FacebookTwitterg+Mail

'ਮਿਸ ਯੂਨੀਵਰਸ' ਦੇ ਖਿਤਾਬ ਤੋਂ ਵਾਂਝੀ ਰਹੀ ਭਾਰਤ ਦੀ ਇਹ ਸੁੰਦਰੀ

nehal chudasama
19 December, 2018 10:30:33 AM

ਮੁੰਬਈ (ਬਿਊਰੋ) : ਮਿਸ ਯੂਨੀਵਰਸ 2018 'ਚ ਭਾਰਤ ਦੀ ਨੁਮਾਇੰਦਗੀ ਕਰਨ ਵਾਲੀ ਮਿਸ ਇੰਡੀਆ 2018 ਨੇਹਲ ਚੁਦਾਸਮਾ ਇਸ ਰੇਸ 'ਚੋਂ ਬਾਹਰ ਹੋ ਚੁੱਕੀ ਹੈ। ਇਸ ਸੁੰਦਰਤਾ ਮੁਕਾਬਲੇ 'ਚ ਨੇਹਲ ਟੌਪ 20 'ਚ ਵੀ ਆਪਣੀ ਥਾਂ ਨਹੀਂ ਬਣਾ ਸਕੀ।

Punjabi Bollywood Tadka

ਬੀਤੇ ਐਤਵਾਰ ਥਾਈਲੈਂਡ ਦੇ ਮੁਆਂਗ ਥਾਂਗ ਯਾਨੀ ਮਿਸ ਯੂਨੀਵਰਸ ਮੁਕਾਬਲੇ ਦਾ ਗਰਾਂਡ ਫਿਨਾਲੇ ਸੀ, ਜਿਸ 'ਚ ਨੇਹਲ ਨੂੰ ਕਰਾਰੀ ਹਾਰ ਮਿਲੀ। 2018 ਦਾ ਮਿਸ ਯੂਨੀਵਰਸ ਦਾ ਤਾਜ ਮਿਸ ਫਿਲੀਪੀਨਸ ਕੈਟਰੀਓਨਾ ਗ੍ਰੇ ਦੇ ਸਿਰ ਸਜਿਆ। ਇਸ ਮੁਕਾਬਲੇ 'ਚ 94 ਸੁੰਦਰੀਆਂ ਨੇ ਹਿੱਸਾ ਲਿਆ ਸੀ। 22 ਸਾਲਾ ਨੇਹਲ ਮੁੰਬਈ ਦੀ ਰਹਿਣ ਵਾਲੀ ਹੈ। 

Punjabi Bollywood Tadka
ਦੱਸ ਦੇਈਏ ਕਿ ਨੇਹਲ ਪੇਸ਼ੇ ਤੋਂ ਮਾਡਲ ਹੈ। ਮਾਡਲਿੰਗ ਦੇ ਨਾਲ-ਨਾਲ ਨੇਹਲ ਫਿੱਟਨੈੱਸ ਸਲਾਹਕਾਰ ਦਾ ਕੰਮ ਕਰਦੀ ਹੈ। ਇਸ ਤੋਂ ਇਲਾਵਾ ਉਹ ਇੰਡੀਅਨ ਸਪੋਰਟਸ ਨਿਊਟ੍ਰਿਸ਼ਨ ਬਰਾਂਡ ਦੀ 'ਬਰਾਂਡ ਅੰਬੈਸੇਡਰ' ਵੀ ਹੈ।

Punjabi Bollywood Tadka

ਇੰਸਟਾਗ੍ਰਾਮ 'ਤੇ ਲਗਪਗ 83 ਲੱਖ ਫਾਲੋਅਰਸ ਵਾਲੀ ਨੇਹਲ ਪੁਲਸ ਸਰਵਿਸ 'ਚ ਜਾ ਕੇ ਦੇਸ਼ ਲਈ ਕੰਮ ਕਰਨਾ ਚਾਹੁੰਦਾ ਹੈ।

Punjabi Bollywood Tadka


Tags: Nehal Chudasama Indian 64th Miss Universe Mumbai

Edited By

Sunita

Sunita is News Editor at Jagbani.