FacebookTwitterg+Mail

ਹੁਣ ਮੱਕੜੀ ਦੀ ਨਵੀਂ ਪ੍ਰਜਾਤੀ ਦਾ ਨਾਂ 'ਹੈਰੀ ਪਾਟਰ' ਦੇ ਕਰੈਕਟਰ 'ਤੇ

new spider species named after harry potter character
10 July, 2017 09:00:01 AM

ਮੁੰਬਈ— ਤੁਸੀਂ ਜੇ. ਕੇ. ਰੋਲਿੰਗ ਦੀ ਕਿਤਾਬ 'ਤੇ ਬਣੀ ਫਿਲਮ ਹੈਰੀ ਪਾਟਰ ਤਾਂ ਦੇਖੀ ਹੋਵੇਗੀ ਅਤੇ ਤੁਸੀਂ ਇਸ 'ਚ ਇਕ ਬੋਲਦਾ ਹੋਇਆ 'ਮੱਕੜਾ ਆਰਗੋਗ' ਵੀ ਦੇਖਿਆ ਹੀ ਹੋਵੇਗਾ। ਅਸਲ 'ਚ ਆਰਗੋਗ ਦੇ ਨਾਂ 'ਤੇ ਮੱਕੜੀ ਦੀ ਨਵੀਂ ਪ੍ਰਜਾਤੀ ਦਾ ਨਾਂ ਰੱਖਿਆ ਗਿਆ ਹੈ। ਈਰਾਨ 'ਚ ਤਹਿਰਾਨ ਯੂਨੀਵਰਸਿਟੀ ਦੇ ਖੋਜਕਰਤਾਵਾਂ ਨੇ ਖੋਜੀ ਗਈ ਮੱਕੜੀ ਦੀ ਨਵੀਂ ਪ੍ਰਜਾਤੀ ਦਾ ਨਾਂ 'ਲਾਇਕੋਸਾ ਆਰਗੋਗੀ' ਰੱਖਿਆ ਹੈ। ਪੈਰਾਂ ਨੂੰ ਛੱਡ ਕੇ ਮੱਕੜੀ ਦਾ ਸਰੀਰ ਇਕ ਇੰਚ ਲੰਬਾ ਹੈ। ਮੱਕੜੀ ਦੇ ਸਰੀਰ ਦੇ ਉਪਰਲੇ ਹਿੱਸੇ 'ਚ ਦੋ ਕਾਲੇ ਅਤੇ ਤਿੰਨ ਸਫੈਦ ਵਾਲਾਂ ਦੀਆਂ ਧਾਰੀਆਂ ਹਨ। ਇਹ ਮੱਕੜੀ ਦੱਖਣ-ਪੂਰਬੀ ਈਰਾਨ ਦੇ ਕੇਰਮਾਨ ਸੂਬੇ ਦੇ ਪਹਾੜੀ ਖੇਤਰ 'ਚ ਪਾਈ ਗਈ। ਤਹਿਰਾਨ ਯੂਨੀਵਰਸਿਟੀ ਦੇ ਅਲੀਰੇਜਾ ਜਮਾਨੀ ਨੇ ਦੱਸਿਆ ਕਿ ਇਹ ਮੱਕੜੀ ਜਾਲ ਨਹੀਂ ਬੁਣਦੀ, ਬਿਲ 'ਚ ਰਹਿੰਦੀ ਹੈ ਅਤੇ ਰਾਤ ਦੇ ਸਮੇਂ ਸ਼ਿਕਾਰ ਕਰਦੀ ਹੈ। ਇਨ੍ਹਾਂ ਮੱਕੜੀਆਂ ਦਾ ਜੀਵਨਕਾਲ ਜ਼ਿਆਦਾਤਰ ਤਿੰਨ ਸਾਲ ਤਕ ਦਾ ਹੁੰਦਾ ਹੈ।


Tags: Harry Potterspider speciesLycosa AragogiUniversity of TehranIranਹੈਰੀ ਪਾਟਰਮੱਕੜਾ ਆਰਗੋਗਈਰਾਨਲਾਇਕੋਸਾ ਆਰਗੋਗੀ