FacebookTwitterg+Mail

ਰਿਲੀਜ਼ ਹੁੰਦਿਆਂ ਹੀ ਟਰੈਂਡਿੰਗ 'ਚ ਛਾਇਆ ਨੇਹਾ ਕੱਕੜ ਦਾ 'ਬਾਰਿਸ਼' ਗੀਤ (ਵੀਡੀਓ)

neha kakkar new song baarish
02 November, 2018 05:21:58 PM

ਜਲੰਧਰ(ਬਿਊਰੋ)— ਪੰਜਾਬੀ ਮਿਊਜ਼ਿਕ ਇੰਡਸਟਰੀ ਤੇ ਬਾਲੀਵੁੱਡ 'ਚ ਨੇਹਾ ਕੱਕੜ ਦਾ ਸਿੱਕਾ ਖੂਬ ਚੱਲਦਾ ਹੈ। ਨੇਹਾ ਕੱਕੜ ਆਏ ਦਿਨ ਸੁਰਖੀਆਂ 'ਚ ਛਾਈ ਰਹਿੰਦੀ ਹੈ। ਹਾਲ ਹੀ 'ਚ ਨੇਹਾ ਕੱਕੜ ਦਾ ਨਵਾਂ ਗੀਤ 'ਬਾਰਿਸ਼' ਰਿਲੀਜ਼ ਹੋਇਆ, ਜੋ ਰਿਲੀਜ਼ ਹੁੰਦਿਆ ਹੀ ਟਰੈਂਡਿਗ 'ਚ ਛਾ ਗਿਆ ਹੈ। ਨੇਹਾ ਕੱਕੜ ਦੇ 'ਬਾਰਿਸ਼' ਗੀਤ ਨੂੰ ਪ੍ਰੋਡਿਊਸ ਆਦਿਤਿਆ ਦੇਵ ਨੇ ਕੀਤਾ ਹੈ। ਨੇਹਾ ਕੱਕੜ ਦੇ ਇਸ ਗੀਤ ਦੇ ਬੋਲ ਬੀਲਾਲ ਸਈਦ ਦੇ ਹਨ ਤੇ ਕੰਪੋਜ਼ ਵੀ ਇਨ੍ਹਾਂ ਨੇ ਖੁਦ ਹੀ ਕੀਤਾ ਹੈ। ਦੱਸ ਦੇਈਏ ਕਿ ਨੇਹਾ ਕੱਕੜ ਦੇ ਇਸ ਗੀਤ ਦੀ ਮਿਆਦ 4 ਮਿੰਟ 26 ਸੈਕਿੰਡ ਹੈ। ਨੇਹਾ ਕੱਕੜ ਦੇ 4 ਮਿੰਟ 26 ਸੈਕਿੰਡ ਦੀ ਵੀਡੀਓ ਨੇ ਲੋਕਾਂ ਨੂੰ ਆਪਣਾ ਦੀਵਾਨਾ ਬਣਾ ਲਿਆ ਹੈ। ਖਬਰ ਲਿਖਣ ਮੁਤਾਬਕ ਨੇਹਾ ਕੱਕੜ ਦੇ 'ਬਾਰਿਸ਼' ਗੀਤ ਨੂੰ 5 4 ਮਿਲੀਅਨ ਤੋਂ ਜ਼ਿਆਦਾ ਵਿਊਜ਼ ਮਿਲ ਚੁੱਕੇ ਸਨ।
 

ਦੱਸਣਯੋਗ ਹੈ ਕਿ ਹਾਲ ਹੀ 'ਚ ਨੇਹਾ ਕੱਕੜ ਦਾ ਜੱਸੀ ਗਿੱਲ ਨਾਲ 'ਨਿਕਲੇ ਕਰੰਟ' ਗੀਤ ਰਿਲੀਜ਼ ਹੋਇਆ ਸੀ, ਜਿਸ 'ਚ ਦੋਵਾਂ ਦੀ ਸ਼ਾਨਦਾਰ ਕੈਮਿਸਟਰੀ ਦੇਖਣ ਨੂੰ ਮਿਲੀ ਸੀ। ਦੋਵਾਂ ਦਾ ਇਹ ਗੀਤ ਵੀ ਲੋਕਾਂ ਨੂੰ ਖੂਬ ਪਸੰਦ ਆ ਰਿਹਾ ਹੈ। ਇਸ ਤੋਂ ਇਲਾਵਾ ਨੇਹਾ ਕੱਕੜ ਆਪਣੇ ਰਿਲੇਸ਼ਨਸ਼ਿਪ ਨੂੰ ਆਫੀਸ਼ੀਅਲ ਕਰਕੇ ਵੀ ਸੁਰਖੀਆਂ 'ਚ ਆਈ ਸੀ। ਉਸ ਨੇ ਸ਼ੋਅ ਦੇ ਸੈੱਟ 'ਤੇ ਆਪਣੇ ਪਿਆਰ ਦਾ ਇਜਹਾਰ ਕੀਤਾ ਸੀ।

Punjabi Bollywood Tadka


Tags: Baarish Video Neha Kakkar Bilal Saeed Desi Music Factory

About The Author

sunita

sunita is content editor at Punjab Kesari