FacebookTwitterg+Mail

ਨੇਹਾ ਕੱਕੜ ਨੇ ਪ੍ਰਮਾਤਮਾ ਤੋਂ ਮੰਗਿਆ ਆਪਣੇ ਲਈ ਅਜਿਹਾ ਪਤੀ, ਵੀਡੀਓ ਵਾਇਰਲ

neha kakkar video viral
02 July, 2019 12:06:05 PM

ਮੁੰਬਈ (ਬਿਊਰੋ) — ਬਾਲੀਵੁੱਡ ਤੇ ਪੰਜਾਬੀ ਗਾਇਕਾ ਨੇਹਾ ਕੱਕੜ ਦੀ ਆਵਾਜ਼ ਦਾ ਜਾਦੂ ਫੈਨਜ਼ 'ਤੇ ਇਸ ਕਦਰ ਛਾਇਆ ਹੋਇਆ ਹੈ ਕਿ ਉਸ ਦਾ ਗੀਤ ਆਉਂਦੇ ਹੀ ਹਿੱਟ ਹੋ ਜਾਂਦਾ ਹੈ। ਨੇਹਾ ਕੱਕੜ ਦੀ ਵਧਦੀ ਪ੍ਰਸਿੱਧੀ ਦਾ ਅੰਦਾਜ਼ਾ ਇਸ ਗੱਲ ਤੋਂ ਲਾਇਆ ਜਾ ਸਕਦਾ ਹੈ ਕਿ ਉਸ ਨੇ ਇੰਸਟਾਗ੍ਰਾਮ 'ਤੇ 2.4 ਕਰੋੜ ਤੋਂ ਵੀ ਜ਼ਿਆਦਾ ਲੋਕ ਫਾਲੋ ਕਰਦੇ ਹਨ। ਇਸ ਲਈ ਨੇਹਾ ਕੱਕੜ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਹੈ। ਇਨ੍ਹੀਂ ਦਿਨੀਂ ਨੇਹਾ ਕੱਕੜ ਦਾ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਿਹਾ ਹੈ, ਜਿਸ 'ਚ ਉਹ ਗੀਤ ਗਾ ਕੇ ਦੱਸ ਰਹੀ ਹੈ ਕਿ ਉਸ ਨੂੰ ਕਿਵੇਂ ਦਾ ਪਤੀ ਚਾਹੀਦਾ ਹੈ? ਨੇਹਾ ਕੱਕੜ ਦਾ ਇਹ ਵੀਡੀਓ ਟਿੱਕ-ਟੋਕ 'ਤੇ ਹੈ। ਇਸ ਵੀਡੀਓ 'ਚ ਉਹ ਗਾਉਂਦੀ ਹੋਈ ਨਜ਼ਰ ਆ ਰਹੀ ਹੈ 'ਪਹਿਲੀ ਤਾਰੀਖ ਕੋ ਸੈਲਰੀ ਲਾਏ, ਸੈਲਰੀ ਲਾ ਕਰ ਮੁਝੇ ਥਮਾਏ...ਔਰ ਮੁਝਸੇ ਕਹੇ ਉਠਾ ਲੋ ਮੇਰੀ ਜਾਨ...ਐਸਾ ਪਤੀ ਮੁਝੇ ਦੋ ਭਗਵਾਨ।' ਉਸ ਦਾ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਿਹਾ ਹੈ ਅਤੇ ਫੈਨਜ਼ ਇਸ ਵੀਡੀਓ 'ਤੇ ਤਰ੍ਹਾਂ-ਤਰ੍ਹਾਂ ਦੇ ਕੁਮੈਂਟਸ ਕਰ ਰਹੇ ਹਨ।

 
 
 
 
 
 
 
 
 
 
 
 
 
 

@nehakakkar demands for husband.

A post shared by Bollywood Pe Charcha (@bollywoodpecharcha) on Jul 1, 2019 at 6:39pm PDT


ਦੱਸ ਦਈਏ ਕਿ ਬੀਤੇ ਦਿਨੀਂ ਨੇਹਾ ਕੱਕੜ ਆਪਣੇ ਗੀਤ 'ਦਿਲਬਰ ਦਿਲਬਰ' 'ਤੇ ਡਾਂਸ ਕਰਦੀ ਨਜ਼ਰ ਆਈ ਸੀ। ਇਸ ਦੌਰਾਨ ਦੀ ਇਕ ਵੀਡੀਓ ਉਸ ਨੇ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ ਸੀ। ਇਸ ਵੀਡੀਓ ਨੂੰ ਸ਼ੇਅਰ ਕਰਦਿਆਂ ਨੇਹਾ ਨੇ ਲਿਖਿਆ, 'ਜਦੋਂ ਮੈਂ ਆਪਣੇ ਹੀ ਗੀਤ 'ਤੇ ਡਾਂਸ ਕੀਤਾ।'

 
 
 
 
 
 
 
 
 
 
 
 
 
 

When I Dance on My Own Song! ♥️🙈 #Dilbar #NehaKakkar

A post shared by Neha Kakkar (@nehakakkar) on Jun 28, 2019 at 11:30pm PDT


ਦੱਸਣਯੋਗ ਹੈ ਕਿ ਨੇਹਾ ਕੱਕੜ ਕੁਝ ਸਮੇਂ ਪਹਿਲਾ ਅਭਿਨੇਤਾ ਹਿਮਾਂਸ਼ ਕੋਹਲੀ ਨਾਲ ਰਿਲੇਸ਼ਨਸ਼ਿਪ ਨੂੰ ਲੈ ਕੇ ਖੂਬ ਸੁਰਖੀਆਂ 'ਚ ਛਾਈ ਰਹੀ ਸੀ। ਹਿਮਾਂਸ਼ ਨੇ ਹੀ ਨੇਹਾ ਨੂੰ 'ਇੰਡੀਅਨ ਆਈਡਲ 10' ਦੇ ਸੈੱਟ 'ਤੇ ਪ੍ਰਪੋਜ਼ ਕੀਤਾ ਸੀ। ਨੇਹਾ ਨੇ ਵੀ ਦੇਰੀ ਨਾ ਕਰਦੇ ਹੋਏ ਹਿਮਾਂਸ਼ ਕੋਹਲੀ ਦੇ ਇਸ ਪ੍ਰਪੋਜ਼ਲ ਨੂੰ ਸਵੀਕਾਰ ਕਰ ਲਿਆ ਸੀ। ਬਾਲੀਵੁੱਡ ਦੀ ਮਸ਼ਹੂਰ ਗਾਇਕਾ ਨੇਹਾ ਕੱਕੜ ਬਚਪਨ ਤੋਂ ਸਿੰਗਿੰਗ ਕਰ ਰਹੀ ਹੈ। ਨੇਹਾ ਨੇ ਸਿੰਗਿੰਗ ਰਿਐਲਿਟੀ ਸ਼ੋਅ 'ਇੰਡੀਅਨ ਆਈਡਲ' 'ਚ 2006 'ਚ ਹਿੱਸਾ ਲਿਆ ਸੀ ਅਤੇ ਉਹ ਇਸ ਸ਼ੋਅ ਦੀ ਜੱਜ ਵੀ ਰਹਿ ਚੁੱਕੀ ਹੈ। ਨੇਹਾ ਕੱਕੜ ਬਾਲੀਵੁੱਡ ਨੂੰ ਕਈ ਹਿੱਟ ਗੀਤ ਦੇ ਚੁੱਕੀ ਹੈ। ਨੇਹਾ ਨੇ ਨਾ ਸਿਰਫ ਪਾਰਟੀ ਟਰੈਕਸ ਨੂੰ ਆਪਣੀ ਆਵਾਜ਼ ਦਿੱਤੀ ਸਗੋਂ ਦਿਲ ਨੂੰ ਛੂਹ ਲੈਣ ਵਾਲੇ ਗੀਤਾਂ ਨੂੰ ਗਾ ਕੇ ਸਾਰਿਆਂ ਦੇ ਦਿਲਾਂ 'ਚ ਖਾਸ ਜਗ੍ਹਾ ਬਣਾਈ।
 


Tags: Neha KakkarHimansh KohliInstagram VideoViralBollywood and Punjabi Singer

Edited By

Sunita

Sunita is News Editor at Jagbani.