FacebookTwitterg+Mail

ਕੁਮਾਰ ਸੰਨੀ ਦਾ ਆਡੀਓ ਗੀਤ 'ਬੰਦਿਆ ਦੀ ਕੈਟਾਗਿਰੀ' ਰਿਲੀਜ਼ (ਵੀਡੀਓ)

new song bandeya di category
05 June, 2019 05:06:28 PM

ਜਲੰਧਰ (ਬਿਊਰੋ) : ਪੰਜਾਬੀ ਗਾਇਕ ਕੁਮਾਰ ਸੰਨੀ ਦਾ ਨਵਾਂ ਆਡੀਓ ਗੀਤ 'ਬੰਦਿਆ ਦੀ ਕੈਟਾਗਿਰੀ' ਹਾਲ ਹੀ 'ਚ ਰਿਲੀਜ਼ ਹੋਇਆ ਹੈ, ਜਿਸ ਨੂੰ ਦਰਸ਼ਕਾਂ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਦੱਸ ਦਈਏ ਕਿ 'ਬੰਦਿਆ ਦੀ ਕੈਟਾਗਿਰੀ' ਗੀਤ 'ਚ ਕੁਮਾਰ ਸੰਨੀ ਦਾ ਸਾਥ ਮਨਿੰਦਰ ਮਾਨ ਨੇ ਦਿੱਤਾ ਹੈ। ਇਸ ਗੀਤ ਦੇ ਬੋਲ ਕੁਮਾਰ ਸੰਨੀ ਤੇ ਗੁਰਵੇਲ ਔਲਖ ਵਲੋਂ ਲਿਖੇ ਗਏ ਹਨ, ਜਦੋਂਕਿ ਗੀਤ ਨੂੰ ਮਿਊਜ਼ਿਕ ਮਨਿੰਦਰ ਮਾਨ (ਯਾਰਾਂ ਦਾ ਮਾਨ) ਨੇ ਦਿੱਤਾ ਹੈ। ਇਸ ਗੀਤ ਨੂੰ 'Tahliwood Records' ਬੈਨਰ ਦੇ ਹੇਠ ਰਿਲੀਜ਼ ਕੀਤਾ ਗਿਆ ਹੈ। 


ਦੱਸਣਯੋਗ ਹੈ ਕਿ ਕੁਮਾਰ ਸੰਨੀ ਇਸ ਤੋਂ ਪਹਿਲਾਂ ਕਈ ਗੀਤ ਲਿਖ ਚੁੱਕੇ ਹਨ। ਪੰਜਾਬੀ ਤੇ ਬਾਲੀਵੁੱਡ ਇੰਡਸਟਰੀ ਦਾ ਮਸ਼ਹੂਰ ਗਾਇਕ ਮੀਕਾ ਸਿੰਘ ਵੀ ਉਨ੍ਹਾਂ ਦਾ ਲਿਖਿਆ ਗੀਤ 'ਨੱਚ ਬੇਬੀ' ਨੂੰ ਆਪਣੀ ਮਿੱਠੜੀ ਆਵਾਜ਼ 'ਚ ਗਾ ਚੁੱਕੇ ਹਨ। ਉਨ੍ਹਾਂ ਦਾ ਇਹ ਗੀਤ ਦਰਸ਼ਕਾਂ ਵਲੋਂ ਕਾਫੀ ਪਸੰਦ ਕੀਤਾ ਗਿਆ ਸੀ। ਉਮੀਦ ਕੀਤੀ ਜਾ ਰਹੀ ਹੈ ਕਿ ਸੰਨੀ ਕੁਮਾਰ ਤੇ ਮਨਿੰਦਰ ਮਾਨ ਦਾ ਆਡੀਓ ਗੀਤ 'ਬੰਦਿਆ ਦੀ ਕੈਟਾਗਿਰੀ' ਦਰਸ਼ਕਾਂ ਨੂੰ ਜ਼ਰੂਰ ਪਸੰਦ ਆਵੇਗਾ।  


Tags: Bandeya Di CategoryKumar SunnyManinder MaanPunjabi Songs 2019Tahliwood Records

Edited By

Sunita

Sunita is News Editor at Jagbani.