FacebookTwitterg+Mail

ਗੁਰਨਾਮ ਤੇ ਸੋਨਮ ਦੀ ਨਵੀਂ ਫਿਲਮ 'ਕਬੂਤਰ' ਦੀ ਹੋਈ ਅਨਾਊਂਸਮੈਂਟ

new film kabootar announcements
18 April, 2019 04:56:13 PM

ਜਲੰਧਰ (ਬਿਊਰੋ)— 'ਗੁੱਡੀਆਂ ਪਟੋਲੇ' ਫਿਲਮ ਦੀ ਸਫਲਤਾ ਤੋਂ ਬਾਅਦ ਐਮੀ ਵਿਰਕ ਤੇ ਭਗਵੰਤ ਪਾਲ ਵਿਰਕ ਨੇ ਆਪਣੇ ਪ੍ਰੋਡਕਸ਼ਨ ਹਾਊਸ 'ਵਿਲੇਜਰ ਫਿਲਮ ਸਟੂਡੀਓ' ਦੀ ਅਗਲੀ ਫਿਲਮ ਦੀ ਅਨਾਊਂਸਮੈਂਟ ਕੀਤੀ ਹੈ। ਗੁਰਨਾਮ ਭੁੱਲਰ ਤੇ ਸੋਨਮ ਬਾਜਵਾ ਨੂੰ ਲੈ ਕੇ ਬਣਾਈ ਜਾਣ ਵਾਲੀ ਇਸ ਫਿਲਮ ਦਾ ਟਾਈਟਲ 'ਕਬੂਤਰ' ਰੱਖਿਆ ਗਿਆ ਹੈ।


ਐਮੀ ਵਿਰਕ, ਗੁਰਨਾਮ ਭੁੱਲਰ ਤੇ ਸੋਨਮ ਬਾਜਵਾ ਨੇ ਇਸ ਫਿਲਮ ਦਾ ਪੋਸਟਰ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤਾ ਹੈ, ਜਿਸ 'ਚ ਫਿਲਮ ਦੀ ਰਿਲੀਜ਼ ਡੇਟ ਵੀ ਦੱਸੀ ਗਈ ਹੈ। ਗੁਰਨਾਮ ਭੁੱਲਰ ਤੇ ਸੋਨਮ ਬਾਜਵਾ ਸਟਾਰਰ ਇਸ ਫਿਲਮ ਦੀ ਕਹਾਣੀ ਗੁਰਪ੍ਰੀਤ ਸਿੰਘ ਪਲਹੇਰੀ ਤੇ ਜਗਦੀਪ ਸਿੰਘ ਸਿੱਧੂ ਨੇ ਲਿਖੀ ਹੈ, ਜਦਕਿ ਇਸ ਨੂੰ ਡਾਇਰੈਕਟ ਵਿਜੈ ਕੁਮਾਰ ਅਰੋੜਾ ਕਰਨਗੇ।

 
 
 
 
 
 
 
 
 
 
 
 
 
 

❤️❤️ 🕊🕊 @ammyvirk @bhagwantvirk @jagdeepsidhu3 @gurnambhullarofficial @vijaycam @gurpreet_singh_palheri

A post shared by Sonam Bajwa (@sonambajwa) on Apr 17, 2019 at 8:53am PDT


ਫਿਲਮ ਦੀ ਸ਼ੂਟਿੰਗ ਇਸੇ ਸਾਲ ਸ਼ੁਰੂ ਹੋਵੇਗੀ ਤੇ ਅਗਲੇ ਸਾਲ 3 ਅਪ੍ਰੈਲ, 2020 'ਚ ਇਸ ਫਿਲਮ ਨੂੰ ਰਿਲੀਜ਼ ਕੀਤਾ ਜਾਵੇਗਾ। ਦੱਸਣਯੋਗ ਹੈ ਕਿ 'ਕਬੂਤਰ' ਗੁਰਨਾਮ ਭੁੱਲਰ ਤੇ ਸੋਨਮ ਬਾਜਵਾ ਦੀ ਇਕੱਠਿਆਂ ਦੂਜੀ ਫਿਲਮ ਹੋਵੇਗੀ। ਦੋਵੇਂ ਇਸ ਤੋਂ ਪਹਿਲਾਂ 'ਗੁੱਡੀਆਂ ਪਟੋਲੇ' ਫਿਲਮ 'ਚ ਨਜ਼ਰ ਆ ਚੁੱਕੇ ਹਨ। ਇਸ ਫਿਲਮ ਨੂੰ ਐਮੀ ਆਪਣੇ ਡਿਸਟ੍ਰੀਬਿਊਸ਼ਨ ਹਾਊਸ 'ਇਨ ਹਾਊਸ ਗਰੁੱਪ' ਤੋਂ ਰਿਲੀਜ਼ ਕਰਨਗੇ।
 


Tags: KabootarAmmy VirkGurnam BhullarSonam BajwaGurpreet Singh PalheriJagdeep SidhuIn House GroupVillagers Film StudioVijay Kumar Arora

Edited By

Lakhan

Lakhan is News Editor at Jagbani.