FacebookTwitterg+Mail

ਜਦੋਂ ਪੈਸਿਆਂ ਲਈ ਜਗਰਾਤਿਆਂ 'ਚ ਗਾਇਆ ਕਰਦੀ ਸੀ ਨੇਹਾ ਕੱਕੜ

neha kakkar old pics viral on social media see pics
24 October, 2019 12:19:36 PM

ਮੁੰਬਈ (ਬਿਊਰੋ) — ਬਾਲੀਵੁੱਡ ਦੀ ਮਸ਼ਹੂਰ ਗਾਇਕਾ ਨੇਹਾ ਕੱਕੜ ਇੰਨੀਂ ਦਿਨੀਂ ਕਾਫੀ ਚਰਚਾ 'ਚ ਹੈ। ਪਿਛਲੇ ਦਿਨੀਂ ਇਕ ਸ਼ੋਅ ਦੌਰਾਨ ਪ੍ਰਤੀਭਾਗੀ ਨੇ ਜ਼ਬਰਨ ਉਨ੍ਹਾਂ ਨੂੰ ਕਿੱਸ ਕਰ ਦਿੱਤਾ ਸੀ, ਜਿਸ ਤੋਂ ਬਾਅਦ ਨੇਹਾ ਲਗਾਤਾਰ ਸੁਰਖੀਆਂ 'ਚ ਬਣੀ ਹੋਈ ਹੈ ਪਰ ਅੱਜ ਇਸ ਗਾਇਕਾ ਦੇ ਪੁਰਾਣੇ ਦਿਨਾਂ ਦੀਆਂ ਕੁਝ ਤਸਵੀਰਾਂ ਵੀ ਦਿਖਾਉਣ ਜਾ ਰਹੇ, ਜਿਨ੍ਹਾਂ 'ਚ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਨੇਹਾ ਨੇ ਆਪਣੇ ਆਪ ਨੂੰ ਪੂਰੀ ਤਰ੍ਹਾਂ ਬਦਲ ਲਿਆ ਹੈ।

neha kakkar

ਨੇਹਾ ਕੱਕੜ ਆਪਣੀ ਗਾਇਕੀ ਦੇ ਸ਼ੁਰੂਆਤੀ ਦੌਰ 'ਚ ਥੋੜੀ ਭਰਵੇਂ ਸਰੀਰ ਦੀ ਲੱਗਦੀ ਸੀ ਅਤੇ ਪੁਰਾਣੀਆਂ ਤਸਵੀਰਾਂ ਨੂੰ ਦੇਖ ਕੇ ਤੁਹਾਡੇ ਲਈ ਇਹ ਅੰਦਾਜ਼ਾ ਲਗਾਉਣਾ ਮੁਸ਼ਕਿਲ ਹੋ ਜਾਵੇਗਾ ਕਿ ਵਾਕਏ ਹੀ ਇਹ ਉਹੀ ਸਲਿਮ ਅਤੇ ਸਟਾਈਲਿਸ਼ ਨੇਹਾ ਹੈ, ਜੋ ਬਿਲਕੁਲ ਸਿੱਧੀ ਸਾਦੀ ਅਤੇ ਸ਼ਰਮਾਕਲ ਜਿਹੀ ਨਜ਼ਰ ਆਉਂਦੀ ਸੀ।

neha with sister sonu kakkar
ਦੱਸ ਦਈਏ ਕਿ ਨੇਹਾ ਕੱਕੜ ਨੇ ਆਪਣੇ ਕਰੀਅਰ ਦੀ ਸ਼ੁਰੂਆਤ 'ਇੰਡੀਅਨ ਆਈਡਲ' 'ਚ ਬਤੌਰ ਕੰਟੈਂਸਟੈਂਟ ਭਾਗ ਲਿਆ ਸੀ । 11 ਸਾਲ ਬਾਅਦ ਨੇਹਾ ਕਿੰਨਾ ਬਦਲ ਚੁੱਕੀ ਹੈ, ਇਸ ਦਾ ਅੰਦਾਜ਼ਾ ਤੁਸੀਂ ਉਨ੍ਹਾਂ ਦੀਆਂ ਪੁਰਾਣੀਆਂ ਤਸਵੀਰਾਂ ਨੂੰ ਦੇਖ ਕੇ ਲਾ ਸਕਦੇ ਹੋ।

Image result for neha-kakkar-old-pics

ਜਦੋਂ ਉਹ ਪੈਸਾ ਕਮਾਉਣ ਲਈ ਮਾਤਾ ਦੇ ਜਗਰਾਤਿਆਂ 'ਚ ਗਾਇਆ ਕਰਦੀ ਸੀ ਪਰ ਹੁਣ ਜਿਸ ਸ਼ੋਅ ਦੀ ਉਹ ਕਦੇ ਪ੍ਰਤੀਭਾਗੀ ਰਹੀ ਸੀ ਉਸੇ ਸ਼ੋਅ 'ਚ ਬਤੌਰ ਜੱਜ ਉਹ ਕੰਮ ਕਰ ਰਹੀ ਹੈ। ਜੀ ਹਾਂ ਨੇਹਾ ਕੱਕੜ ਇੰਡੀਅਨ ਆਈਡਲ 'ਚ ਬਤੌਰ ਜੱਜ ਦੇ ਤੌਰ 'ਤੇ ਸ਼ਿਰਕਤ ਕਰ ਰਹੇ ਹਨ।

neha kakkar


Tags: Neha KakkarOld PicturesViralSocial MediaBollywood Celebrity

Edited By

Sunita

Sunita is News Editor at Jagbani.