FacebookTwitterg+Mail

ਨੀਲ ਨਿਤਿਨ ਮੁਕੇਸ਼ ਨੇ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀ ਨੰਨ੍ਹੀ ਬੇਟੀ ਦੀ ਪਹਿਲੀ ਤਸਵੀਰ

neil nitin mukesh
24 September, 2018 04:47:58 PM

ਮੁੰਬਈ (ਬਿਊਰੋ)— ਬਾਲੀਵੁੱਡ ਅਭਿਨੇਤਾ ਨੀਲ ਨਿਤਿਨ ਮੁਕੇਸ਼ ਦੀ ਪਤਨੀ ਰੁਕਮਣੀ ਸਹਾਏ ਨੇ ਹਾਲ ਹੀ 'ਚ ਬੇਟੀ ਨੂੰ ਜਨਮ ਦਿੱਤਾ ਹੈ। ਨੀਲ ਅਤੇ ਰੁਕਮਣੀ ਦਾ ਇਹ ਪਹਿਲਾ ਬੱਚਾ ਹੈ। ਬੇਟੀ ਦੇ ਜਨਮ ਤੋਂ ਬਾਅਦ ਨੀਲ ਨਿਤਿਨ ਨੇ ਸੋਸ਼ਲ ਮੀਡੀਆ 'ਤੇ ਪੂਰੇ ਪਰਿਵਾਰ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ। ਇਨ੍ਹਾਂ ਤਸਵੀਰਾਂ 'ਚ ਨੀਲ ਆਪਣੀ ਨੰਨ੍ਹੀ ਬੇਟੀ ਨੂੰ ਗੋਦ 'ਚ ਚੁੱਕੇ ਨਜ਼ਰ ਆ ਰਹੇ ਹਨ। ਸੋਸ਼ਲ ਮੀਡੀਆ 'ਤੇ ਉਨ੍ਹਾਂ ਦੀਆਂ ਪਰਿਵਾਰਕ ਤਸਵੀਰਾਂ ਕਾਫੀ ਪਸੰਦ ਕੀਤੀਆਂ ਜਾ ਰਹੀਆਂ ਹਨ।

Punjabi Bollywood Tadka
ਨੀਲ ਨੇ ਸਾਲ 2017 'ਚ ਰੁਕਮਣੀ ਨਾਲ ਰਾਜਸਥਾਨ ਦੇ ਉਦੈਪੁਰ 'ਚ ਵਿਆਹ ਕੀਤਾ ਸੀ। ਤੁਹਾਨੂੰ ਦੱਸ ਦੇਈਏ ਅਜੇ ਨੀਲ ਦੇ ਘਰ ਵਾਲਿਆਂ ਵਲੋਂ ਇਸ ਬਾਰੇ ਅਧਿਕਾਰਕ ਐਲਾਨ ਨਹੀਂ ਹੋਇਆ। ਨੀਲ ਦੇ ਪਿਤਾ ਨਿਤਿਨ ਮੁਕੇਸ਼ ਬਾਲੀਵੁੱਡ ਦੇ ਮਸ਼ਹੂਰ ਗਾਇਕ ਰਹਿ ਚੁੱਕੇ ਹਨ। ਨੀਲ ਬਾਲੀਵੁੱਡ ਦੀਆਂ ਕਈ ਮਸ਼ਹੂਰ ਫਿਲਮਾਂ 'ਚ ਕੰਮ ਕਰ ਚੁੱਕਾ ਹੈ। ਉਹ '7 ਖੂਨ ਮਾਫੀ', 'ਜਾਨੀ ਗਦਾਰ', 'ਆ ਦੇਖੇਂ ਜਰਾ', 'ਨਿਊਯਾਰਕ' ਅਤੇ 'ਵਜੀਰ' ਵਰਗੀਆਂ ਫਿਲਮਾਂ 'ਚ ਅਹਿਮ ਭੂਮਿਕਾਵਾਂ ਨਿਭਾਅ ਚੁੱਕੇ ਹਨ।


Tags: Neil Nitin Mukesh Rukmini Sahay Instagram Daughter Players Bollywood Actor

Edited By

Kapil Kumar

Kapil Kumar is News Editor at Jagbani.