ਮੁੰਬਈ (ਬਿਊਰੋ)— ਨਿਆ ਸ਼ਰਮਾ ਅੱਜ ਭਾਵ 17 ਸੰਤਬਰ ਨੂੰ ਆਪਣਾ 28ਵਾਂ ਜਨਮਦਿਨ ਮਨਾ ਰਹੀ ਹੈ।

ਦਿੱਲੀ ਦੀ ਰਹਿਣ ਵਾਲੀ ਨਿਆ ਸ਼ਰਮਾ ਨੇ ਮਾਸ ਕੰਮਿਊਨੀਕੇਸ਼ਨ 'ਚ ਗ੍ਰੈਜੂਏਸ਼ਨ ਕੀਤੀ ਹੈ।

ਟੀ. ਵੀ. ਅਭਿਨੇਤਰੀ ਨਿਆ ਸ਼ਰਮਾ ਨੇ ਆਪਣੇ ਬਿੰਦਾਸ ਤੇ ਗਲੈਮਰਸ ਅੰਦਾਜ਼ ਨਾਲ ਅਕਸਰ ਹੀ ਪ੍ਰਸ਼ੰਸਕਾਂ ਦੇ ਦਿਲ ਜਿੱਤੇ ਹਨ।

ਅੱਜਕਲ ਉਹ ਟੀ. ਵੀ. ਸੀਰੀਅਲ 'ਇਸ਼ਕ ਮੇਂ ਮਰਜਾਂਵਾ' 'ਚ ਦਿਖਾਈ ਦੇ ਰਹੀ ਹੈ।

ਇਸ ਸੀਰੀਅਲ 'ਚ ਉਹ 'ਆਰੋਹੀ' ਦਾ ਕਿਰਦਾਰ ਨਿਭਾਅ ਰਹੀ ਹੈ ਤੇ ਫੈਨਜ਼ ਉਸ ਨੂੰ ਕਾਫੀ ਪਸੰਦ ਵੀ ਕਰ ਰਹੇ ਹਨ।

ਹਾਲ ਹੀ 'ਚ ਨਿਆ ਸਵਿਟਜ਼ਰਲੈਂਡ 'ਚ ਮਸਤੀ ਕਰਦੀ ਨਜ਼ਰ ਆਈ ਸੀ।

ਇਸ ਦੌਰਾਨ ਦੀਆਂ ਕੁਝ ਤਸਵੀਰਾਂ ਉਨ੍ਹਾਂ ਨੇ ਆਪਣੇ ਸੋਸ਼ਲ ਅਕਾਊਂਟ 'ਤੇ ਸ਼ੇਅਰ ਕੀਤੀਆਂ ਸਨ, ਜੋ ਇੰਟਰਨੈੱਟ 'ਤੇ ਤਹਿਲਕਾ ਮਚਾ ਰਹੀਆਂ ਹਨ।

ਨਿਆ ਨੂੰ ਹਾਲ ਹੀ 'ਚ ਏਸ਼ੀਆ ਦੀ ਸਭ ਤੋਂ 'ਸੈਕਸੀ ਔਰਤ' ਦਾ ਟੈਗ ਵੀ ਮਿਲਿਆ ਹੈ, ਜਿਸ ਲਈ ਨਿਆ ਆਪਣੇ ਲੁੱਕਸ ਤੇ ਸਟਾਈਲ 'ਤੇ ਪੂਰੀ ਮਿਹਨਤ ਕਰਦੀ ਰਹਿੰਦੀ ਹੈ।

ਨਿਆ ਨੇ ਆਪਣੀ ਐਕਟਿੰਗ ਕਰੀਅਰ ਦੀ ਸ਼ੁਰੂਆਤ 'ਕਾਲੀ' ਤੇ 'ਏਕ ਹਜ਼ਾਰੋਂ ਮੇਂ ਮੇਰੀ ਬਹਿਨਾ ਨਾਲ ਕੀਤੀ ਸੀ ਪਰ ਉਨ੍ਹਾਂ ਅਸਲ ਪਛਾਣ ਸੀਰੀਅਲ 'ਜਮਾਈ ਰਾਜਾ' ਤੋਂ ਮਿਲੀ ਸੀ।

ਨਿਆ ਨੇ ਸੀਰੀਅਲਸ ਦੇ ਨਾਲ-ਨਾਲ ਰੋਹਿਤ ਸ਼ੈੱਟੀ ਦੇ ਰਿਐਲਿਟੀ ਸ਼ੋਅ 'ਖਤਰੋਂ ਕੇ ਖਿਲਾੜੀ' 'ਚ ਵੀ ਹਿੱਸਾ ਲੈ ਚੁੱਕੀ ਹੈ।

ਇਸ 'ਚ ਉਸ ਦਾ ਵੱਖਰਾ ਹੀ ਅੰਦਾਜ਼ ਦੇਖ ਕੇ ਫੈਨਜ਼ ਕਾਫੀ ਖੁਸ਼ ਤੇ ਹੈਰਾਨ ਹੋਏ ਸਨ।
