FacebookTwitterg+Mail

ਸ਼ੁਰੂ ਹੋਈ 'ਕਲਾਸ ਆਫ 83' ਦੀ ਸ਼ੂਟਿੰਗ

netflix original class of 83 shoot begins
06 May, 2019 03:21:03 PM

ਮੁੰਬਈ(ਬਿਊਰੋ)— 'ਰੈੱਡ ਚਿਲੀਜ਼ ਐਂਟਰਟੇਨਮੈਂਟ' ਦੇ ਪ੍ਰੋਡਕਸ਼ਨ ਦੇ ਬੈਨਰ ਹੇਠ ਬਣਨ ਵਾਲੀ ਫਿਲਮ ਅਤੇ Netflix original film 'ਕਲਾਸ ਆਫ 83' ਦੀ ਸ਼ੂਟਿੰਗ ਅੱਜ ਤੋਂ ਸ਼ੁਰੂ ਹੋ ਗਈ ਹੈ। ਅਤੁੱਲ ਸਭਰਵਾਲ ਦੁਆਰਾ ਨਿਰਦੇਸ਼ਿਤ ਇਹ ਫਿਲਮ ਇਕ ਈਮਾਨਦਾਰ ਪੁਲਸ ਤੇ ਪੁਲਸ ਇੰਸਪੈਕਟਰ ਬਣੇ ਸ਼ਖਸ ਦੀ ਕਹਾਣੀ 'ਤੇ ਆਧਾਰਿਤ ਹੈ, ਜਿਨ੍ਹਾਂ ਦੇ ਵਿਦਿਆਰਥੀ ਸਨਮਾਨ, ਨੈਤਿਕਤਾ ਅਤੇ ਰਾਸ਼ਟਰ ਪ੍ਰਤੀ ਸਮਰਪਣ ਦੀ ਮੁਸ਼ਕਲਾਂ ਨਾਲ ਸਘੰਰਸ਼ ਕਰਦੇ ਹਨ। 
'ਰੈੱਡ ਚਿਲੀਜ਼ ਐਂਟਰਟੇਨਮੈਂਟ' ਦੇ ਮੁੱਖ ਅਧਿਕਾਰੀ ਅਤੇ ਨਿਰਮਾਤਾ, ਗੌਰਵ ਵਰਮਾ ਨੇ ਕਿਹਾ ਕਿ 'ਕਲਾਸ ਆਫ 83' ਦੀ ਸ਼ੂਟਿੰਗ ਅੱਜ ਤੋਂ ਸ਼ੁਰੂ ਹੋ ਗਈ ਹੈ ਅਤੇ ਇਸ ਦੇ ਨਾਲ ਅਸੀਂ ਕੁਝ ਵਧੀਆ ਕੰਟੈਂਟ ਬਣਾਉਣ ਲਈ ਉਤਸ਼ਾਹਿਤ ਵੀ ਹਾਂ। ਜਲਦ ਹੀ ਰਿਲੀਜ਼ ਹੋਣ ਵਾਲੀ ਬਾਰਡ ਆਫ ਬਲਡ ਤੋਂ ਬਾਅਦ, ਇਹ ਨੈੱਟਫਲਿਕਸ ਨਾਲ 'ਰੈੱਡ ਚਿਲੀਜ ਐਂਟਰਟੇਨਮੈਂਟ ਦਾ ਦੂਜਾ ਪ੍ਰੋਜੈਕਟ ਹੈ।


Tags: Shahrukh KhanClass Of 83 ShootRed Chillies EntertainmentBobby DeolBollywood Celebrity News in Punjabiਬਾਲੀਵੁੱਡ ਸਮਾਚਾਰ

Edited By

Manju

Manju is News Editor at Jagbani.