ਨਵੀਂ ਦਿੱਲੀ (ਬਿਊਰੋ) : ਨੈੱਟਫਲਿਕਸ ਹੁਣ ਸਿਨੇਮਾ ਦੇਖਣ ਦਾ ਨਵਾਂ ਪਲੇਟਫਾਰਮ ਬਣ ਚੁੱਕਾ ਹੈ ਅਤੇ ਕਈ ਫਿਲਮਾਂ ਤਾਂ ਸਪੈਸ਼ਲ ਨੈੱਟਫਲਿਕਸ 'ਤੇ ਹੀ ਰਿਲੀਜ਼ ਹੋਣ ਲੱਗ ਗਈਆਂ ਹਨ। ਕੀ ਤੁਸੀਂ ਜਾਣਦੇ ਹੋ ਕਿ ਨੈੱਟਫਲਿਕਸ 'ਤੇ ਅੱਜ ਭਾਵੇਂ ਕਾਫੀ ਕੰਟੈਂਟ ਹੈ ਪਰ ਇਸ ਨੂੰ ਬਣਾਉਣ ਦੀ ਕਹਾਣੀ ਕਾਫੀ ਦਿਲਚਸਪ ਹੈ ਅਤੇ ਇਕ ਫਿਲਮ ਨਾਲ ਜੁੜੀ ਹੈ। ਇਸ ਐਪ ਦੀ ਸ਼ੁਰੂਆਤ ਇਕ ਪੋਸਟ ਗ੍ਰੈਜੂਏਟ ਸ਼ਖਸ ਨੇ ਕੀਤਾ ਸੀ, ਜਿਸ ਦਾ ਨਾਂ ਰੀਡ ਹਾਸਟਿੰਗ ਹੈ। ਰੀਡ ਹਾਸਟਿੰਗ ਨੈੱਟਫਲਿਕਸ ਦਾ ਸੀ. ਈ. ਓ. ਹੈ ਅਤੇ ਅੱਜ ਹਜ਼ਾਰਾਂ ਕਰੋੜਾਂ ਦਾ ਮਾਲਕ ਵੀ ਹੈ। ਕੌਣ ਹੈ ਰੀਡ ਹਾਸਟਿੰਗ ਰੀਡ ਹਾਸਟਿੰਗ ਨੈੱਟਫਲਿਕਸ ਦਾ ਸੀ. ਈ. ਓ. ਅਤੇ ਕੋ ਫਾਊਂਡਰ ਹੈ। ਫੋਬਰਜ਼ ਮੁਤਾਬਕ ਰੀਡ ਅੱਜ 27 ਹਜ਼ਾਰ ਕਰੋੜ ਰੁਪਏ ਦਾ ਮਾਲਕ ਹੈ। ਜੇ ਦੁਨੀਆ ਦੇ ਅਮੀਰਾਂ ਨਾਲ ਰੀਡ ਦੀ ਤੁਲਨਾ ਕਰੀਏ ਤਾਂ ਦੁਨੀਆ 'ਚ 239ਵੇਂ ਸਭ ਤੋਂ ਅਮੀਰ ਆਦਮੀ ਹਨ। ਰੀਡ ਕੈਲੇਫੋਰਨੀਆ 'ਚ ਰਹਿੰਦੇ ਹਨ ਅਤੇ ਉਨ੍ਹਾਂ ਨੇ ਸਟੈਨਫੋਰਡ ਯੂਨੀਵਰਸਿਟੀ ਤੋਂ ਗ੍ਰੈਜੂਏਸ਼ਨ ਅਤੇ ਮਾਸਟਰਜ਼ ਕੀਤੀ ਹੈ। ਉਸ ਦਾ ਬੇਟਾ ਵਕੀਲ ਹੈ। ਕਿਵੇਂ ਆਇਆ ਦਿਮਾਗ 'ਚ ਇਹ ਆਈਡੀਆ? ਰੀਡ ਹਾਸਟਿੰਗ ਨੇ ਸਾਲ 1995 'ਚ ਨੈੱਟਫਲਿਕਸ ਦੀ ਸ਼ੁਰੂਆਤ ਕੀਤੀ ਸੀ ਅਤੇ ਹੁਣ ਨੈੱਟਫਲਿਕਸ ਦੇ ਪੂਰੀ ਦੁਨੀਆ 'ਚ 139 ਮਿਲੀਅਨ ਮੈਂਬਰ ਹੋ ਚੁੱਕੇ ਹਨ। ਸੀ. ਐੱਨ. ਬੀ. ਸੀ ਦੀ ਇਕ ਰਿਪੋਰਟ ਮੁਤਾਬਕ ਰੀਡ ਹਾਸਟਿੰਗ ਨੂੰ ਨੈੱਟਫਲਿਕਸ ਦਾ ਆਈਡੀਆ ਉਦੋਂ ਆਇਆ ਜਦੋ ਉਹ ਇਕ ਵਾਰ ਫਿਲਮ ਦੇਖਣ ਗਿਆ ਅਤੇ ਲੇਟ ਹੋ ਗਿਆ। ਇਸ ਕਾਰਨ ਉਸ ਦਾ 40 ਡਾਲਰ ਦਾ ਨੁਕਸਾਨ ਹੋ ਗਿਆ, ਇਸ ਤੋਂ ਬਾਅਦ ਆਇਆ ਉਸ ਦੇ ਦੀਮਾਗ 'ਚ ਇਹ ਆਈਡੀਆ। ਦੱਸਣਯੋਗ ਹੈ ਕਿ ਹੁਣ ਨੈਟਫਲਿਕਸ ਜ਼ਰੀਏ ਹੁਣ ਕਿਤੇ ਵੀ ਕਦੇ ਵੀ ਸਿਨੇਮਾ ਦੇਖ ਸਕਦੇ ਹੋ। ਭਾਰਤ 'ਚ ਨੈੱਟਫਲਿਕਸ ਦਾ ਪ੍ਰਭਾਵ ਵੀ ਵਧਦਾ ਜਾ ਰਿਹਾ ਹੈ ਅਤੇ ਭਾਰਤ 'ਚ ਨੈੱਟਫਲਿਕਸ 'ਤੇ ਲਗਾਤਾਰ ਕੰਟੈਂਟ ਰਿਲੀਜ਼ ਕੀਤਾ ਜਾ ਰਿਹਾ ਹੈ। ਨਾਲ ਹੀ ਕਈ ਬਾਲੀਵੁੱਡ ਫਿਲਮਾਂ ਵੀ ਨੈੱਟਫਲਿਕਸ 'ਤੇ ਦੇਖਣ ਨੂੰ ਮਿਲੀ ਰਹੀਆਂ ਹਨ।