FacebookTwitterg+Mail

ਏਸ਼ੀਆ ਦੀ ਸਭ ਤੋਂ ਖੂਬਸੂਰਤ ਅਦਾਕਾਰਾ ਨੇ ਸ਼ੇਅਰ ਕੀਤੀਆਂ ਸਫੈਦ ਡਰੈੱਸ 'ਚ ਬੋਲਡ ਤਸਵੀਰਾਂ

nia sharma
05 July, 2018 10:25:45 AM

ਮੁੰਬਈ(ਬਿਊਰੋ)— ਟੀ. ਵੀ. ਦੇ ਮਸ਼ਹੂਰ ਸ਼ੋਅ 'ਏਕ ਹਜ਼ਾਰੋਂ ਮੇ ਮੇਰੀ ਬਹਿਨਾਂ ਹੈ' ਦੇ ਜ਼ਰੀਏ ਆਪਣੇ ਅਭਿਨੈ ਕਰੀਅਰ ਦੀ ਸ਼ੁਰੂਆਤ ਕਰਨ ਵਾਲੀ ਅਦਾਕਾਰਾ ਨਿਆ ਸ਼ਰਮਾ ਆਏ ਦਿਨ ਸੁਰਖੀਆਂ 'ਚ ਰਹਿੰਦੀ ਹੈ। ਸੁਰਖੀਆਂ 'ਚ ਰਹਿਣ ਦਾ ਕਾਰਨ ਹੈ ਉਸ ਦਾ ਬੋਲਡ ਲੁੱਕ।
Punjabi Bollywood Tadka
'ਏਕ ਹਜ਼ਾਰੋਂ ਮੇ ਮੇਰੀ ਬਹਿਨਾਂ ਹੈ' ਸ਼ੋਅ 'ਚ ਨਿਆ ਨੇ ਮਾਨਵੀ ਨਾਂ ਦੀ ਲੜਕੀ ਦਾ ਕਿਰਦਾਰ ਨਿਭਾਇਆ ਸੀ, ਜਿਸ ਨੂੰ ਦਰਸ਼ਕਾਂ ਨੇ ਬਹੁਤ ਪਸੰਦ ਕੀਤਾ ਸੀ। ਇਸ ਸ਼ੋਅ ਤੋਂ ਬਾਅਦ ਨੀਆ ਨੂੰ ਕਈ ਸ਼ੋਅਜ 'ਚ ਕੰਮ ਕਰਨ ਦਾ ਮੌਕਾ ਮਿਲਿਆ ਅਤੇ ਬਹੁਤ ਹੀ ਘੱਟ ਸਮੇਂ 'ਚ ਉਹ ਟੀ. ਵੀ. ਦੁਨੀਆ ਦੀ ਮਸ਼ਹੂਰ ਅਦਾਕਾਰਾ ਬਣ ਗਈ।
Punjabi Bollywood Tadka
ਨਿਆ ਸ਼ਰਮਾ ਛੋਟੇ ਪਰਦੇ ਦੀ ਇਕ ਅਜਿਹੀ ਅਦਾਕਾਰਾ ਹੈ, ਜੋ ਏਸ਼ੀਆ ਦੀ ਸਭ ਤੋਂ ਬੋਲਡ ਅਦਾਕਾਰਾ ਦਾ ਖਿਤਾਬ ਆਪਣੇ ਨਾਂ ਕਰ ਚੁੱਕੀ ਹੈ। ਉਹ ਅਕਸਰ ਆਪਣੀ ਬੋਲਡਨੈੱਸ ਦਾ ਜਲਵਾ ਦਿਖਾਉਂਦੀ ਰਹਿੰਦੀ ਹੈ।
Punjabi Bollywood Tadka
ਜਾਣਕਾਰੀ ਮੁਤਾਬਕ ਹੁਣ ਹਾਲ ਹੀ 'ਚ ਨਿਆ ਸ਼ਰਮਾ ਨੇ ਸੋਸ਼ਲ ਮੀਡੀਆ 'ਤੇ ਆਪਣੀਆਂ ਕੁੱਝ ਬੋਲਡ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜੋ ਬਹੁਤ ਹੀ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ। ਇਨ੍ਹਾਂ ਤਸਵੀਰਾਂ 'ਚ ਨਿਆ ਹਰ ਵਾਰ ਦੀ ਤਰ੍ਹਾਂ ਬੇਹੱਦ ਹੀ ਸੈਕਸੀ ਐਂਡ ਹੌਟ ਦਿਖਾਈ ਦੇ ਰਹੀ ਹੈ। 
Punjabi Bollywood Tadka
ਦੱਸਣਯੋਗ ਹੈ ਕਿ ਨਿਆ ਇਕ ਤੋਂ ਵੱਧ ਕੇ ਇਕ ਖੂਬਸੂਰਤ ਤਸਵੀਰਾਂ ਸੋਸ਼ਲ ਮੀਡੀਆ 'ਤੇ ਪੋਸਟ ਕਰਦੀ ਰਹਿੰਦੀ ਹੈ, ਜਿਨ੍ਹਾਂ 'ਤੇ ਉਨ੍ਹਾਂ ਦੇ ਫੈਨਜ਼ ਲਾਈਕ ਅਤੇ ਕਮੈਂਟ ਕਰਦੇ ਨਹੀਂ ਥੱਕਦੇ ਹਨ। ਨਿਆ ਨੇ ਜੋ ਹਾਲ ਹੀ 'ਚ ਤਸਵੀਰ ਸ਼ੇਅਰ ਕੀਤੀਆਂ ਹਨ, ਉਹ ਕਾਫੀ ਮਦਹੋਸ਼ ਕਰ ਰਹੀਆਂ ਹਨ।
Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka


Tags: Nia SharmaPhotoshootInstagramJamai RajaEk Hazaaron Mein Meri Behna HaiKhatron Ke Khiladi

Edited By

Sunita

Sunita is News Editor at Jagbani.