FacebookTwitterg+Mail

'2.0' 'ਚ ਅਕਸ਼ੇ ਤੇ ਰਜਨੀਕਾਂਤ ਦਾ ਨਵਾਂ ਖਾਸ ਲੁੱਕ ਆਇਆ ਸਾਹਮਣੇ

new posters ahead of 2 0 release
30 October, 2018 12:54:59 PM

ਮੁੰਬਈ(ਬਿਊਰੋ)— ਬਾਲੀਵੁੱਡ ਦੇ ਖਿਲਾੜੀ ਕੁਮਾਰ ਤੇ ਸਾਉਥ ਦੇ ਸੁਪਰਸਟਾਰ ਰਜਨੀਕਾਂਤ ਇਸ ਸਾਲ ਆਪਣੀ ਫਿਲਮ '2.0' ਨਾਲ ਬਾਕਸ ਆਫਿਸ 'ਤੇ ਭੂਚਾਲ ਲਿਆਉਣ ਲਈ ਤਿਆਰ ਹਨ। ਫਿਲਮ ਦੇ ਟੀਜ਼ਰ, ਮੇਕਿੰਗ ਵੀਡੀਓ ਦੇ ਨਾਲ-ਨਾਲ ਹੁਣ ਤੱਕ ਮੇਕਰਸ ਇਸ ਦੇ ਕੁਝ ਪੋਸਟਰ ਰਿਲੀਜ਼ ਕਰ ਚੁੱਕੇ ਹਨ। ਫਿਲਮ ਦਾ ਟਰੇਲਰ ਰਿਲੀਜ਼ ਹੋਣ 'ਚ 5 ਦਿਨ ਰਹਿ ਗਏ ਹਨ। ਅਜਿਹੇ 'ਚ ਮੇਕਰਸ ਲੋਕਾਂ 'ਚ ਫਿਲਮ ਬਾਰੇ ਹੋਰ ਉਤਸੁਕਤਾ ਵਧਾਉਣਾ ਚਾਹੁੰਦੇ ਹਨ। ਇਸ ਲਈ ਮੇਕਰਸ ਨੇ ਫਿਲਮ ਦੇ ਦੋ ਨਵੇਂ ਪੋਸਟਰ ਰਿਲੀਜ਼ ਕੀਤੇ ਹਨ।

 

ਇਨ੍ਹਾਂ ਨੂੰ ਅਕਸ਼ੇ ਕੁਮਾਰ ਤੇ ਫਿਲਮ ਦੇ ਡਾਇਰੈਕਟਰ ਸ਼ੰਕਰ ਨੇ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤਾ ਹੈ। ਪਹਿਲੇ ਪੋਸਟਰ 'ਚ ਰਜਨੀਕਾਂਤ ਦੋ ਵੱਖ-ਵੱਖ ਅੰਦਾਜ਼ 'ਚ ਨਜ਼ਰ ਆ ਰਹੇ ਹਨ। ਪਿਛਲੀ ਵਾਰ ਦੀ ਤਰ੍ਹਾਂ ਇਸ ਵਾਰ ਵੀ ਰਜਨੀਕਾਂਤ ਫਿਲਮ 'ਚ 'ਰੋਬੋਟ ਚਿੱਟੀ' ਤੇ ਡਾਕਟਰ ਵਸ਼ੀਕਰਨ ਦਾ ਕਿਰਦਾਰ ਨਿਭਾਅ ਰਹੇ ਹਨ। ਪਹਿਲਾਂ ਤਾਂ ਲੋਕਾਂ ਨੂੰ ਚਿੱਟੀ ਦਾ ਰੋਲ ਵਧੇਰੇ ਪਸੰਦ ਆਇਆ ਸੀ।

 

ਹੁਣ ਕਿਸ ਦਾ ਰੋਲ ਪਸੰਦ ਆਵੇਗਾ, ਇਹ ਦੇਖਣਾ ਖਾਸ ਹੈ। ਇਸ ਤੋਂ ਇਲਾਵਾ ਜੇਕਰ ਦੂਜੇ ਪੋਸਟਰ ਦੀ ਗੱਲ ਕਰੀਏ ਤਾਂ ਉਸ 'ਚ ਇਕ ਕਾਫੀ ਵੱਡਾ ਕਾਂ ਨਜ਼ਰ ਆ ਰਿਹਾ ਹੈ। ਇਸ ਦਾ ਕਿਰਦਾਰ ਅਕਸ਼ੇ ਕੁਮਾਰ ਨੇ ਪਲੇਅ ਕੀਤਾ ਹੈ। ਹੁਣ ਤਾਂ ਸਭ ਨੂੰ ਸਾਫ ਹੋ ਗਿਆ ਹੈ ਕਿ ਫਿਲਮ 'ਚ ਅਕਸ਼ੇ ਕਰੌ-ਮੈਨ ਦਾ ਰੋਲ ਕਰ ਰਹੇ ਹਨ, ਜੋ ਉਨ੍ਹਾਂ ਦਾ ਨੈਗਟਿਵ ਰੋਲ ਹੈ। ਫਿਲਮ ਦਾ ਟਰੇਲਰ 3 ਨਵੰਬਰ ਨੂੰ ਆ ਰਿਹਾ ਹੈ।


Tags: Akshay Kumar Rajinikanth S Shankar New Posters 2.0 Ganesh Chaturthi Twitter

Edited By

Sunita

Sunita is News Editor at Jagbani.