FacebookTwitterg+Mail

ਪਾਲੀਵੁੱਡ ਦੀ ਇਸ ਫਿਲਮ ਦੇ ਮਹੂਰਤ 'ਤੇ ਪਹੁੰਚੀ ਜਯਾ ਪ੍ਰਦਾ

new film annoucment teri meri gal ban gayi
13 July, 2019 04:52:43 PM

ਜਲੰਧਰ(ਬਿਊਰੋ) - ਬਹੁ-ਗਿਣਤੀ 'ਚ ਬਣ ਰਹੀਆਂ ਪੰਜਾਬੀ ਫਿਲਮਾਂ ਦੀ ਲਿਸਟ 'ਚ ਅੱਜ ਇਕ ਹੋਰ ਨਾਂ ਸ਼ਾਮਲ ਹੋ ਗਿਆ ਹੈ ਫਿਲਮ 'ਤੇਰੀ ਮੇਰੀ ਗੱਲ ਬਣ ਗਈ' ਦਾ।ਚੰਡੀਗੜ੍ਹ 'ਚ ਅੱਜ ਇਸ ਫਿਲਮ ਦੀ ਅਨਾਊਂਸਮੈਟ ਅਤੇ ਮਹੂਰਤ ਸ਼ੂਟ ਵੱਡੇ ਪੱਧਰ 'ਤੇ ਕੀਤੀ ਗਈ। ਫਿਲਮ ਦੀ ਅਨਾਊਂਸਮੈਂਟ ਲਈ ਵਿਸ਼ੇਸ ਤੌਰ 'ਤੇ ਬਾਲੀਵੁੱਡ ਅਦਾਕਾਰਾ ਜਯਾ ਪ੍ਰਦਾ ਵੀ ਪਹੁੰਚੀ ।ਉਥੇ ਹੀ ਹਰਿਆਣਾ ਦੇ ਸਾਂਸਦ ਅਸੀਮ ਗੋਇਲ ਵੀ ਵਿਸ਼ੇਸ਼ ਤੌਰ 'ਤੇ ਮੋਜੂਦ ਸਨ।'ਤੇਰੀ ਮੇਰੀ ਗੱਲ ਬਣ ਗਈ' ਨਾਂ ਦੀ ਇਸ ਫਿਲਮ ਨੂੰ ਬਾਲੀਵੁੱਡ ਤੇ ਪਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਪ੍ਰੀਤੀ ਸਪਰੂ ਡਾਇਰੈਕਟ ਕਰ ਰਹੀ ਹੈ।

Punjabi Bollywood Tadka

ਇਸ ਫਿਲਮ ਨਾਲ ਪ੍ਰੀਤੀ ਸਪਰੂ ਜਿੱਥੇ ਬਤੌਰ ਡਾਇਰੈਕਟ ਪਾਲੀਵੁੱਡ ਨਾਲ ਮੁੜ ਜੁੜ ਰਹੀ ਹੈ। ਉਥੇ ਹੀ ਇਸ ਫਿਲਮ ਨਾਲ ਹਿੱਟ ਪੰਜਾਬੀ ਗਾਇਕ ਅਖਿਲ ਵੀ ਪਾਲੀਵੁੱਡ 'ਚ ਬਤੌਰ ਅਦਾਕਾਰ ਡੈਬਿਊ ਕਰਨ ਜਾ ਰਹੇ ਹਨ।ਇਸ ਫਿਲਮ 'ਚ ਉਨ੍ਹਾਂ ਨਾਲ ਰੁਬੀਨਾ ਬਾਜਵਾ ਲੀਡ ਕਿਰਦਾਰ 'ਚ ਨਜ਼ਰ ਆਵੇਗੀ।ਦੱਸਣਯੋਗ ਹੈ ਕਿ ਇਸ ਫਿਲਮ 'ਚ ਅਖਿਲ ਅਤੇ ਰੁਬੀਨਾ ਬਾਜਵਾ ਤੋਂ ਇਲਾਵਾ ਪ੍ਰੀਤੀ ਸਪਰੂ, ਗੁੱਗੂ ਗਿੱਲ, ਕਰਮਜੀਤ ਅਨਮੋਲ, ਨਿਰਮਲ ਰਿਸ਼ੀ, ਮਲਕੀਤ ਰੌਣੀ, ਹਾਰਬੀ ਸੰਘਾ, ਪੁਨੀਤ ਈਸਰ, ਗੁਰਪ੍ਰੀਤ ਭੰਗੂ, ਮੀਤ ਕੌਰ,ਅਲਕਾ ਕੌਸ਼ਲ ਅਤੇ ਤੇਜ ਸਪਰੂ ਖਾਸ ਕਿਰਦਾਰ ਨਿਭਾਉਣਗੇ।

Punjabi Bollywood Tadka

ਇਸ ਫਿਲਮ ਨੂੰ ਪ੍ਰੀਤੀ ਸਪਰੂ ਦੇ ਨਾਲ-ਨਾਲ ਉਪਵਨ ਸੁਦਰਸ਼ਨ ਅਤੇ ਅਰੁਣ ਕੁਮਾਰ ਪ੍ਰੋਡਿਊਸ ਕਰ ਰਹੇ ਹਨ।ਇਸ ਫਿਲਮ ਦਾ ਮਿਊਜ਼ਿਕ ਜਤਿੰਦਰ ਸ਼ਾਹ ਵੱਲੋਂ ਤਿਆਰ ਕੀਤਾ ਜਾ ਰਿਹਾ ਹੈ। ਜਦਕਿ ਗੀਤ ਦੇ ਬੋਲ ਬਾਬੂ ਸਿੰਘ ਮਾਨ ਤੇ ਮਨਿੰਦਰ ਕੈਲੇ ਨੇ ਲਿਖੇ ਹਨ।ਇਸ ਫਿਲਮ ਦੀ ਕਹਾਣੀ ਤੇ ਸਕ੍ਰੀਨ ਪਲੇਅ ਪ੍ਰੀਤੀ ਸਪਰੂ ਨੇ ਖੁਦ ਲਿਖੇ ਹਨ। ਜਦਕਿ ਡਾਇਲਾਗਸ ਨਿਹਾਲ ਪੁਰਬਾ ਦੇ ਲਿਖੇ ਹਨ। ਦੱਸ ਦਈਏ ਕਿ ਇਸ ਫਿਲਮ ਦੀ ਸ਼ੂਟਿੰਗ ਪਹਿਲਾ ਤੋਂ ਹੀ ਸ਼ੁਰੂ ਹੋ ਚੁੱਕੀ ਹੈ।ਅਗਲੇ ਸਾਲ ਇਸ ਫਿਲਮ ਨੂੰ ਵੱਡੇ ਪੱਧਰ 'ਤੇ ਰਿਲੀਜ਼ ਕੀਤਾ ਜਾਵੇਗਾ।


Tags: Teri Meri Gal Ban GayiAkhilRubina BajwaPreeti SapruNew Punjabi MovieJaya PradaPollywood Update

About The Author

Lakhan

Lakhan is content editor at Punjab Kesari