ਮੁੰਬਈ (ਬਿਊਰੋ) - ਦੇਸ਼ ਭਰ ’ਚ ਅੱਜ ਗਣੇਸ਼ ਚਤੁਰਥੀ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। ਇਹ ਇਕ ਅਜਿਹਾ ਤਿਉਹਾਰ ਹੈ, ਜਿਸ ਨੂੰ ਬਾਲੀਵੁੱਡ ਤੇ ਟੀ. ਵੀ. ਇੰਡਸਟਰੀ ਦੇ ਸਿਤਾਰੇ ਵੀ ਜ਼ੋਰ ਸ਼ੋਰ ਨਾਲ ਮਨਾਉਂਦੇ ਹਨ। ਕਈ ਸੈਲੀਬਿ੍ਰਟੀਜ਼ ਆਪਣੇ ਘਰ ਗਣਪਤੀ ਬੱਪਾ ਦਾ ਸਵਾਗਤ ਕਰਦੇ ਹਨ ਅਤੇ ਉਨ੍ਹਾਂ ਦੀ ਸਥਾਪਨਾ ਕਰਦੇ ਹਨ। ਟੀ. ਵੀ. ਇੰਡਸਟਰੀ ਦੀ ਮਸ਼ਹੂਰ ਅਦਾਕਾਰਾ ਨਿਆ ਸ਼ਰਮਾ ਦਾ ਇਕ ਵੀਡੀਓ ਸੋਸ਼ਲ ਮੀਡੀਆ ’ਤੇ ਕਾਫੀ ਵਾਇਰਲ ਹੋ ਰਿਹਾ ਹੈ, ਜਿਸ ’ਚ ਉਹ ਢੋਲ ਦੀਆਂ ਧੁੰਨਾਂ ’ਤੇ ਖੂਬ ਨੱਚ ਰਹੀ ਹੈ। ਉਸ ਦੀ ਇਹ ਅੰਦਾਜ਼ ਲੋਕਾਂ ਨੂੰ ਖੂਬ ਪਸੰਦ ਆ ਰਿਹਾ ਹੈ। ਨਿਆ ਸ਼ਰਮਾ ਨੇ ਆਪਣੇ ਇੰਸਟਾਗ੍ਰਾਮ ’ਤੇ ਇਸ ਵੀਡੀਓ ਨੂੰ ਪੋਸਟ ਵੀ ਕੀਤਾ ਹੈ, ਜਿਸ ਦੇ ਕੈਪਸ਼ਨ ’ਚ ਉਸ ਨੇ ਲਿਖਿਆ, ‘‘ਕਿਉਂਕਿ ਅਸੀਂ ਦਿੱਲੀ ਤੋਂ ਹਾਂ ਅਤੇ ਸਾਨੂੰ ਮੌਕਾ ਚਾਹੀਦਾ। ਗਣਪਤੀ ਬੱਪਾ ਮੋਰਯਾ।’’
ਦੱਸ ਦਈਏ ਕਿ ਨਿਆ ਸ਼ਰਮਾ ਨੇ ਆਪਣੇ ਦੋਸਤ ਦੇ ਘਰ ਗਣਪਤੀ ਬੱਪਾ ਸਵਾਗਤ ਕਰਨ ਪਹੁੰਚੀ ਸੀ। ਨਿਆ ਟੀ. ਵੀ. ਸ਼ੋਅ ‘ਜਮਾਈ ਰਾਜਾ’ ਲਈ ਵੀ ਜਾਣੀ ਜਾਂਦੀ ਹੈ। ਉਸ ਨੇ ਰਿਐਲਿਟੀ ਸ਼ੋਅ ‘ਖਤਰੋਂ ਕੇ ਖਿਲਾੜੀ’ ’ਚ ਵੀ ਭਾਗ ਲਿਆ ਸੀ। ਦੱਸਣਯੋਗ ਹੈ ਕਿ ਮੁੰਬਈ ਸਮੇਤ ਪੂਰੇ ਦੇਸ਼ ਭਰ ’ਚ ਗਣਪਤੀ ਦਾ ਤਿਉਹਾਰ ਬਹੁਤ ਹੀ ਸ਼ਰਧਾ ਭਾਵਨਾ ਨਾਲ ਮਨਾਇਆ ਜਾਂਦਾ ਹੈ। ਸੈਲੀਬਿ੍ਰਟੀਜ਼ ਗਣੇਸ਼ ਚਤੁਰਥੀ ’ਤੇ ਗਣਪਤੀ ਦੀ ਪ੍ਰਤਿਮਾਵਾਂ ਨੂੰ ਆਪਣੇ ਘਰਾਂ ’ਚ ਸਥਾਪਿਤ ਕਰਦੇ ਹਨ ਅਤੇ 10 ਦਿਨ ਤੱਕ ਪੂਜਾ-ਪਾਠ ਤੇ ਸਤਿਕਾਰ ਤੋਂ ਬਾਅਦ ਗਣਪਤੀ ਨੂੰ ਵਿਸਰਜਿਤ ਕੀਤਾ ਜਾਂਦਾ ਹੈ।