FacebookTwitterg+Mail

ਯੂ. ਕੇ. ਦੇ 'ਗੁਰੂ ਘਰ' ਪਹੁੰਚੀ ਨੇਹਾ ਮਲਿਕ, ਤਸਵੀਰਾਂ ਕੀਤੀਆਂ ਸ਼ੇਅਰ

neha malik visits london guru nanak darbar gurdwara
19 December, 2019 11:24:43 AM

ਜਲੰਧਰ (ਬਿਊਰੋ) — 'ਸਖੀਆਂ' ਫੇਮ ਅਦਾਕਾਰਾ ਨੇਹਾ ਮਲਿਕ ਲੰਡਨ ਦੇ 'ਗੁਰੂ ਨਾਨਕ ਦਰਬਾਰ ਗੁਰਦੁਆਰਾ' ਸਾਹਿਬ ਵਿਖੇ ਨਤਮਸਤਕ ਹੋਏ, ਜਿਥੇ ਉਨ੍ਹਾਂ ਨੇ ਮੱਥਾ ਟੇਕ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕੀਤਾ ਤੇ ਪ੍ਰਮਾਤਮਾ ਦਾ ਸ਼ੁਕਰਾਨਾ ਕੀਤਾ।

 

ਨੇਹਾ ਮਲਿਕ ਨੇ ਇਸ ਦੌਰਾਨ ਦੀਆਂ ਕਾਫੀ ਤਸਵੀਰਾਂ ਤੇ ਵੀਡੀਓਜ਼ ਆਪਣੇ ਆਫੀਸ਼ੀਅਲ ਇੰਸਟਾਗ੍ਰਾਮ ਅਕਾਊਂਟ 'ਤੇ ਵੀ ਸ਼ੇਅਰ ਕੀਤੀਆਂ ਹਨ, ਜੋ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀਆਂ ਹਨ।
Punjabi Bollywood Tadka
ਇਨ੍ਹਾਂ ਤਸਵੀਰਾਂ 'ਚ ਨੇਹਾ ਮਲਿਕ ਨੇ ਪੀਲੇ ਰੰਗ ਦਾ ਲਹਿੰਗਾ ਪਾਇਆ ਹੈ, ਜਿਸ 'ਚ ਉਹ ਬੇਹੱਦ ਸ਼ਾਨਦਾਰ ਲੱਗ ਰਹੀ ਹੈ। ਉਸ ਦੀਆਂ ਇਨ੍ਹਾਂ ਤਸਵੀਰਾਂ ਨੂੰ ਸੋਸ਼ਲ ਮੀਡੀਆ 'ਤੇ ਫੈਨਜ਼ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ।
Punjabi Bollywood Tadka
ਦੱਸ ਦਈਏ ਕਿ ਨੇਹਾ ਮਲਿਕ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ। ਉਹ ਆਏ ਦਿਨ ਫੈਨਜ਼ ਨਾਲ ਆਪਣੀਆਂ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ। ਜੇ ਗੱਲ ਕਰੀਏ ਨੇਹਾ ਮਲਿਕ ਦੇ ਕੰਮ ਦੀ ਤਾਂ ਉਨ੍ਹਾਂ ਨੇ ਕਈ ਨਾਮੀ ਸਿੰਗਰਾਂ ਦੇ ਗੀਤਾਂ 'ਚ ਅਦਾਕਾਰੀ ਦਾ ਜਲਵਾ ਬਿਖੇਰਿਆ ਹੈ।
Punjabi Bollywood Tadka

ਇਸ ਤੋਂ ਇਲਾਵਾ ਨੇਹਾ ਮਲਿਕ ਦੀ ਝੋਲੀ 'ਚ ਦੋ ਪੰਜਾਬੀ ਫਿਲਮਾਂ ਵੀ ਹਨ। ਅਗਲੇ ਸਾਲ ਆਉਣ ਵਾਲੀ ਪੰਜਾਬੀ ਫਿਲਮ 'ਮੁਸਾਫਿਰ', ਜਿਸ 'ਚ ਨੇਹਾ ਮਲਿਕ ਪੰਜਾਬੀ ਗਾਇਕ ਹਰਸਿਮਰਨ ਨਾਲ ਸਿਲਵਰ ਸਕ੍ਰੀਨ ਸ਼ੇਅਰ ਕਰਦੀ ਨਜ਼ਰ ਆਉਣ ਵਾਲੀ ਹੈ। ਇਸ ਤੋਂ ਇਲਾਵਾ ਉਹ ਆਰਿਆ ਬੱਬਰ ਨਾਲ 'ਗਾਂਧੀ ਫੇਰ ਆ ਗਿਆ' 'ਚ ਮੁੱਖ ਭੂਮਿਕਾ 'ਚ ਨਜ਼ਰ ਆਵੇਗੀ।


Tags: Neha MalikVisitsLondonGuru Nanak Darbar GurdwaraUKPunjabi Celebrity

About The Author

sunita

sunita is content editor at Punjab Kesari