FacebookTwitterg+Mail

ਇੰਸਟਾਗ੍ਰਾਮ 'ਤੇ ਆਪਣੀ ਹੌਟਨੈੱਸ ਦਾ ਜਲਵਾ ਬਿਖੇਰਨ ਵਾਪਸ ਆਈ ਨਿਆ ਸ਼ਰਮਾ (ਦੇਖੋ ਤਸਵੀਰਾਂ)

    1/12
25 April, 2017 01:15:08 PM

ਮੁੰਬਈ— ਟੀ. ਵੀ. ਅਦਾਕਾਰਾ ਨਿਆ ਸ਼ਰਮਾ ਅੱਜਕਲ ਆਪਣੇ ਹੌਟਨੈੱਸ ਦੇ ਜਲਵੇ ਹਰ ਜਗ੍ਹਾ ਬਿਖੇਰ ਰਹੀ ਹੈ। ਜੀ ਟੀ. ਵੀ. ਦੇ ਮਸ਼ਹੂਰ ਸੀਰੀਅਲ 'ਜਮਾਈ ਰਾਜਾ' 'ਚ ਰੋਸ਼ਨੀ ਦੇ ਕਿਰਦਾਰ 'ਚ ਨਜ਼ਰ ਆ ਚੁੱਕੀ ਹੈ। ਨਿਆ ਸੋਸ਼ਲ ਮੀਡੀਆ 'ਤੇ ਅਕਸਰ ਐਕਟਿਵ ਰਹਿੰਦੀ ਹੈ। ਬੀਤੇ ਦਿਨੀਂ ਇਸ ਅਭਿਨੇਤਰੀ ਦਾ ਇੰਸਟਾਗ੍ਰਾਮ ਅਕਾਊਂਟ ਵੀ ਹੈਕਰਸ ਨੇ ਹੈਕ ਕਰ ਲਿਆ ਸੀ। ਨਿਆ ਦਾ ਇੰਸਟਾਗ੍ਰਾਮ ਅਕਾਊਂਟ ਵੀ ਨਜ਼ਰ ਨਹੀਂ ਆ ਰਿਹਾ ਸੀ। ਜਿਸ ਕਰਕੇ ਉਹ ਕਾਫੀ ਦਿਨ੍ਹਾਂ ਤੋਂ ਪਰੇਸ਼ਾਨ ਸੀ।

ਜ਼ਿਕਰਯੋਗ ਹੈ ਕਿ ਨਿਆ ਸ਼ਰਮਾ ਦੇ ਫੈਨਜ਼ ਲਈ ਖੁਸ਼ਖਬਰੀ ਹੈ ਕਿ ਨਿਆ ਸ਼ਰਮਾ ਇਕ ਵਾਰ ਫਿਰ ਤੋਂ ਸੋਸ਼ਲ ਮੀਡੀਆ 'ਤੇ ਨਜ਼ਰ ਆ ਰਹੀ ਹੈ। ਉਨ੍ਹਾਂ ਦਾ ਇੰਸਟਾਗਾ੍ਰਮ ਅਕਾਊਂਟ ਵਾਪਸ ਤੋਂ ਐਕਟਿਵ ਹੋ ਗਿਆ ਹੈ। ਅਕਾਊਂਟ ਐਕਟਿਵ ਹੋਣ ਦੇ ਬਾਅਦ ਹੀ ਨਿਆ ਨੇ ਆਪਣੀ ਖੂਬਸੂਰਤੀ ਦਾ ਜਲਵਾ ਬਿਖੇਰਨਾ ਸ਼ੁਰੂ ਕਰ ਦਿੱਤਾ ਹੈ। ਸੂਤਰਾਂ ਮੁਤਾਬਕ ਇਹ ਖਬਰ ਮਿਲ ਰਹੀ ਹੈ ਕਿ ਨਿਆ ਕਲਰਸ ਟੀ. ਵੀ. ਦੇ ਰਿਐਲਟੀ ਸ਼ੋਅ 'ਖਤਰੋਂ ਕੇ ਖਿਲਾੜੀ' 'ਚ ਮੁਕਾਬਲੇਬਾਜ਼ ਦੇ ਤੌਰ 'ਤੇ ਹਿੱਸਾ ਲੈਣ ਜਾ ਰਹੀ ਹੈ।


Tags: Nia Sharma Jamai Raja Instagram Khatron Ke Khiladi ਨਿਆ ਸ਼ਰਮਾ ਜਮਾਈ ਰਾਜਾ