FacebookTwitterg+Mail

ਅਗਲੇ ਸਾਲ ਸਕ੍ਰੀਨ 'ਤੇ ਖਾਸ ਜਲਵੇ ਦਿਖਾਉਣਗੀਆਂ ਇਹ ਜੋੜੀਆਂ

next year will show special pictures on the screen
03 November, 2018 01:04:56 PM

ਮੁੰਬਈ(ਬਿਊਰੋ)— ਫਿਲਮ ਮੇਕਰਸ ਨੇ ਹੁਣ ਤੋਂ ਹੀ ਯਾਨੀ 2019 ਦੀਆਂ ਵੱਡੀਆਂ ਡੇਟਸ ਨੂੰ ਆਪਣੇ ਨਾਂ ਕਰ ਲਿਆ ਹੈ। ਕਈ ਵੱਡੀਆ ਫਿਲਮਾਂ ਸ਼ੁਰੂ ਹੋ ਚੁੱਕੀਆਂ ਅਤੇ ਕੁਝ ਦੀ ਅਨਾਊਂਸਮੈਂਟ ਵੀ ਹੋ ਚੁੱਕੀ ਹੈ। ਇਸ ਦੇ ਨਾਲ ਹੀ ਉਨ੍ਹਾਂ ਜੋੜੀਆਂ ਦੇ ਨਾਂ ਵੀ ਸਾਹਮਣੇ ਆ ਗਏ ਹਨ, ਜੋ ਪਹਿਲੀ ਵਾਰ ਇਕੱਠੇ ਕੰਮ ਕਰਨ ਜਾ ਰਹੀ ਹੈ। 
1. ਸੋਨਮ ਕਪੂਰ ਤੇ ਦਲਕੀਰ ਸਲਮਾਨ 
ਲੇਖਿਕਾ ਅਨੁਜਾ ਚੌਹਾਨ ਦੀ ਕਿਤਾਬ 'ਦਿ ਜ਼ੋਯਾ ਫੈਕਟਰ' 'ਤੇ ਆਧਾਰਿਤ ਫਿਲਮ 'ਚ ਸੋਨਮ ਕਪੂਰ ਤੇ ਦਲਕੀਰ ਸਲਮਾਨ ਪਹਿਲੀ ਵਾਰ ਇਕੱਠੇ ਕੰਮ ਕਰਨ ਜਾ ਰਹੇ ਹਨ।

Punjabi Bollywood Tadka
2. ਰਣਵੀਰ ਸਿੰਘ ਤੇ ਆਲੀਆ ਭੱਟ
ਬਾਲੀਵੁੱਡ ਐਕਟਰ ਰਣਵੀਰ ਸਿੰਘ ਤੇ ਆਲੀਆ ਭੱਟ ਜੋਇਆ ਅਖਤਰ ਦੀ ਫਿਲਮ 'ਗਲੀ ਬੁਆਏ' 'ਚ ਇਕੱਠੇ ਨਜ਼ਰ ਆਉਣ ਵਾਲੇ ਹਨ। ਇਹ ਫਿਲਮ ਮਾਰਚ 'ਚ ਰਿਲੀਜ਼ ਹੋਣ ਵਾਲੀ ਹੈ। ਉਥੇ ਹੀ ਆਲੀਆ ਭੱਟ ਰਣਬੀਰ ਕਪੂਰ ਨਾਲ 'ਬ੍ਰਹਮਾਸਤਰ' 'ਚ ਵੀ ਨਜ਼ਰ ਆਉਣ ਵਾਲੀ ਹੈ।

Punjabi Bollywood Tadka
3. ਅਰਜੁਨ ਕਪੂਰ ਤੇ ਕ੍ਰਿਤੀ ਸੇਸਨ
ਬਾਲੀਵੁੱਡ ਐਕਟਰ ਅਰਜੁਨ ਕਪੂਰ ਤੇ ਕ੍ਰਿਤੀ ਸੇਸਨ ਮਸ਼ਹੂਰ ਡਾਇਰੈਕਟਰ ਆਸ਼ੁਤੋਸ਼ ਗੋਵਾਰੀਕਰ ਦੀ ਫਿਲਮ 'ਪਾਨੀਪਤ' 'ਚ ਦਿਖਾਈ ਦੇਣਗੇ। ਅਗਲੇ ਸਾਲ 6 ਦਸੰਬਰ ਨੂੰ ਰਿਲੀਜ਼ ਹੋਣ ਵਾਲੀ ਇਸ ਫਿਲਮ ਦੀਆਂ ਤਿਆਰੀਆਂ ਜੋਰਾਂ 'ਤੇ ਚੱਲ ਰਹੀਆਂ ਹਨ। 

Punjabi Bollywood Tadka
4. ਕੈਟਰੀਨਾ ਕੈਫ ਤੇ ਵਰੁਣ ਧਵਨ
ਬਾਲੀਵੁੱਡ ਐਕਟਰ ਵਰੁਣ ਧਵਨ ਤੇ ਕੈਟਰੀਨਾ ਕੈਫ ਕੋਰੀਓਗ੍ਰਾਫਰ ਰੇਮੋ ਡੀਸੂਜਾ ਦੀ ਡਾਂਸ ਫਿਲਮ 'ਚ ਇਕੱਠੇ ਨਜ਼ਰ ਆਉਣ ਵਾਲੇ ਹਨ। ਇਹ ਫਿਲਮ ਅਗਲੇ ਸਾਲ ਰਿਲੀਜ਼ ਹੋਣ ਵਾਲੀ ਹੈ।

Punjabi Bollywood Tadka
5. ਅਕਸ਼ੈ ਕੁਮਾਰ ਤੇ ਪਰਿਣੀਤੀ ਚੋਪੜਾ
ਬਾਲੀਵੁੱਡ ਦੇ ਐਕਸ਼ਨ ਖਿਲਾੜੀ ਅਕਸ਼ੈ ਕੁਮਾਰ ਤੇ ਪਰਿਣੀਤੀ ਛੋਪੜਾ 'ਕੇਸਰੀ' ਫਿਲਮ 'ਚ ਇਕੱਠੇ ਨਜ਼ਰ ਆਉਣ ਵਾਲੇ ਹਨ। ਸਾਰਾਗੜ੍ਹੀ ਦੇ ਯੁੱਧ 'ਤੇ ਆਧਾਰਿਤ ਇਹ ਫਿਲਮ ਅਗਲੇ ਸਾਲ ਰਿਲੀਜ਼ ਹੋਣ ਵਾਲੀ ਹੈ। ਇਸ ਫਿਲਮ 'ਚ ਅਕਸ਼ੈ ਇਸ਼ਰ ਸਿੰਘ ਦੇ ਕਿਰਦਾਰ 'ਚ ਹੈ।

Punjabi Bollywood Tadka
6. ਰਿਤਿਕ ਰੌਸ਼ਨ ਤੇ ਵਾਨੀ ਕਪੂਰ
ਯਸ਼ਰਾਜ ਦੀ ਆਉਣ ਵਾਲੀ ਫਿਲਮ 'ਚ ਟਾਈਗਰ ਸ਼ਰਾਫ ਤੇ ਰਿਤਿਕ ਰੌਸ਼ਨ ਨਾਲ ਕੰਮ ਕਰ ਰਹੇ ਹਨ। ਇਸ ਫਿਲਮ 'ਚ ਰਿਤਿਕ ਰੌਸ਼ਨ ਤੇ ਵਾਨੀ ਦੀ ਜੋੜੀ ਵੀ ਦੇਖਣ ਨੂੰ ਮਿਲੇਗੀ। ਵਾਨੀ ਤੇ ਰਣਬੀਰ ਕਪੂਰ ਨਾਲ 'ਸ਼ਮਸ਼ੇਰਾ' 'ਚ ਵੀ ਨਜ਼ਰ ਆਵੇਗੀ।  
Punjabi Bollywood Tadka


Tags: Dulquer Salmaan Sonam Kapoor Ranveer singh Alia Bhatt Arjun Kapoor Kriti Sanon katrina kaif Varun Dhawan Akshay Kumar Parineeti Chopra Hrithik Roshan Vaani Kapoor

Edited By

Sunita

Sunita is News Editor at Jagbani.