ਮੁੰਬਈ (ਬਿਊਰੋ) — 'ਗੈਂਗਸ ਆਫ ਵਾਸੇਪੁਰ' ਫੇਮ ਅਦਾਕਾਰਾ ਹੁਮਾ ਕੁਰੈਸ਼ੀ ਦੀ ਪਹਿਲੀ ਫਿਲਮ ਵੈੱਬ ਸੀਰੀਜ਼ 'ਲੀਲਾ' ਦਾ ਟਰੇਲਰ ਅੱਜ ਰਿਲੀਜ਼ ਹੋ ਗਿਆ ਹੈ। 14 ਜੂਨ ਨੂੰ ਸੀਰੀਜ਼ ਦਾ ਪ੍ਰੀਮੀਅਰ ਹੋਣ ਜਾ ਰਿਹਾ ਹੈ। ਇਸ ਸੀਰੀਜ਼ ਨੂੰ ਦੀਪਾ ਮਹਿਰਾ, ਸ਼ੰਕਰ ਰਮਨ ਤੇ ਪਵਨ ਕੁਮਾਰ ਨੇ ਡਾਇਰੈਕਟ ਕੀਤਾ ਹੈ। ਵੈੱਬ ਸੀਰੀਜ਼ 'ਲੀਲਾ' ਨਾਲ ਹੁਮਾ ਕੁਰੈਸ਼ੀ ਡਿਜ਼ੀਟਲ ਡੈਬਿਊ ਵੀ ਕਰ ਰਹੀ ਹੈ। ਟਰੇਲਰ 'ਚ ਇਕ ਅਜਿਹੀ ਡਰਾਉਣੀ ਦੁਨੀਆ ਦੀ ਝਲਕ ਦੇਖਣ ਨੂੰ ਮਿਲ ਰਹੀ ਹੈ, ਜਿਥੇ ਹੁਮਾ ਆਪਣੀ ਧੀ ਦੀ ਤਲਾਸ਼ 'ਚ ਲੱਗੀ ਹੈ। ਹੁਮਾ ਨੇ ਵੈੱਬ ਸੀਰੀਜ਼, 'ਚ ਪਾਵਰਫੁੱਲ ਕਿਰਦਾਰ ਨਿਭਾਇਆ ਹੈ। ਪਰਫਾਰਮੈਂਸ ਬੇਹੱਦ ਸ਼ਾਨਦਾਰ ਹੈ। ਸੋਸ਼ਲ ਮੀਡੀਆ 'ਤੇ ਵੀ ਟਰੇਲਰ ਨੂੰ ਚੰਗਾ ਰਿਪਸੌਂਸ ਮਿਲ ਰਿਹਾ ਹੈ।
ਇਸ 'ਚ ਹੁਮਾ ਕੁਰੈਸ਼ੀ ਸ਼ਾਲਿਨੀ ਦਾ ਕਿਰਦਾਰ ਨਿਭਾ ਰਹੀ ਹੈ, ਜੋ ਕਿ ਪਰਫੈਕਟ ਹੈਪੀ ਲਾਈਫ ਜਿਉਂਦੀ ਹੁੰਦੀ ਹੈ ਪਰ ਉਸ ਦੀ ਇਹ ਖੁਸ਼ੀ ਜ਼ਿਆਦਾ ਦਿਨ ਨਹੀਂ ਟਿੱਕ ਪਾਉਂਦੀ। ਬੁਰਾ ਸਮਾਂ ਜਲਦ ਹੀ ਸ਼ਾਲਿਨੀ ਦੀ ਜ਼ਿੰਦਗੀ 'ਤ ਦਸਤਕ ਦਿੰਦਾ ਹੈ ਅਤੇ ਉਸ ਦੀ ਧੀ ਤੇ ਪਤੀ ਨੂੰ ਖੋਹ ਲੈਂਦਾ ਹੈ। ਸ਼ਾਲਿਨੀ ਦੀ ਧੀ ਲੀਲਾ ਨੂੰ ਕਿਡਨੈਪ ਕਰ ਲਿਆ ਜਾਂਦਾ ਹੈ। ਸੀਰੀਜ਼ 'ਚ ਸ਼ਾਲਿਨੀ ਆਪਣੀ ਧੀ ਲੀਲਾ ਨੂੰ ਲੱਭਣ ਦੀ ਮੁਸ਼ੱਕਤ ਕਰ ਰਹੀ ਹੈ। ਕਹਾਣੀ 'ਚ ਕਈ ਉਤਰਾਅ-ਚੜ੍ਹਾਅ ਆਉਂਦੇ ਹਨ। ਸ਼ਾਲਿਨੀ ਦੀ ਜ਼ਿੰਦਗੀ 'ਚ ਡਰਾਸਟਿਕ ਟ੍ਰਾਂਸਫਾਰਮੇਸ਼ਨ ਆਉਂਦੇ ਹਨ। ਵੈੱਬ ਸੀਰੀਜ਼ 'ਚ ਦਿਖਾਇਆ ਜਾ ਰਿਹਾ ਹੈ ਕਿ ਸ਼ਾਲਿਨੀ ਦੀ ਗਲਤੀ ਬਸ ਇਨ੍ਹੀਂ ਹੈ ਕਿ ਉਸ ਨੇ ਇਕ ਮੁਸਲਿਮ ਲੜਕੇ ਨਾਲ ਵਿਆਹ ਕਰਵਾਇਆ ਹੈ ਅਤੇ ਜਿਸ ਸ਼ਹਿਰ 'ਚ ਸ਼ਾਲਿਨੀ ਰਹਿੰਦੀ ਹੈ, ਉਥੇ ਇਸ ਨੂੰ ਕ੍ਰਾਈਮ ਮੰਨਿਆ ਜਾਂਦਾ ਹੈ। ਸ਼ਾਲਿਨੀ ਨੂੰ ਇਸ ਦੀ ਸਜ਼ਾ ਭੁਗਤਨੀ ਪੈਂਦੀ ਹੈ। ਵੈੱਬ ਸੀਰੀਜ਼ ਨੂੰ 6 ਐਪੀਸੋਡ 'ਚ ਸਟ੍ਰੀਮ ਕੀਤਾ ਜਾਵੇਗਾ।