FacebookTwitterg+Mail

ਨੇਹਾ ਕੱਕੜ ਨੇ ਕੀਤਾ ਪਿਆਰ ਦਾ ਇਜ਼ਹਾਰ, ਵਿਆਹ ਨੂੰ ਲੈ ਕੇ ਆਖੀ ਇਹ ਗੱਲ

neha kakkar confirm her relationship
21 September, 2018 04:59:38 PM

ਮੁੰਬਈ (ਬਿਊਰੋ)— ਨੇਹਾ ਕੱਕੜ ਇਕ ਵਾਰ ਫਿਰ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਸੁਰਖੀਆਂ 'ਚ ਹੈ। ਨੇਹਾ ਅਭਿਨੇਤਾ ਹਿਮਾਂਸ਼ ਕੋਹਲੀ ਨੂੰ ਡੇਟ ਕਰ ਰਹੀ ਹੈ। ਕੁਝ ਦਿਨ ਪਹਿਲਾਂ ਹਿਮਾਨੂੰ ਨੂੰ ਆਪਣਾ ਦੋਸਤ ਦੱਸਣ ਵਾਲੀ ਨੇਹਾ ਨੇ ਆਪਣੇ ਤੇ ਹਿਮਾਂਸ਼ ਕੋਹਲੀ ਦੇ ਰਿਸ਼ਤੇ ਨੂੰ ਲੈ ਕੇ ਅਧਿਕਾਰਕ ਐਲਾਨ ਕੀਤਾ ਹੈ। ਨੇਹਾ ਨੇ ਕਿਹਾ ਕਿ ਉਹ ਤੇ ਹਿਮਾਂਸ਼ ਇਕ-ਦੂਜੇ ਨੂੰ ਡੇਟ ਕਰ ਰਹੇ ਹਨ।

Punjabi Bollywood Tadka

ਨੇਹਾ ਤੇ ਹਿਮਾਂਸ਼ ਕੋਹਲੀ ਇੰਡੀਅਨ ਆਈਡਲ ਦੇ ਅਗਲੇ ਐਪੀਸੋਡ 'ਚ ਦਿਸਣਗੇ, ਜਿਸ 'ਚ ਨੇਹਾ ਹਿਮਾਂਸ਼ ਨੂੰ ਲੈ ਕੇ ਆਪਣੇ ਰਿਸ਼ਤੇ ਨੂੰ ਕਬੂਲ ਕਰਦੀ ਨਜ਼ਰ ਆਵੇਗੀ। ਨੇਹਾ ਨੇ ਕਿਹਾ ਕਿ ਉਹ ਤੇ ਹਿਮਾਂਸ਼ ਇਕ-ਦੂਜੇ ਨਾਲ ਹਨ ਤੇ ਉਹ ਆਉਣ ਵਾਲੇ ਸਮੇਂ 'ਚ ਹਿਮਾਂਸ਼ ਨਾਲ ਵਿਆਹ ਕਰ ਸਕਦੀ ਹੈ।

Punjabi Bollywood Tadka

ਖਬਰਾਂ ਮੁਤਾਬਕ ਸੁਨੀਲ ਗਰੋਵਰ ਸ਼ੋਅ 'ਚ ਕਾਮੇਡੀ ਦਾ ਤੜਕਾ ਲਗਾਉਣ ਆਉਣਗੇ। ਸੁਨੀਲ ਕਹਿੰਦੇ ਹਨ ਕਿ ਅਸੀਂ ਨੇਹਾ ਦਾ ਸਵੰਬਰ ਕਰਵਾ ਰਹੇ ਹਾਂ। ਸ਼ੋਅ 'ਚ ਹਿਮਾਂਸ਼ ਦੀ ਐਂਟਰੀ ਹੁੰਦੀ ਹੈ ਤੇ ਨੇਹਾ ਹਿਮਾਂਸ਼ ਨੂੰ ਦੇਖ ਕੇ ਕਹਿੰਦੀ ਹੈ, 'ਮੈਂ ਇਸ ਨੂੰ ਜਾਣਦੀ ਹਾਂ।' ਨੇਹਾ ਨੇ ਕਿਹਾ, 'ਜੇ ਮੈਂ ਭਵਿੱਖ 'ਚ ਕਿਸੇ ਨਾਲ ਵਿਆਹ ਕਰਵਾਉਣਾ ਚਾਹਾਂਗੀ ਤਾਂ ਹਿਮਾਂਸ਼ ਉਸ ਲਿਸਟ 'ਚ ਹੋਣਗੇ।'

Punjabi Bollywood Tadka

ਨੇਹਾ ਹਿਮਾਂਸ਼ ਨਾਲ ਇਕ ਰੋਮਾਂਟਿਕ ਡਾਂਸ ਕਰਦੀ ਵੀ ਦਿਖਾਈ ਦੇਵੇਗੀ। ਨੇਹਾ 'ਓ ਹਮ ਸਫਰ' ਗੀਤ 'ਤੇ ਡਾਂਸ ਕਰੇਗੀ। ਇਸ ਦੌਰਾਨ ਨੇਹਾ ਆਪਣੇ ਤੇ ਹਿਮਾਂਸ਼ ਦੇ ਰਿਲੇਸ਼ਨ ਨੂੰ ਲੈ ਕੇ ਇਮੋਸ਼ਨਲ ਵੀ ਹੋਵੇਗੀ। ਦੱਸਣਯੋਗ ਹੈ ਕਿ ਨੇਹਾ ਇਸ ਸ਼ੋਅ ਦੀ ਜੱਜ ਹੈ ਤੇ ਉਸ ਦਾ ਸਾਥ ਵਿਸ਼ਾਲ ਤੇ ਅਨੂੰ ਮਲਿਕ ਦੇ ਰਹੇ ਹਨ।


Tags: Neha Kakkar Himansh Kohli Indian Idol 10 Sunil Grover

Edited By

Karan Kumar

Karan Kumar is News Editor at Jagbani.