FacebookTwitterg+Mail

ਸ਼ਾਹਿਦ ਤੋਂ ਬਾਅਦ ਹੁਣ ਸਲਮਾਨ ਦੇ ਆਨਸਕ੍ਰੀਨ ਭਰਾ ਦੇ ਘਰ ਗੂੰਜੀਆਂ ਬੱਚੇ ਦੀਆਂ ਕਿਲਕਾਰੀਆਂ

neil nitin mukesh
21 September, 2018 10:40:55 AM

ਮੁੰਬਈ (ਬਿਊਰੋ)— ਬਾਲੀਵੁੱਡ ਐਕਟਰ ਸ਼ਾਹਿਦ ਕਪੂਰ ਤੋਂ ਬਾਅਦ ਹੁਣ ਸਲਮਾਨ ਖਾਨ ਦੇ ਆਨਸਕ੍ਰੀਨ ਭਰਾ ਭਾਵ ਨੀਲ ਨਿਤਿਨ ਮੁਕੇਸ਼ ਦੇ ਪਿਤਾ ਬਣਨ ਦੀ ਖਬਰ ਸਾਹਮਣੇ ਆਈ ਹੈ। ਨੀਲ, ਦਿੱਗਜ ਗਾਇਕ ਮੁਕੇਸ਼ ਦੇ ਪੋਤੇ ਹਨ। ਕਰੀਬੀ ਸੂਤਰਾਂ ਮੁਤਾਬਕ ਉਨ੍ਹਾਂ ਦੀ ਪਤਨੀ ਰੁਕਮਣੀ ਨੇ ਵੀਰਵਾਰ ਨੂੰ ਬ੍ਰੀਚ ਕੈਂਡੀ ਹਸਪਤਾਲ 'ਚ ਸ਼ਾਮ 3:30 ਵਜੇ ਬੇਟੀ ਨੂੰ ਜਨਮ ਦਿੱਤਾ ਹੈ।

Punjabi Bollywood Tadka
ਜਾਣਕਾਰੀ ਮੁਤਾਬਕ ਅਪ੍ਰੈਲ 'ਚ ਨੀਲ ਨੇ ਇੰਸਟਾਗ੍ਰਾਮ ਰਾਹੀਂ ਦਰਸ਼ਕਾਂ ਨੂੰ ਇਸ ਬਾਰੇ 'ਚ ਦੱਸਦਿਆਂ ਕਿਹਾ ਸੀ ਕਿ ਉਹ ਤੇ ਰੁਕਮਣੀ ਮਾਤਾ-ਪਿਤਾ ਬਣਨ ਜਾ ਰਹੇ ਹਨ। ਉਨ੍ਹਾਂ ਨੇ ਅੱਗੇ ਕਿਹਾ, ''ਅਸੀਂ ਦੋਵੇਂ ਇਸ ਖੁਸ਼ੀ ਨੂੰ ਲੈ ਕੇ ਕਾਫੀ ਉਤਸ਼ਾਹਿਤ ਹਾਂ। ਭਾਵੇਂ ਲੜਕੀ ਹੋਵੇ ਜਾਂ ਲੜਕਾ, ਸਾਨੂੰ ਇਸ ਤੋਂ ਕੋਈ ਇਤਰਾਜ਼ ਨਹੀਂ ਹੈ।'' ਦੱਸ ਦੇਈਏ ਕਿ ਨੀਲ ਨੇ ਸਾਲ 2017 'ਚ ਰੁਕਮਣੀ ਨਾਲ ਰਾਜਸਥਾਨ ਦੇ ਉਦੈਪੁਰ 'ਚ ਵਿਆਹ ਕੀਤਾ ਸੀ। 

Punjabi Bollywood Tadka
ਜ਼ਿਕਰਯੋਗ ਹੈ ਕਿ ਨਵਜੰਮੇ ਬੱਚੇ ਨੂੰ ਲੈ ਕੇ ਫਿਲਹਾਲ ਨੀਲ ਜਾਂ ਉਨ੍ਹਾਂ ਦੇ ਪਰਿਵਾਰ ਵਲੋਂ ਕੋਈ ਬਿਆਨ ਸਾਹਮਣੇ ਨਹੀਂ ਆਇਆ ਹੈ। '7 ਖੂਨ ਮਾਫ', 'ਜਾਨੀ ਗੱਦਾਰ', 'ਆ ਦੇਖੇਂ ਜ਼ਰਾ', 'ਨਿਊਯਾਰਕ', 'ਪਲੇਅਰਸ' ਅਤੇ ਵਜ਼ੀਰ' ਵਰਗੀਆਂ ਫਿਲਮਾਂ 'ਚ ਨੀਲ ਨਿਤਿਨ ਮੁਕੇਸ਼ ਕੰਮ ਕਰ ਚੁੱਕੇ ਹਨ।


Tags: Neil Nitin Mukesh Rukmini Sahay Breach Candy Hospital Mumbai DaughterBirth

Edited By

Chanda Verma

Chanda Verma is News Editor at Jagbani.