FacebookTwitterg+Mail

ਨੀਲ ਨਿਤਿਨ ਮੁਕੇਸ਼ ਨੇ ਧੀ ਨਾਲ ਕੀਤਾ ਡਾਂਸ, ਦੇਖੋ ਵੀਡੀਓ

neil nitin mukesh dancing with daughter nurvi shares cute video on social media
22 October, 2019 09:48:58 AM

ਮੁੰਬਈ(ਬਿਊਰੋ)- ਬਾਲੀਵੁੱਡ ਦੇ ਅਦਾਕਾਰ ਨੀਲ ਨਿਤਿਨ ਮੁਕੇਸ਼ ਨੇ ਆਪਣੇ ਇੰਸਟਾਗ੍ਰਾਮ ’ਤੇ ਇਕ ਪਿਆਰੀ ਜਿਹੀ ਵੀਡੀਓ ਸਾਂਝੀ ਕੀਤੀ ਹੈ। ਇਸ ਵੀਡੀਓ ‘ਚ ਉਹ ਆਪਣੀ ਧੀ ਨਾਲ ਡਾਂਸ ਕਰਦੇ ਹੋਏ ਨਜ਼ਰ ਆ ਰਹੇ ਹਨ। ਇਸ ਦੌਰਾਨ ਉਨ੍ਹਾਂ ਨੇ ਆਪਣੀ ਧੀ ਨੂਰਵੀ ਨੂੰ ਗੋਦ ‘ਚ ਚੁੱਕਿਆ ਹੋਇਆ ਹੈ। ਇਸ ਵੀਡੀਓ ਨਾਲ ਉਨ੍ਹਾਂ ਨੇ ਕੈਪਸ਼ਨ ਵੀ ਦਿੱਤਾ ਹੈ। ਉਨ੍ਹਾਂ ਨੇ ‘ਚ ਲਿਖਿਆ, ‘‘ਕਿਸੇ ਨੇ ਲੱਭ ਲਿਆ ਆਪਣੇ ਪਿਤਾ ਲਈ Papa Daughter ਡਾਂਸ ਸੌਂਗ’’।


ਇਸ ਵੀਡੀਓ ‘ਚ ਨੀਲ ਨਿਤਿਨ ਨੇ ਇੰਡੀਅਨ ਡਰੈੱਸ ਪਾਈ ਹੋਈ ਹੈ ਤੇ ਉਨ੍ਹਾਂ ਦੀ ਧੀ ਪਿੰਕ ਤੇ ਵ੍ਹਾਈਟ ਰੰਗ ਦੀ ਫਰਾਕ ‘ਚ ਨਜ਼ਰ ਆ ਰਹੀ ਹੈ। ਇਸ ਵੀਡੀਓ ਨੂੰ ਫੈਨਜ਼ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਨੀਲ ਨਿਤਿਨ ਜਲਦ ਸਿਲਵਰ ਸਕ੍ਰੀਨ ’ਤੇ ਨਜ਼ਰ ਆਉਣ ਵਾਲੇ ਹਨ। ਉਨ੍ਹਾਂ ਦੀ ਫਿਲਮ Bypass Road ਇਕ ਨਵੰਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ।


Tags: Neil Nitin MukeshNurvi Neil MukeshInstagramVideoBollywood Celebrity News in Punjabiਬਾਲੀਵੁੱਡ ਸਮਾਚਾਰ

About The Author

manju bala

manju bala is content editor at Punjab Kesari