ਮੁੰਬਈ(ਬਿਊਰੋ)— ਅਦਾਕਾਰਾ ਨਿਆ ਸ਼ਰਮਾ ਨੂੰ ਕਲਰਸ ਦੇ ਟੀ. ਵੀ. ਸ਼ੋਅ 'ਇਸ਼ਕ ਮੇਂ ਮਰ ਜਾਂਵਾ' 'ਚ ਦੇਖਿਆ ਜਾ ਚੁੱਕਿਆ ਹੈ। ਟੀ. ਵੀ. ਦੀ ਪ੍ਰਸਿੱਧ ਅਦਾਕਾਰਾ ਨਿਆ ਸ਼ਰਮਾ ਇਨੀਂ ਦਿਨੀਂ ਆਪਣੀਆਂ ਖੂਬਸੂਰਤ ਤਸਵੀਰਾਂ ਕਾਰਨ ਸੋਸ਼ਲ ਮੀਡੀਆ 'ਤੇ ਖੂਬ ਸੁਰਖੀਆਂ ਬਟੋਰ ਰਹੀ ਹੈ।
ਤਸਵੀਰਾਂ 'ਚ ਉਸ ਦਾ ਕਾਫੀ ਖੂਬਸੂਰਤ ਤੇ ਹੌਟ ਲੁੱਕ ਦੇਖਣ ਨੂੰ ਮਿਲ ਰਿਹਾ ਹੈ।ਨਿਆ ਆਪਣੇ ਬੋਲਡ ਤੇ ਗਲੈਮਰਸ ਅੰਦਾਜ਼ ਨੂੰ ਸੋਸ਼ਲ ਮੀਡੀਆ 'ਤੇ ਸ਼ੇਅਰ ਕਰ ਚੁੱਕੀ ਹੈ। ਨਿਆ ਅਕਸਰ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ ਅਤੇ ਹਮੇਸ਼ਾ ਫੈਨਜ਼ ਨਾਲ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ। ਇੰਸਟਾਗ੍ਰਾਮ 'ਤੇ ਉਸ ਦੇ ਫਾਲੋਅਰਜ਼ ਦੀ ਗਿਣਤੀ ਕਾਫੀ ਜ਼ਿਆਦਾ ਹੈ।
ਦੱਸ ਦੇਈਏ ਕਿ ਉਹ ਰੋਹਿਤ ਸ਼ੈੱਟੀ ਦੇ ਸ਼ੋਅ 'ਖਤਰੋਂ ਕੇ ਖਿਲਾੜੀ' 'ਚ ਵੀ ਨਜ਼ਰ ਆ ਚੁੱਕੀ ਹੈ।