FacebookTwitterg+Mail

‘ਸੇਕਰੇਡ ਗੇਮਜ਼’ ਅੰਤਰ-ਰਾਸ਼ਟਰੀ ਐਮੀ ਅਵਾਰਡਜ਼ ਲਈ ਨਾਮਜ਼ਦ

netflix india s sacred games season 1 nominated for international emmys 2019
23 September, 2019 09:58:44 AM

ਮੁੰਬਈ(ਬਿਊਰੋ)- ਸੈਫ਼ ਅਲੀ ਖ਼ਾਨ ਦੀ ਜਾਣੀ-ਮਾਣੀ ਵੈਬ ਸੀਰੀਜ਼ ‘ਸੇਕਰੇਡ ਗੇਮਜ਼’ ਦੇ ਦੂਜੇ ਸੀਜ਼ਨ ਨੂੰ ਅੰਤਰ-ਰਾਸ਼ਟਰੀ ਐਮੀ ਅਵਾਰਡਜ਼ ਲਈ ਨਾਮਜ਼ਦ ਕੀਤਾ ਗਿਆ ਹੈ। ‘ਸੇਕਰੇਡ ਗੇਮਜ਼’ ਦੇ ਦੂਜੇ ਸੀਜ਼ਨ ’ਚ ਸੈਫ਼ ਅਤੇ ਨਵਾਜ਼ੂਦੀਨ ਸਿੱਦੀਕੀ ਨੇ ਸ਼ਾਨਦਾਰ ਅਦਾਕਾਰੀ ਕੀਤੀ ਹੈ ਅਤੇ ਇਸ ਨੂੰ ‘ਬੈਸਟ ਡਰਾਮਾ’ ਦੀ ਸ਼੍ਰੇਣੀ ’ਚ ਨਾਮਜ਼ਦ ਕੀਤਾ ਗਿਆ ਹੈ। ਇਸ ਤੋਂ ਇਲਾਵਾ, ਬਰਾਜ਼ੀਲ ਦੇ ‘ਕੋਂਟਰਾ ਟੋਡਜ਼’-ਸੀਜ਼ਨ ਤਿੰਨ, ਜਰਮਨੀ ਦੇ ‘ਬੈਡ ਬੈਂਕਸ’ ਅਤੇ ਬਰਤਾਨੀਆ ਦੇ ‘ਮੈਕਮਾਫੀਆ’ ਨੂੰ ਵੀ ਇਸ ਸ਼੍ਰੇਣੀ ’ਚ ਸ਼ਾਮਿਲ ਕੀਤਾ ਗਿਆ ਹੈ।
Punjabi Bollywood Tadka
ਸੈਫ਼ ਨੇ ਇਸ ’ਚ ਸਰਤਾਜ ਸਿੰਘ ਦਾ ਕਿਰਦਾਰ ਅਦਾ ਕੀਤਾ ਹੈ । ਭਾਸ਼ਾ ਨਾਲ ਗੱਲਬਾਤ ਕਰਦੇ ਹੋਏ , ਸੈਫ਼ ਨੇ ਕਿਹਾ ,‘‘ਇਹ ਅਜੀਬ-ਓ-ਗ਼ਰੀਬ ਪਲ ਹੈ, ਮੇਰਾ ਮਤਲਬ ਸਾਡਾ ਮਤਲਬ ਹੈ ਕਿ ਸਾਡਾ ਵਿਚਾਰ ਸੱਚਾਈ ਨਾਲ ਅਜਿਹੇ ਮੰਚ ’ਤੇ ਕੁਝ ਪੇਸ਼ ਕਰਨਾ ਚਾਹੁੰਦਾ ਸੀ ਜਿਹੜਾ ਅੰਤਰ-ਰਾਸ਼ਟਰੀ ਹੋਵੇ । ਇਸ ਲਈ ਮੈਨੂੰ ਜਾਪਦਾ ਹੈ ਕਿ ਇੱਕ ਤਰੀਕ਼ੇ ਨਾਲ ਇਸ ’ਚ ਅੰਤਰ-ਰਾਸ਼ਟਰੀ ਮੰਚ ’ਤੇ ਨਾਮਜ਼ਦ ਹੋਣ ਦੀਆਂ ਸਾਰੀਆਂ ਖ਼ੂਬੀਆਂ ਹਨ । ਇਹਦਾ ਸਿਹਰਾ ਟੀਮ ਨੂੰ ,ਪ੍ਰੋਡਕਸ਼ਨ ਨੂੰ , ਨਿਰਦੇਸ਼ਕ ਨੂੰ ਅਤੇ ਅਦਾਕਾਰਾਂ ਨੂੰ ਜਾਂਦਾ ਹੈ ।’’


Tags: Sacred GamesNominatedInternational Emmys 2019Anurag KashyapVikram MotwaneNawazuddin Siddiqui

About The Author

manju bala

manju bala is content editor at Punjab Kesari