FacebookTwitterg+Mail

ਜਦੋਂ ਨੇਹਾ ਕੱਕੜ ਨੇ ਕੱਢਿਆ ਮੱਝ ਦਾ ਦੁੱਧ ਅਤੇ ਬਣਾਈ ਲੱਸੀ

neha kakkar takes old route to fitness on pretty fit
23 January, 2020 08:50:22 AM

ਨਵੀਂ ਦਿੱਲੀ (ਬਿਊਰੋ) : ਇਸ ਵਿਚ ਕੋਈ ਸ਼ੱਕ ਨਹੀਂ ਕਿ ਨੇਹਾ ਕੱਕੜ ਫਿਲਹਾਲ ਦੇਸ਼ ਦੀ ਸਭ ਤੋਂ ਵੱਡੀ ਗਾਇਕਾ ਹੈ ਤੇ ਸੋਸ਼ਲ ਮੀਡੀਆ 'ਤੇ ਉਸ ਦੀ ਫੈਨ ਫਾਲੋਇੰਗ ਬਾਕਮਾਲ ਹੈ। 'ਇੰਡੀਅਨ ਆਈਡਲ 11' ਦੀ ਜੱਜ ਨੇਹਾ ਕੱਕੜ ਯੂਟਿਊਬ 'ਤੇ ਵੀ ਆਪਣੇ ਇੰਡੀਪੈਂਡੇਂਟ ਮਿਊਜ਼ਿਕ ਕਾਰਨ ਖੂਬ ਪਸੰਦ ਕੀਤੀ ਜਾਂਦੀ ਹੈ। ਇਸ ਡਿਜੀਟਲ ਪਲੇਟਫਾਰਮ 'ਤੇ ਮਸ਼ਹੂਰੀ ਨੂੰ ਦੇਖਦੇ ਹੋਏ ਹੀ ਉਸ ਨੂੰ ਯੂਟਿਊਬ ਦੇ ਓਰੀਜਨਲ ਸ਼ੋਅ 'ਪ੍ਰਿਟੀ ਫਿਟ' 'ਚ ਬੁਲਾਇਆ ਗਿਆ। ਇਸ ਸ਼ੋਅ ਨੂੰ ਪ੍ਰਾਜਕਤਾ ਕੋਲੀ ਹੋਸਟ ਕਰਦੀ ਹੈ। ਸ਼ੋਅ 'ਚ ਦੱਸਿਆ ਜਾਂਦਾ ਹੈ ਕਿ ਸਿਤਾਰੇ ਆਪਣੇ ਰੋਜ਼ਮਰਾ ਦੇ ਕੰਮਾਂ ਨਾਲ ਖੁਦ ਨੂੰ ਕਿਵੇਂ ਫਿੱਟ ਰੱਖਦੇ ਹਨ। ਸ਼ੋਅ 'ਤੇ ਨੇਹਾ ਕੱਕੜ ਵੀ ਆਪਣੀ ਫਿਜ਼ੀਕਲ ਸਟ੍ਰੈਂਥ ਟੈਸਟ ਕਰਦੀ ਹੋਈ ਨਜ਼ਰ ਆ ਰਹੀ ਹੈ।
ਦੱਸ ਦੇਈਏ ਕਿ ਪ੍ਰਾਜਕਤਾ ਕੋਲੀ ਦੇ ਨਵੇਂ ਸ਼ੋਅ ਦੀ ਸ਼ੁਰੂਆਤ ਨੇਹਾ ਕੱਕੜ ਤੋਂ ਹੀ ਹੋਈ ਹੈ। ਨੇਹਾ ਇਸ ਸ਼ੋਅ 'ਚ ਆਪਣੇ ਸਫ਼ਰ ਬਾਰੇ ਗੱਲਬਾਤ ਕਰਦੀ ਨਜ਼ਰ ਆਈ। ਉਸ ਦੀਆਂ ਗੱਲਾਂ ਨੇ ਇਸ ਐਪੀਸੋਡ ਨੂੰ ਕਾਫੀ ਦਿਲਚਸਪ ਬਣਾ ਦਿੱਤਾ। ਇਸ ਸ਼ੋਅ 'ਤੇ ਸਿੰਗਰ ਨੇ ਦੱਸਿਆ ਕਿ ਉਹ ਚਾਰ ਸਾਲ ਦੀ ਉਮਰ ਤੋਂ ਜਗਰਾਤਿਆਂ 'ਚ ਪਰਫਾਰਮ ਕਰਨ ਲੱਗ ਪਈ ਸੀ। ਨੇਹਾ ਨੇ ਦੱਸਿਆ, 'ਇੰਡੀਅਨ ਆਈਡਲ' ਦੇ ਇਕ ਸੀਜ਼ਨ 'ਚ ਟੌਪ-8 'ਚ ਆਪਣੀ ਜਗ੍ਹਾ ਬਣਾਉਣ ਤੋਂ ਬਾਅਦ ਜਦੋਂ ਉਹ ਬਾਹਰ ਕਰ ਦਿੱਤੀ ਗਈ ਤਾਂ ਪੂਰੀ ਤਰ੍ਹਾਂ ਟੁੱਟ ਗਈ ਤੇ ਰੋਣ ਲੱਗੀ। ਲੱਗਾ ਕਿ ਬਸ ਹੁਣ ਕਰੀਅਰ ਖਤਮ ਹੋ ਗਿਆ। ਐਲਿਮੀਨੇਸ਼ਨ ਤੋਂ ਪਹਿਲਾਂ ਜਿਹੜਾ ਗਾਣਾ ਗਾਇਆ ਸੀ, ਉਹ ਗਾਣਾ ਹਾਲ ਹੀ 'ਚ ਇਕ ਕੰਟੈਸਟੈਂਟ ਨੇ ਗਾਇਆ, ਫਰਕ ਇਹ ਹੈ ਕਿ ਹੁਣ ਮੈਂ ਉਸੇ ਸ਼ੋਅ 'ਤੇ ਜੱਜ ਹਾਂ। ਇਸ ਗਾਣੇ ਨੇ ਮੈਨੂੰ ਅਹਿਸਾਸ ਕਰਵਾਇਆ ਕਿ ਕਿੰਨੀ ਦੂਰ ਆ ਗਈ ਹਾਂ।''
ਨੇਹਾ ਕੱਕੜ ਨੂੰ ਸ਼ੋਅ 'ਚ ਉਨ੍ਹਾਂ ਦੇ ਫਿੱਟਨੈੱਸ ਟਾਸਕ ਬਾਰੇ ਦੱਸਿਆ ਗਿਆ, ਜਿਸ 'ਚ ਉਸ ਨੇ ਖਰੋਂਚ ਨਾਲ ਲੱਸੀ ਤਿਆਰ ਕਰਨੀ ਸੀ। ਲੱਸੀ ਬਣਾਉਣੀ ਵੱਡੀ ਚੁਣੌਤੀ ਸੀ ਪਰ ਨੇਹਾ ਨੇ ਪੂਰੀ ਜਾਨ ਲਾ ਕੇ ਟਾਸਕ ਪੂਰਾ ਕੀਤਾ। ਟਾਸਕ ਪੂਰਾ ਕਰਨ ਲਈ ਸਿੰਗਰ ਨੇ ਮੱਝ ਨਾਲ ਦੋਸਤੀ ਕੀਤੀ, ਉਸ ਨੂੰ ਧੋਤਾ ਤੇ ਦੁੱਧ ਚੋਅ ਕੇ ਦਹੀਂ ਮਿਲਾ ਕੇ ਉਸ ਨੂੰ ਮਿਕਸ ਕੀਤਾ। ਸ਼ੋਅ ਬਾਰੇ ਨੇਹਾ ਨੇ ਕਿਹਾ, ''ਇਹ ਸ਼ੋਅ ਮਜ਼ੇਦਾਰ ਸੀ। ਖੁਦ ਨੂੰ ਕਿਵੇਂ ਫਿੱਟ ਰੱਖਿਆ ਜਾ ਸਕਦਾ ਹੈ ਇਹ ਸਿੱਖ ਇੱਥੋਂ ਜਾ ਰਹੀ ਹਾਂ। ਲੱਸੀ ਬਣਾਉਣ ਦਾ ਇਹ ਪੂਰਾ ਅਨੁਭਵ ਬਹੁਤ ਹੀ ਵਧੀਆ ਸੀ। ਮੈਨੂੰ ਸਰਵਾਈਕਲ ਸਪੌਂਡੀਲਾਇਟਿਸ ਹੈ, ਇਸ ਲਈ ਇਹ ਕੰਮ ਮੇਰੇ ਲਈ ਦਿੱਕਤਾਂ ਭਰਿਆ ਸੀ। ਮੈਂ ਇਸ ਤੋਂ ਪਹਿਲਾਂ ਕਦੀ ਵੀ ਕੁਝ ਤਿਆਰ ਨਹੀਂ ਕੀਤਾ ਹੈ। ਪਹਿਲੀ ਵਾਰ ਮੈਂ ਆਪਣੇ ਹੱਥਾਂ ਨਾਲ ਕੁਝ ਬਣਾਇਆ ਹੈ।''


Tags: Neha KakkarOld RouteFitnessPretty FitYouTube Originals Pretty Fit

About The Author

sunita

sunita is content editor at Punjab Kesari