ਮੁੰਬਈ(ਬਿਊਰੋ)- ਨੇਹਾ ਕੱਕੜ ਇਕ ਵਾਰ ਫਿਰ ਤੋਂ ਸੁਰਖੀਆਂ ‘ਚ ਛਾਈ ਹੋਈ ਹੈ। ਇਸ ਵਾਰ ਨੇਹਾ ਨੇ ਕਮੇਡੀਅਨ ਕੀਕੂ ਸ਼ਾਰਦਾ ਤੇ ਗੌਰਵ ਗੇਰਾ ਦੀ ਕਲਾਸ ਲਗਾਈ ਹੈ। ਦਰਅਸਲ ਇਕ ਸ਼ੋਅ ਦੌਰਾਨ ਇਨ੍ਹਾਂ ਦੋਵਾਂ ਨੇ ਨੇਹਾ ਕੱਕੜ ਦੇ ਨਾਂਅ ਨਾਲ ਮਿਲਦਾ ਜੁਲਦਾ ਕਿਰਦਾਰ ਨੇਹਾ ਸ਼ੱਕਰ ਲਿਆ ਕੇ ਨੇਹਾ ਦੇ ਕੱਦ, ਸ਼ਕਲ ਅਤੇ ਗਾਇਕੀ ਦਾ ਮਜ਼ਾਕ ਉਡਾਇਆ ਗਿਆ।
ਇਸ ‘ਤੇ ਪ੍ਰਤੀਕਰਮ ਦਿੰਦੇ ਹੋਏ ਨੇਹਾ ਨੇ ਲਿਖਿਆ,‘‘ਇਸ ਤਰ੍ਹਾਂ ਦਾ ਨੈਗੇਟਿਵ ਤੇ ਅਪਮਾਨਜਨਕ ਕੰਟੈਂਟ ਬਣਾਉਣ ਲਈ ਇਨ੍ਹਾਂ ਲੋਕਾਂ ‘ਤੇ ਲਾਹਨਤ ਹੈ”। ਨੇਹਾ ਨੇ ਆਪਣੀ ਭੜਾਸ ਕੱਢਦਿਆਂ ਅੱਗੇ ਲਿਖਿਆ ਕਿ ‘ਲੋਕ ਜਾਣਦੇ ਹਨ ਕਿ ਮੈਂ ਕਮੇਡੀ ਦੀ ਕਿੰਨੀ ਸ਼ਲਾਘਾ ਕਰਦੀ ਹੈ ਪਰ ਇਹ ਹਾਸੋਹੀਣਾ ਹੈ ਮੇਰੇ ਨਾਮ ਦਾ ਇਸਤੇਮਾਲ ਕਰਨਾ ਬੰਦ ਕਰੋ। ਜੇ ਮੇਰੇ ਨਾਲ ਇਨੀ ਨਫਰਤ ਹੈ ਤਾਂ ਮੇਰੇ ਗੀਤਾਂ ‘ਤੇ ਇਨਜੁਆਏ, ਡਾਂਸ ਜਾਂ ਐਕਟਿੰਗ ਕਰਨਾ ਬੰਦ ਕਰੋ।”
ਇਸ ਤੋਂ ਇਲਾਵਾ ਨੇਹਾ ਨੇ ਹੋਰ ਵੀ ਕਈ ਨੋਟ ਲਿਖੇ ਹਨ । ਜਿਸ ‘ਚ ਉਹ ਇਸ ਤਰ੍ਹਾਂ ਕਰਨ ਵਾਲੇ ਲੋਕਾਂ ਨੂੰ ਜਵਾਬ ਦੇ ਰਹੀ ਹੈ। ਇਸ ਦੇ ਨਾਲ ਹੀ ਨੇਹਾ ਦੇ ਭਰਾ ਟੋਨੀ ਕੱਕੜ ਨੇ ਵੀ ਇਕ ਭਾਵੁਕ ਪੋਸਟ ਸਾਂਝੀ ਕੀਤੀ। ਟੋਨੀ ਕੱਕੜ ਨੇ ਉਸ ਸ਼ੋਅ ਦਾ ਵੀਡੀਓ ਸਾਂਝਾ ਕਰਦੇ ਹੋਏ ਲਿਖਿਆ,‘‘ਦਿਲ ਟੁੱਟ ਗਿਆ, ਤੁਸੀਂ ਇਕ ਛੋਟੇ ਸ਼ਹਿਰ ਦੀ ਉਸ ਲੜਕੀ ਨੂੰ ਸਨਮਾਨ ਦਿੰਦੇ ਹੋ, ਜਿਸ ਨੇ ਆਪਣੀ ਜ਼ਿੰਦਗੀ ‘ਚ ਕਾਫੀ ਸੰਘਰਸ਼ ਕਰਕੇ ਸਭ ਕੁਝ ਹਾਸਲ ਕਰ ਲਿਆ । ਛੋਟੇ ਕੱਦ ਕਾਰਨ ਮੇਰੀ ਭੈਣ ਨੇ ਬਹੁਤ ਕੁਝ ਬਰਦਾਸ਼ਤ ਕੀਤਾ ਹੈ। ਕੀ ਤੁਹਾਨੂੰ ਇਸ ਗੱਲ ਦਾ ਅਹਿਸਾਸ ਹੈ ਕਿ ਉਸ ਇਨਸਾਨ ‘ਤੇ ਕੀ ਬੀਤਦੀ ਹੈ,ਜਿਸ ਦਾ ਮਜ਼ਾਕ ਉਸ ਦੇ ਕੱਦ ਅਤੇ ਸਰੀਰ ਦੇ ਅਕਾਰ ਕਾਰਨ ਉਡਾਇਆ ਜਾਂਦਾ ਹੈ।’’