FacebookTwitterg+Mail

ਬਲੈਕ ਸਾੜ੍ਹੀ 'ਚ ਨੀਆ ਸ਼ਰਮਾ ਨੇ ਦਿਖਾਇਆ ਗਲੈਮਰ ਅੰਦਾਜ਼, ਤਸਵੀਰਾਂ ਵਾਇਰਲ

nia sharma
27 September, 2018 02:42:28 PM

ਮੁੰਬਈ(ਬਿਊਰੋ)— ਹਾਲ ਹੀ 'ਚ ਨੀਆ ਸ਼ਰਮਾ ਨੂੰ ਕਲਰਸ ਦੇ ਟੀ. ਵੀ. ਸ਼ੋਅ 'ਇਸ਼ਕ ਮੇਂ ਮਰ ਜਾਂਵਾ' 'ਚ ਦੇਖਿਆ ਗਿਆ ਸੀ। ਟੀ. ਵੀ. ਦੀ ਪ੍ਰਸਿੱਧ ਅਦਾਕਾਰਾ ਨੀਆ ਸ਼ਰਮਾ ਇਨ੍ਹੀ ਦਿਨੀਂ ਆਪਣੀਆਂ ਖੂਬਸੂਰਤ ਤਸਵੀਰਾਂ ਕਾਰਨ ਸੋਸ਼ਲ ਮੀਡੀਆ 'ਤੇ ਖੂਬ ਸੁਰਖੀਆਂ ਬਟੋਰ ਰਹੀ ਹੈ।

Punjabi Bollywood Tadka

ਇਨ੍ਹਾਂ ਤਸਵੀਰਾਂ 'ਚ ਉਸ ਦਾ ਕਾਫੀ ਖੂਬਸੂਰਤ ਤੇ ਸਟਾਈਲਿਸ਼ ਲੁੱਕ ਦੇਖਣ ਨੂੰ ਮਿਲ ਰਿਹਾ ਹੈ। ਹਾਲ ਹੀ 'ਚ ਸ਼ੇਅਰ ਕੀਤੀਆਂ ਤਸਵੀਰਾਂ 'ਚ ਨੀਆ ਨੇ ਬਲੈਕ ਰੰਗ ਦੀ ਸਾੜ੍ਹੀ ਪਾਈ ਹੈ ਅਤੇ ਗੱਡੀ ਅੱਗੇ ਪੋਜ਼ ਦਿੰਦੀ ਨਜ਼ਰ ਆ ਰਹੀ ਹੈ। 

Punjabi Bollywood Tadka
ਦੱਸ ਦੇਈਏ ਕਿ ਇਸ ਤੋਂ ਪਹਿਲਾਂ ਵੀ ਨੀਆ ਆਪਣੇ ਬੋਲਡ ਤੇ ਗਲੈਮਰਸ ਅੰਦਾਜ਼ ਨੂੰ ਸੋਸ਼ਲ ਮੀਡੀਆ 'ਤੇ ਸ਼ੇਅਰ ਕਰ ਚੁੱਕੀ ਹੈ।

Punjabi Bollywood Tadka

ਨੀਆ ਸ਼ਰਮਾ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ ਅਤੇ ਆਏ ਦਿਨੀਂ ਫੈਨਜ਼ ਨਾਲ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ।

Punjabi Bollywood Tadka

ਇੰਸਟਾਗ੍ਰਾਮ 'ਤੇ ਉਸ ਦੇ ਫਾਲੋਅਰਸ ਦੀ ਗਿਣਤੀ ਕਾਫੀ ਜ਼ਿਆਦਾ ਹੈ। ਉਸ ਨੇ ਆਪਣੇ ਐਕਟਿੰਗ ਕਰੀਅਰ ਦੀ ਸ਼ੁਰੂਆਤ 'ਏਕ ਹਜ਼ਾਰੋਂ ਮੇਂ ਮੇਰੀ ਬਹਿਨਾ ਹੈ' ਨਾਲ ਕੀਤੀ ਸੀ।

Punjabi Bollywood Tadka

ਉਹ ਰੋਹਿਤ ਸ਼ੈੱਟੀ ਦੇ ਸ਼ੋਅ 'ਖਤਰੋਂ ਕੇ ਖਿਲਾੜੀ' 'ਚ ਵੀ ਨਜ਼ਰ ਆ ਚੁੱਕੀ ਹੈ।


Tags: Nia SharmaInstagramEk Hazaaron Mein Meri Behna HaiIshq Mein MarjawanFear Factor Khatron Ke Khiladi

Edited By

Sunita

Sunita is News Editor at Jagbani.