FacebookTwitterg+Mail

ਪਿਤਾ ਬਣਨ ਜਾ ਰਿਹੈ ਸਲਮਾਨ ਦਾ ਆਨਸਕ੍ਰੀਨ ਭਰਾ, ਇੰਸਟਾ 'ਤੇ ਸ਼ੇਅਰ ਕੀਤੀ Good News

neil nitin mukesh
24 April, 2018 05:16:26 PM

ਮੁੰਬਈ(ਬਿਊਰੋ)— ਸ਼ਾਹਿਦ ਕਪੂਰ ਤੋਂ ਬਾਅਦ ਹੁਣ ਸਲਮਾਨ ਖਾਨ ਦੇ ਆਨਸਕ੍ਰੀਨ ਭਰਾ (ਪ੍ਰੇਮ ਰਤਨ ਧਨ ਪਾਇਓ) ਦੀ ਭੂਮਿਕਾ ਨਿਭਾਅ ਚੁੱਕੇ ਬਾਲੀਵੁੱਡ ਐਕਟਰ ਨੀਲ ਨਿਤਿਨ ਮੁਕੇਸ਼ ਵੀ ਪਿਤਾ ਬਣਨ ਵਾਲੇ ਹਨ। ਉਨ੍ਹਾਂ ਦੀ ਪਤਨੀ ਰੁਕਮਣੀ ਸਹਾਏ ਗਰਭਵਤੀ ਹੈ। ਉਨ੍ਹਾਂ ਨੇ ਇੰਸਟਾਗਰਾਮ ਪੋਸਟ ਰਾਹੀਂ ਇਹ ਗੁੱਡ ਨਿਊਜ਼ ਸ਼ੇਅਰ ਕੀਤੀ ਹੈ।

Punjabi Bollywood Tadka

ਨੀਲ ਨੇ ਦੋ ਤਸਵੀਰਾਂ ਸ਼ੇਅਰ ਕੀਤੀਆਂ ਹਨ। ਇਕ ਤਸਵੀਰ 'ਚ ਬੱਚਿਆਂ ਦੀ ਡਰਾਇੰਗ ਹੈ, ਜਿਸ 'ਚ ਲਿਖਿਆ ਹੈ— ਜਲਦ ਆਉਣਾ ਵਾਲਾ ਹੈ, ਦੂਜੀ ਤਸਵੀਰ 'ਚ ਨੀਲ ਅਤੇ ਰੁਕਮਣੀ ਛੋਟੇ ਬੱਚੇ ਦੀ ਜੁੱਤੀ ਨੂੰ ਆਪਣੇ ਹੱਥ 'ਚ ਫੜ੍ਹੇ ਹੋਏ ਹਨ।

Punjabi Bollywood Tadka

ਦੋਹਾਂ ਦਾ ਵਿਆਹ ਪਿਛਲੇ ਸਾਲ 9 ਫਰਵਰੀ ਨੂੰ ਹੋਇਆ ਸੀ। ਨੀਲ ਦੇ ਪਰਿਵਾਰ ਨੇ ਉਨ੍ਹਾਂ ਨੂੰ ਪਸੰਦ ਕੀਤਾ ਸੀ। ਦੋਹਾਂ ਦੇ ਮਾਤਾ-ਪਿਤਾ ਇਕ ਦੂਜੇ ਨੂੰ ਲੰਬੇ ਸਮੇਂ ਤੋਂ ਜਾਣਦੇ ਹਨ।

Punjabi Bollywood Tadka

ਰੁਕਮਣੀ ਦਾ ਜਨਮ 1989 'ਚ ਮੁੰਬਈ 'ਚ ਹੋਇਆ ਸੀ। ਉਹ 29 ਸਾਲ ਦੀ ਹੈ ਅਤੇ ਨੀਲ ਉਨ੍ਹਾਂ ਤੋਂ 6 ਸਾਲ ਵੱਡੇ ਹਨ। ਉਨ੍ਹਾਂ ਨੇ ਇੰਸਟੀਚਿਊਟ ਆਫ ਹੋਟਲ ਮੈਨੇਮੈਂਟ ਤੋਂ ਪੜ੍ਹਾਈ ਕੀਤੀ ਹੈ। ਫਿਲਮਾਂ ਦੀ ਗੱਲ ਕਰੀਏ ਤਾਂ ਨੀਲ ਬਹੁਤ ਜਲਦ 'ਸਾਹੋ' ਫਿਲਮ 'ਚ ਨਜ਼ਰ ਆਉਣਗੇ।


Tags: Neil Nitin MukeshRukmini SahaySalman KhanPrem Ratan Dhan PayoInstagram

Edited By

Chanda Verma

Chanda Verma is News Editor at Jagbani.