FacebookTwitterg+Mail

BB 11 : ਵਿਕਾਸ ਗੁਪਤਾ ਨੂੰ ਕੈਪਟਨ ਦੀ ਕੁਰਸੀ ਤੋਂ ਹਟਾਇਆ, ਇਸ ਮੁਕਾਬਲੇਬਾਜ਼ ਨੂੰ ਮਿਲੀ ਘਰ ਦੀ ਕਮਾਨ

new captain of bigg boss 11 house
18 October, 2017 06:10:09 PM

ਮੁੰਬਈ (ਬਿਊਰੋ)— ਜੇਕਰ ਅਸੀਂ ਇਹ ਕਹੀਏ ਕਿ 'ਬਿੱਗ ਬੌਸ' ਦੇ 11ਵੇਂ ਸੀਜ਼ਨ 'ਚ ਵਿਕਾਸ ਗੁਪਤਾ ਹੀ ਇਕੋ-ਇਕ ਅਜਿਹੇ ਮੁਕਾਬਲੇਬਾਜ਼ ਹਨ, ਜੋ ਰੋਜ਼ਾਨਾ ਸੁਰਖੀਆਂ 'ਚ ਰਹਿੰਦੇ ਹਨ ਤਾਂ ਗਲਤ ਨਹੀਂ ਹੋਵੇਗਾ। ਦੱਸਣਯੋਗ ਹੈ ਕਿ ਵਿਕਾਸ ਟੀ. ਵੀ. ਇੰਡਸਟਰੀ ਦੇ ਮੰਨੇ-ਪ੍ਰਮੰਨੇ ਪ੍ਰੋਡਿਊਸਰ ਹਨ।
ਵਿਕਾਸ ਨੇ ਇਸ ਘਰ 'ਚ ਇਕ ਸੈਲੇਬ੍ਰਿਟੀ ਦੇ ਤੌਰ 'ਤੇ ਐਂਟਰੀ ਲਈ ਤੇ ਪਹਿਲੇ ਦਿਨ ਹੀ ਵਿਕਾਸ ਦਾ ਨਾਂ ਵਿਵਾਦਾਂ ਨਾਲ ਜੁੜ ਗਿਆ। ਖੈਰ ਤਮਾਮ ਵਿਵਾਦਾਂ ਤੋਂ ਬਾਅਦ ਵੀ ਵਿਕਾਸ ਹੀ ਇਸ ਸੀਜ਼ਨ ਦੇ ਪਹਿਲੇ ਕੈਪਟਨ ਬਣੇ ਪਰ ਦੱਸ ਦਿੱਤਾ ਜਾਵੇ ਕਿ ਵਿਕਾਸ ਦੇ ਹੱਥੋਂ 'ਬਿੱਗ ਬੌਸ' ਨੇ ਇਹ ਖਿਤਾਬ ਖੋਹ ਲਿਆ ਹੈ। ਅਸਲ 'ਚ ਲਗਜ਼ਰੀ ਬਜਟ ਟਾਸਕ ਦੌਰਾਨ ਵਿਕਾਸ ਤੇ ਪੁਨੀਸ਼ ਸ਼ਰਮਾ ਵਿਚਾਲੇ ਕਾਫੀ ਲੜਾਈ ਹੋ ਗਈ।'
ਦੇਖਦੇ ਹੀ ਦੇਖਦੇ ਇਹ ਲੜਾਈ ਇੰਨੀ ਵੱਧ ਗਈ ਕਿ ਘਰਵਾਲੇ ਹੈਰਾਨ ਰਹਿ ਗਏ। ਪੁਨੀਸ਼ ਨਾਲ ਲੜਾਈ ਕਰਦੇ ਸਮੇਂ ਵਿਕਾਸ ਨੇ ਆਪਣਾ ਆਪਾ ਗੁਆ ਦਿੱਤਾ ਤੇ ਪੁਨੀਸ਼ 'ਤੇ ਹੱਥ ਉਠਾ ਦਿੱਤਾ। ਸਜ਼ਾ ਦੇ ਤੌਰ 'ਤੇ 'ਬਿੱਗ ਬੌਸ' ਨੇ ਵਿਕਾਸ ਕੋਲੋਂ ਕਪਤਾਨੀ ਖੋਹ ਲਈ। ਇੰਨਾ ਹੀ ਨਹੀਂ ਹੁਣ ਪੂਰੇ ਸੀਜ਼ਨ ਦੌਰਾਨ ਵਿਕਾਸ ਕਦੇ ਵੀ ਕੈਪਟਨ ਨਹੀਂ ਬਣ ਸਕਦੇ ਹਨ। ਇਸ ਤੋਂ ਇਲਾਵਾ 'ਬਿੱਗ ਬੌਸ' ਨੇ ਵਿਕਾਸ ਨੂੰ ਕਾਲ-ਕੋਠੜੀ 'ਚ ਵੀ ਬੰਦ ਕਰਵਾ ਦਿੱਤਾ।
ਵਿਕਾਸ ਕੋਲੋਂ ਕਪਤਾਨ ਦਾ ਅਹੁਦਾ ਖੋਹਣ ਤੋਂ ਬਾਅਦ 'ਬਿੱਗ ਬੌਸ' ਨੇ ਨਵੇਂ ਕਪਤਾਨ ਦੇ ਤੌਰ 'ਤੇ ਪੁਨੀਸ਼ ਸ਼ਰਮਾ ਦੀ ਚੋਣ ਕੀਤੀ। ਦੱਸਣਯੋਗ ਹੈ ਕਿ ਪੁਨੀਸ਼ ਨੇ ਇਸ ਘਰ 'ਚ ਇਕ ਕਾਮਨਰ ਦੇ ਤੌਰ 'ਤੇ ਕਦਮ ਰੱਖਿਆ ਹੈ ਤੇ ਪਿਛਲੇ ਦਿਨੀਂ ਘਰ ਦੇ ਅੰਦਰ ਬੰਦਗੀ ਕਾਲੜਾ ਨਾਲ ਉਸ ਦੀਆਂ ਨਜ਼ਦੀਕੀਆਂ ਨੇ ਖੂਬ ਸੁਰਖੀਆਂ ਬਟੌਰੀਆਂ ਹਨ। ਖੈਰ ਹੁਣ ਦੇਖਣਾ ਹੋਵੇਗਾ ਕਿ ਕੀ ਪੁਨੀਸ਼ ਇਕ ਕਪਤਾਨ ਦੇ ਤੌਰ 'ਤੇ ਆਪਣਾ ਕਾਰਜਕਾਲ ਸਹੀ ਤਰੀਕੇ ਨਾਲ ਪੂਰਾ ਕਰ ਪਾਉਣਗੇ ਜਾਂ ਨਹੀਂ?


Tags: Bigg Boss 11 Salman Khan Vikas Gupta Punish Sharma Captain