FacebookTwitterg+Mail

ਰੂਹ ਨੂੰ ਝਿੰਜੋੜ ਦੇਵੇਗਾ 'ਕਪਤਾਨ' ਫਿਲਮ ਦਾ ਨਵਾਂ ਰਿਲੀਜ਼ ਹੋਇਆ ਗੀਤ 'ਰੱਬਾ ਰੱਬਾ' (ਵੀਡੀਓ)

14 May, 2016 08:33:33 PM
ਜਲੰਧਰ— 'ਕਪਤਾਨ' ਫਿਲਮ ਦੇ ਗੀਤ ਇਨ੍ਹੀਂ ਦਿਨੀਂ ਹਰ ਇਕ ਦੀ ਜ਼ੁਬਾਨ 'ਤੇ ਹਨ। ਪਹਿਲਾਂ ਰੈਪਰ ਬਾਦਸ਼ਾਹ ਨਾਲ ਗਿੱਪੀ ਨੇ ਪਾਰਟੀ ਸੌਂਗ 'ਆਸਕਰ' ਰਿਲੀਜ਼ ਕੀਤਾ ਸੀ। ਹੁਣ ਗਿੱਪੀ ਬੇਹੱਦ ਖੂਬਸੂਰਤ ਢੰਗ ਨਾਲ ਨਿਭਾਇਆ ਗੀਤ 'ਰੱਬਾ ਰੱਬਾ' ਲੈ ਕੇ ਹਾਜ਼ਰ ਹੋਏ ਹਨ। ਗਿੱਪੀ ਦੇ ਨਾਲ ਇਸ ਗੀਤ ਨੂੰ ਸਿਮਰਜੀਤ ਕੁਮਾਰ, ਸ਼ਿਪਰਾ ਗੋਇਲ ਤੇ ਸੈਂਜ ਵੀ ਨੇ ਗਾਇਆ ਹੈ। ਇਸ ਦੇ ਬੋਲ ਬਾਬੂ ਸਿੰਘ ਮਾਨ ਨੇ ਲਿਖੇ ਹਨ, ਜਦਕਿ ਸੰਗੀਤ ਜੈਦੇਵ ਕੁਮਾਰ ਨੇ ਦਿੱਤਾ ਹੈ, ਜਿਹੜਾ ਰੂਹ ਨੂੰ ਝਿੰਜੋੜ ਕੇ ਰੱਖ ਦੇਵੇਗਾ।
'ਕਪਤਾਨ' ਫਿਲਮ 20 ਮਈ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਣ ਜਾ ਰਹੀ ਹੈ। ਗਿੱਪੀ ਗਰੇਵਾਲ ਫਿਲਮ 'ਚ ਕਪਤਾਨ ਸਿੰਘ ਗਰੇਵਾਲ ਨਾਂ ਦੇ ਵਕੀਲ ਦੀ ਭੂਮਿਕਾ ਨਿਭਾਅ ਰਹੇ ਹਨ, ਜਿਸ 'ਚ ਡਰਾਮਾ, ਐਕਸ਼ਨ ਤੇ ਕਾਮੇਡੀ ਦੇ ਨਾਲ-ਨਾਲ ਦਰਸ਼ਕਾਂ ਨੂੰ ਬਹੁਤ ਕੁਝ ਦੇਖਣ ਨੂੰ ਮਿਲੇਗਾ। ਫਿਲਮ 'ਚ ਗਿੱਪੀ ਤੋਂ ਇਲਾਵਾ ਮੋਨਿਕਾ ਗਿੱਲ, ਕਰਿਸ਼ਮਾ ਕੋਟਕ, ਪੰਕਜ ਧੀਰ ਤੇ ਕੰਵਲਜੀਤ ਸਿੰਘ ਸਣੇ ਕਈ ਸ਼ਾਨਦਾਰ ਕਲਾਕਾਰ ਆਪਣੀ ਕਲਾਕਾਰੀ ਦਾ ਜੌਹਰ ਦਿਖਾਉਂਦੇ ਨਜ਼ਰ ਆਉਣਗੇ।

Tags: ਕਪਤਾਨ ਗਿੱਪੀ ਗਰੇਵਾਲ Kaptaan Gippy Grewal