡੀਆ ’ਤੇ ਬਵਾਲ ਮੱਚ ਗਿਆ ਸੀ।
Punjabi Bollywood Tadka


Tags: Neha KakkarRs 1 LakhIndian Idol 11DiwaliDiwasJharkhand

About The Author

manju bala

manju bala is content editor at Punjab Kesari