FacebookTwitterg+Mail

ਚਰਚਾ 'ਚ ਬਣਿਆ ਹਰਫ ਚੀਮਾ ਤੇ ਗੁਰਲੇਜ਼ ਅਖਤਰ ਦਾ ਗੀਤ 'ਟਿੱਬਿਆਂ ਆਲਾ ਜੱਟ' (ਵੀਡੀਓ)

new song tibbeyan ala jatt
28 May, 2019 10:09:22 AM

ਜਲੰਧਰ (ਬਿਊਰੋ) : 'ਟਿੱਬਿਆਂ ਆਲਾ ਜੱਟ' ਗੀਤ ਨੂੰ ਲੈ ਕੇ ਹਰਫ ਚੀਮਾ ਹਰ ਪਾਸੇ ਛਾਏ ਹੋਏ ਹਨ। ਉਨ੍ਹਾਂ ਦਾ ਇਹ ਗੀਤ ਦਰਸ਼ਕਾਂ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਹਰ ਪਾਸੇ ਗੀਤ ਦੀ ਚਰਚਾ ਦਾ ਹੋਣਾ ਵੀ ਲਾਜ਼ਮੀ ਹੈ, ਕਿਉਂਕਿ ਇਸ ਗੀਤ ਹਰਫ ਚੀਮਾ ਨਾਲ ਕਰਨ ਔਜਲਾ ਤੇ ਦੀਪ ਜੰਡ ਵੀ ਨਜ਼ਰ ਆ ਰਹੇ ਹਨ। ਜ਼ਾਹਿਰ ਹੈ ਕਿ ਇਕ ਗੀਤ 'ਚ 3 ਵੱਡੇ ਕਲਾਕਾਰਾਂ ਦਾ ਆਉਣਾ ਤੇ ਗੀਤ ਦਾ ਹਰ ਪਾਸੇ ਛਾ ਜਾਣਾ ਲਾਜ਼ਮੀ ਹੈ। 'ਟਿੱਬਿਆਂ ਆਲਾ ਜੱਟ' ਗੀਤ 'ਚ ਉਨ੍ਹਾਂ ਦਾ ਸਾਥ ਸੁਰਾਂ ਦੀ ਮੱਲਿਕਾ ਗੁਰਲੇਜ਼ ਅਖਤਰ ਨੇ ਦਿੱਤਾ ਹੈ। ਇਸ ਗੀਤ ਕਰਨ ਔਜਲਾ ਤੇ ਦੀਪ ਜੰਡੂ ਨੇ ਰੈਪ ਦਾ ਤੜਕਾ ਲਾਇਆ ਹੈ, ਜੋ ਸੁਣਨ 'ਚ ਲਾਜਵਾਬ ਹੈ।  


ਦੱਸ ਦਈਏ ਕਿ 'ਟਿੱਬਿਆਂ ਆਲਾ ਜੱਟ' ਗੀਤ ਦੇ ਬੋਲ ਖੁਦ ਹਰਫ ਚੀਮਾ ਨੇ ਹੀ ਲਿਖੇ ਹਨ ਤੇ ਗੀਤ ਨੂੰ ਮਿਊਜ਼ਿਕ ਦੀਪ ਜੰਡੂ ਨੇ ਦਿੱਤਾ ਹੈ। ਸਵੀਓ ਸੰਧੂ ਵੱਲੋਂ ਗੀਤ ਦੀ ਵੀਡੀਓ ਨੂੰ ਸੁਚੱਜੇ ਢੰਗ ਨਾਲ ਬਣਾਇਆ ਗਿਆ ਹੈ। ਇਸ ਗੀਤ 'ਚ ਤਿੰਨਾਂ ਦੋਸਤਾਂ ਦੀ ਅਦਾਕਾਰੀ ਵੀ ਦੇਖਣ ਨੂੰ ਮਿਲ ਰਹੀ ਹੈ। ਹਰਫ ਚੀਮਾ ਤੇ ਗੁਰਲੇਜ਼ ਅਖਤਰ ਦਾ ਗੀਤ 'ਟਿੱਬਿਆਂ ਆਲਾ ਜੱਟ' ਨੂੰ Geet MP3 ਬੈਨਰ ਹੇਠ ਰਿਲੀਜ਼ ਕੀਤਾ ਗਿਆ ਹੈ। ਦਰਸ਼ਕਾਂ ਵੱਲੋਂ ਗੀਤ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ।
 


Tags: Tibbeyan Ala JattHarf CheemaGurlez AkhtarKaran AujlaDeep JanduGeet MP3

About The Author

sunita

sunita is content editor at Punjab Kesari