FacebookTwitterg+Mail

ਨਿਆ ਸ਼ਰਮਾ ਦੀ ਵੈੱਬ ਸੀਰੀਜ਼ 'Twisted 2' ਦਾ ਦੂਜਾ ਗੀਤ ਹੋਇਆ ਰਿਲੀਜ਼

nia sharma
10 April, 2018 07:24:41 PM

ਮੁੰਬਈ (ਬਿਊਰੋ)— ਟੀ. ਵੀ. ਅਦਾਕਾਰਾ ਨਿਆ ਸ਼ਰਮਾ ਅਕਸਰ ਆਪਣੇ ਬੋਲਡ ਅੰਦਾਜ਼ ਕਰਕੇ ਸੁਰਖੀਆਂ 'ਚ ਰਹਿੰਦੀ ਹੈ। ਇਸ ਮਹੀਨੇ ਨਿਆ ਸ਼ਰਮਾ ਦੀ ਕਾਫੀ ਸਮੇਂ ਤੋਂ ਉਡੀਕੀ ਜਾ ਰਹੀ ਵੈੱਬ ਸੀਰੀਜ਼ 'ਟਵਿਸਟੇਡ' ਦਾ ਦੂਜਾ ਸੀਜ਼ਨ ਰਿਲੀਜ਼ ਹੋਣ ਵਾਲਾ ਹੈ। ਉਸ ਤੋਂ ਪਹਿਲਾਂ ਅੱਜ ਇਸ ਸੀਰੀਜ਼ ਦਾ ਦੂਜਾ ਗੀਤ 'ਪਿਆਰ ਹੋ ਨਾ ਜਾਏ' ਰਿਲੀਜ਼ ਹੋ ਚੁੱਕਿਆ ਹੈ। ਇਸ ਗੀਤ 'ਚ ਨਿਆ ਦੇ ਕੁਝ ਹੌਟ ਸੀਨਜ਼ ਦੇਖਣ ਨੂੰ ਮਿਲ ਰਹੇ ਹਨ। ਇਹ ਸੀਰੀਜ਼ 25 ਅਪ੍ਰੈਲ ਨੂੰ ਰਿਲੀਜ਼ ਹੋਣ ਜਾ ਰਹੀ ਹੈ।

ਦੱਸਣਯੋਗ ਹੈ ਕਿ ਨਿਆ ਇਸ ਸੀਰੀਜ਼ 'ਚ ਆਲੀਆ ਮੁਖਰਜੀ ਦਾ ਕਿਰਾਦਰ ਨਿਭਾਅ ਰਹੀ ਹੈ। 'ਟਵਿਸਟੇਡ' ਦੇ ਪਹਿਲੇ ਸੀਜ਼ਨ ਨੂੰ ਕਾਫੀ ਪਸੰਦ ਕੀਤਾ ਗਿਆ। ਕੁਝ ਦਿਨ ਪਹਿਲਾਂ ਹੀ ਨਿਆ ਸ਼ਰਮਾ ਨੇ ਕਿਹਾ ਸੀ ਕਿ ਦੂਜੇ ਸੀਜ਼ਨ ਨੂੰ ਲੈ ਕੇ ਉਹ ਕਾਫੀ ਉਤਸ਼ਾਹਿਤ ਹੈ। ਉਸਨੇ ਕਿਹਾ, ''ਮੈਂ ਖੁਦ ਨੂੰ ਇਕ ਗਲੈਮਰਸ ਲੜਕੀ ਜਾਂ ਆਲੀਆ ਵਰਗੀ ਭੂਮਿਕਾ ਨਿਭਾਉਣ ਬਾਰੇ ਕਦੇ ਨਹੀਂ ਸੋਚਿਆ ਸੀ ਪਰ ਰਿਲੀਜ਼ ਤੋਂ ਬਾਅਦ ਮੈਨੂੰ ਇਸ 'ਚ ਕਾਫੀ ਆਤਮ-ਵਿਸ਼ਵਾਸ ਮਿਲਿਆ ਹੈ''।


Tags: Nia Sharma Twisted 2 Pyaar Ho Jaaye Na Web Series Song Tv Actress

Edited By

Kapil Kumar

Kapil Kumar is News Editor at Jagbani.