FacebookTwitterg+Mail

ਨਿਆ ਸ਼ਰਮਾ ਨੇ ਸੜਕ ਵਿਚਕਾਰ ਕਾਰ 'ਚੋਂ ਨਿਕਲ ਕੇ ਕੀਤੀ ਅਜਿਹੀ ਹਰਕਤ, ਦੇਖ ਕੇ ਹੋ ਜਾਓਗੇ ਹੈਰਾਨ

nia sharma dance video viral
23 July, 2018 02:41:02 PM

ਮੁੰਬਈ (ਬਿਊਰੋ)— 'ਏਕ ਹਜ਼ਾਰੋਂ ਮੇਂ ਮੇਰੀ ਬਹਿਨਾ ਹੈ' ਨਾਲ ਸੁਰਖੀਆਂ ਬਟੋਰਨ ਵਾਲੀ ਅਦਾਕਾਰਾ ਨਿਆ ਸ਼ਰਮਾ ਅੱਜ ਟੀ. ਵੀ. ਇੰਡਸਟਰੀ ਦਾ ਵੱਡਾ ਨਾਂ ਬਣ ਚੁੱਕੀ ਹੈ। ਹਾਲ ਹੀ 'ਚ ਨਿਆ ਦੀ ਕਲਰਜ਼ ਦੇ ਸ਼ੋਅ 'ਇਸ਼ਕ ਮੇਂ ਮਰਜਾਵਾਂ' 'ਚ ਐਂਟਰੀ ਹੋਈ ਹੈ। ਉਹ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ ਅਤੇ ਆਪਣੇ ਪਲ-ਪਲ ਦੀ ਹਰ ਅਪਡੇਟ ਨੂੰ ਇੰਸਟਾਗ੍ਰਾਮ 'ਤੇ ਸ਼ੇਅਰ ਕਰਦੀ ਰਹਿੰਦੀ ਹੈ। ਹਾਲ ਹੀ 'ਚ ਨਿਆ ਸ਼ਰਮਾ ਨੇ ਆਪਣੇ ਇੰਸਟਾ ਅਕਾਊਂਟ 'ਤੇ ਇਕ ਵੀਡੀਓ ਨੂੰ ਪੋਸਟ ਕੀਤੀ ਹੈ, ਜਿਸ 'ਚ ਉਹ ਹਾਲੀਵੁੱਡ ਗੀਤ 'KEKE DO YOU LOVE ME' 'ਤੇ ਡਾਂਸ ਕਰਦੀ ਦਿਖਾਈ ਦੇ ਰਹੀ ਹੈ। ਨਿਆ ਦੇ ਡਾਂਸ ਮੂਵਜ਼ ਲੋਕਾਂ ਨੂੰ ਕਾਫੀ ਪਸੰਦ ਆ ਰਹੇ ਹਨ।

 

A post shared by Nia Sharma (@niasharma90) on

ਜ਼ਿਕਰਯੋਗ ਹੈ ਕਿ ਨਿਆ ਸ਼ਰਮਾ ਨੇ ਇਹ ਵੀਡੀਓ ਹਾਲ ਹੀ 'ਚ ਪੋਸਟ ਕੀਤੀ ਹੈ, ਜਿਸ ਨੂੰ ਹੁਣ ਤੱਕ 5 ਲੱਖ ਤੋਂ ਜ਼ਿਆਦਾ ਵਾਰ ਦੇਖਿਆ ਜਾ ਚੁੱਕਾ ਹੈ। ਦੱਸ ਦੇਈਏ ਕਿ ਨਿਆ ਸ਼ਰਮਾ, ਏਸ਼ੀਆ ਦੀ ਦੂਜੀ ਸਭ ਤੋਂ ਸੈਕਸੀ ਮਹਿਲਾ ਦਾ ਖਿਤਾਬ ਆਪਣੇ ਨਾਂ ਕਰ ਚੁੱਕੀ ਹੈ।


Tags: Nia SharmaDance VideoViralEk Hazaaron Mein Meri Behna HaiIshq Mein Marjawan

Edited By

Chanda Verma

Chanda Verma is News Editor at Jagbani.