ਮੁੰਬਈ (ਬਿਊਰੋ)— ਬੀਤੇ ਦਿਨੀਂ ਮੁੰਬਈ 'ਚ ਨੈਕਸਬ੍ਰਾਂਡਸ ਬ੍ਰਾਂਡ ਵਿਜ਼ਨ ਐਵਾਰਡਸ ਦਾ ਆਯੋਜਨ ਕੀਤਾ ਗਿਆ। ਇਸ ਐਵਾਰਡ ਸਮਾਰੋਹ 'ਚ ਕਈ ਬਾਲੀਵੁੱਡ ਸਿਤਾਰੇ ਸ਼ਾਮਲ ਹੋਏ। ਇੰਨਾ ਹੀ ਨਹੀਂ ਇਨ੍ਹਾਂ ਸਿਤਾਰਿਆਂ ਨੂੰ ਵੱਖ-ਵੱਖ ਕੈਟਾਗਿਰੀਜ਼ 'ਚ ਐਵਾਰਡਸ ਦਿੱਤੇ ਗਏ। ਇਵੈਂਟ 'ਚ ਈਸ਼ਾ ਗੁਪਤਾ ਬੋਲਡ ਤੇ ਗਲੈਮਰੈੱਸ ਲੁੱਕ 'ਚ ਨਜ਼ਰ ਆਈ। ਉਸ ਨੇ ਗਰੀਨ ਕਲਰ ਦਾ ਆਫ ਸ਼ੋਲਡਰ ਗਾਊਨ ਪਹਿਨ ਰੱਖਿਆ ਸੀ। ਉਸ ਨੇ ਆਪਣੇ ਲੁੱਕ ਨੂੰ ਰੈੱਡ ਲਿਪਸਟਿਕ ਨਾਲ ਕੰਪਲੀਟ ਕੀਤਾ ਸੀ। ਉਥੇ ਆਦਿੱਤਿਆ ਚੋਪੜਾ ਦੀ ਫਿਲਮ ਦੀ ਅਭਿਨੇਤਰੀ ਰਹੀ ਵਾਣੀ ਕਪੂਰ ਬਲੈਕ ਕਲਰ ਦੀ ਹੌਟ ਡਰੈੱਸ 'ਚ ਨਜ਼ਰ ਆਈ। ਉਨ੍ਹਾਂ ਦੀ ਇਹ ਡਰੈੱਸ ਬੈਕਲੈੱਸ ਸੀ। ਸ਼ਿਲਪਾ ਸ਼ੈੱਟੀ ਵਾਈਟ ਕਲਰ ਦੇ ਆਊਟਫਿੱਟ 'ਚ ਗਾਰਜੀਅਸ ਲੁੱਕ 'ਚ ਦੇਖੀ ਗਈ। ਐਵਾਰਡ ਸਮਾਰੋਹ 'ਚ ਸਵਰਾ ਭਾਸਕਰ, ਅਰਜੁਨ ਰਾਮਪਾਲ ਤੇ ਮਸਾਬਾ ਗੁਪਤਾ ਸਮੇਤ ਹੋਰ ਸਿਤਾਰੇ ਵੀ ਨਜ਼ਰ ਆਏ।