FacebookTwitterg+Mail

ਗਿੱਪੀ ਗਰੇਵਾਲ ਦਾ ਨਵਾਂ ਗੀਤ 'ਪੱਟ ਲੈਣਗੇ' ਹੋਇਆ ਰਿਲੀਜ਼ (ਵੀਡੀਓ)

05 January, 2016 06:24:30 PM
ਜਲੰਧਰ- ਗਿੱਪੀ ਗਰੇਵਾਲ ਦਾ ਨਵਾਂ ਗੀਤ 'ਪੱਟ ਲੈਣਗੇ' ਅੱਜ ਰਿਲੀਜ਼ ਹੋ ਗਿਆ ਹੈ। ਇਹ ਗੀਤ ਗਿੱਪੀ ਗਰੇਵਾਲ ਦੀ ਚਿਰਾਂ ਤੋਂ ਉਡੀਕੀ ਜਾ ਰਹੀ ਐਲਬਮ 'ਦੇਸੀ ਰਾਕਸਟਾਰ 2' ਦਾ ਹੈ। ਗਿੱਪੀ ਦੇ ਨਾਲ ਇਸ ਗੀਤ 'ਚ ਨੇਹਾ ਕੱਕੜ ਨੇ ਵੀ ਆਪਣੀ ਆਵਾਜ਼ ਦਿੱਤੀ ਹੈ।
ਇਸ ਗੀਤ ਦਾ ਸੰਗੀਤ ਡਾ. ਜ਼ਿਊਸ ਨੇ ਦਿੱਤਾ ਹੈ। ਗੀਤ ਨੂੰ ਸਪੀਡ ਰਿਕਾਰਡਸ ਦੇ ਲੇਬਲ ਹੇਠ ਰਿਲੀਜ਼ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਗਿੱਪੀ ਦੀ 'ਦੇਸੀ ਰਾਕਸਟਾਰ 2' ਪਹਿਲਾਂ ਪਿਛਲੇ ਸਾਲ ਭਾਵ 2015 'ਚ ਰਿਲੀਜ਼ ਹੋਣ ਜਾ ਰਹੀ ਸੀ ਪਰ ਕੁਝ ਕਾਰਨਾਂ ਕਰਕੇ ਇਸ ਦੀ ਰਿਲੀਜ਼ਿੰਗ ਡੇਟ ਅੱਗੇ ਵਧਾਉਣੀ ਪਈ। 'ਪੱਟ ਲੈਣਗੇ' ਗੀਤ ਦੀ ਆਡੀਓ ਤਾਂ ਪਹਿਲਾਂ ਹੀ ਲੀਕ ਹੋ ਚੁੱਕੀ ਸੀ ਪਰ ਹੁਣ ਇਸ ਦੀ ਅਧਿਕਾਰਕ ਵੀਡੀਓ ਰਿਲੀਜ਼ ਹੋਈ ਹੈ। ਹੇਠਾਂ ਦਿੱਤੇ ਲਿੰਕ 'ਤੇ ਕਲਿਕ ਕਰਕੇ ਤੁਸੀਂ ਵੀ ਦੇਖੋ ਗਿੱਪੀ ਗਰੇਵਾਲ ਦਾ ਬ੍ਰੈਂਡ ਨਿਊ ਸੌਂਗ 'ਪੱਟ ਲੈਣਗੇ'।

Tags: ਗਿੱਪੀ ਗਰੇਵਾਲ ਪੱਟ ਲੈਣਗੇ Gippy Grewal Patt Lainge Neha Kakkar