FacebookTwitterg+Mail

ਵੀਡੀਓ 'ਤੇ ਆਏ ਅਸ਼ਲੀਲ ਕੁਮੈਂਟਾਂ ਦਾ ਟੀ. ਵੀ. ਅਭਿਨੇਤਰੀ ਨਿਆ ਸ਼ਰਮਾ ਨੇ ਦਿੱਤਾ ਮੂੰਹ ਤੋੜ ਜਵਾਬ (ਦੇਖੋ ਤਸਵੀਰਾਂ)

    1/12
01 February, 2017 09:14:09 PM
ਮੁੰਬਈ— 'ਜਮਾਈ ਰਾਜਾ' ਦੀ ਅਭਿਨੇਤਰੀ ਨਿਆ ਸ਼ਰਮਾ ਇਨ੍ਹੀਂ ਦਿਨੀਂ ਆਪਣੀ ਹੌਟ ਵੀਡੀਓ ਦੇ ਚਲਦਿਆਂ ਸੁਰਖੀਆਂ ਬਟੌਰ ਰਹੀ ਹੈ। ਸੋਮਵਾਰ ਨੂੰ ਉਸ ਨੇ ਬਿਕਨੀ ਅੰਦਾਜ਼ 'ਚ ਡਾਂਸ ਕਰਨ ਮੌਕੇ ਦੀ ਵੀਡੀਓ ਪੋਸਟ ਕੀਤੀ ਸੀ। ਢਾਈ ਲੱਖ ਤੋਂ ਵੱਧ ਵਾਰ ਦੇਖੀ ਜਾ ਚੁੱਕੀ ਇਹ ਵੀਡੀਓ ਉਸ ਦੇ ਕੁਝ ਫੈਨਜ਼ ਨੂੰ ਰਾਸ ਨਹੀਂ ਆਈ। ਕੁਝ ਨੇ ਇਥੋਂ ਤਕ ਕਹਿ ਦਿੱਤਾ ਸੀ ਕਿ ਉਸ ਨੂੰ ਪੋਰਨ ਸਟਾਰ ਹੋਣਾ ਚਾਹੀਦਾ ਹੈ। ਨਵੀਂ ਪੋਸਟ ਰਾਹੀਂ ਨਿਆ ਨੇ ਉਨ੍ਹਾਂ ਚੋਣਵੇਂ ਲੋਕਾਂ ਨੂੰ ਮੂੰਹ ਤੋੜ ਜਵਾਬ ਦਿੱਤਾ ਹੈ।
ਜਿਸ ਵੀਡੀਓ ਨੂੰ ਲੈ ਕੇ ਵਿਵਾਦ ਹੋਇਆ ਸੀ, ਉਸੇ ਵੀਡੀਓ ਦਾ ਦੂਜਾ ਭਾਗ ਨਿਆ ਨੇ ਮੰਗਲਵਾਰ ਨੂੰ ਇੰਸਟਾਗ੍ਰਾਮ 'ਤੇ ਸ਼ੇਅਰ ਕੀਤਾ। ਵੀਡੀਓ ਪੋਸਟ ਕਰਦਿਆਂ ਉਸ ਨੇ ਲਿਖਿਆ, 'ਉਪਸ ਉਸੇ ਵੀਡੀਓ ਦਾ ਦੂਜਾ ਭਾਗ। ਕੀ ਤੁਸੀਂ ਫਿਰ ਤੋਂ ਮੇਰੇ 'ਤੇ ਘਟੀਆ ਕੁਮੈਂਟ ਕਰਨ ਲਈ ਤਿਆਰ ਹੋ? ਤਾਂ ਕਰਦੇ ਰਹੋ... ਮੈਂ ਅਜਿਹੀਆਂ 5 ਹੋਰ ਵੀਡੀਓਜ਼ ਹੋਰ ਸ਼ੇਅਰ ਕਰਾਂਗੀ। ਕਿਉਂਕਿ ਇੰਝ ਹੀ ਮੈਂ ਇਸ ਦੀ ਸ਼ੂਟਿੰਗ ਕੀਤੀ ਹੈ ਤੇ ਇੰਝ ਹੀ ਇਸ ਦੀਆਂ ਤਸਵੀਰਾਂ ਵੀ ਪੋਸਟ ਕਰਾਂਗੀ।'
ਨਿਆ ਨੇ ਅੱਗੇ ਲਿਖਿਆ, 'ਮੈਂ ਉਨ੍ਹਾਂ ਸਾਰੇ ਲੋਕਾਂ ਦੀ ਸਰਾਹਨਾ ਕਰਦੀ ਹਾਂ, ਜਿਨ੍ਹਾਂ ਨੇ ਆਪਣੀ ਬੇਕਾਰ ਜ਼ਿੰਦਗੀ 'ਚੋਂ ਇਕ ਸਮਾਂ ਕੱਢ ਕੇ ਮੇਰੀ ਪਿਛਲੀ ਵੀਡੀਓ 'ਤੇ ਘਟੀਆ ਕੁਮੈਂਟ ਕੀਤੇ।'

Tags: Nia Sharma Jamai Raja Instagram Vulgar Comments ਜਮਾਈ ਰਾਜਾ ਨਿਆ ਸ਼ਰਮਾ